ਦੇਸ਼ ''ਚ iPhone 18 Pro ਦੀ ਪਹਿਲੀ ਲੁੱਟ ! ਲੁਟੇਰਿਆਂ ਨੇ ਕੁੜੀ ਨੂੰ ਗੱਲਾਂ ''ਚ ਉਲਝਾ ਕੇ ਕਰ ''ਤਾ ਕਾਂਡ
Tuesday, Sep 22, 2026 - 05:23 PM (IST)
ਨੈਸ਼ਨਲ ਡੈਸਕ : ਇੱਕ ਅਨੋਖੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਨੇ ਦੇਸ਼ ਵਿੱਚ ਪਹਿਲੀ ਵਾਰ iPhone 18 Pro ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਬਾਈਕ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਵੱਲੋਂ ਇੱਕ ਔਰਤ ਤੋਂ ਨਵਾਂ iPhone 18 Pro ਮੋਬਾਈਲ ਫੋਨ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਗ੍ਰੇਟਰ ਨੋਇਡਾ ਦੀ ਸੈਂਚੁਰੀਅਨ ਪਾਰਕ ਲੋਅ ਰਾਈਜ਼ ਸੁਸਾਇਟੀ ਦੇ ਨੇੜੇ ਵਾਪਰੀ। ਪੁਲਸ ਮੁਤਾਬਕ ਪੀੜਤਾ ਦੀ ਪਛਾਣ ਸ਼ੁਭੀ ਭੰਡਾਰੀ ਵਜੋਂ ਹੋਈ ਹੈ। 21 ਸਤੰਬਰ ਦੀ ਸਵੇਰ ਨੂੰ ਉਹ ਦਫ਼ਤਰ ਜਾਣ ਲਈ ਈ-ਰਿਕਸ਼ਾ ਵਿੱਚ ਸਵਾਰ ਹੋਈ ਸੀ। 'ਏਕ ਮੂਰਤੀ' ਗੋਲਚੱਕਰ ਨੇੜੇ ਈ-ਰਿਕਸ਼ਾ ਚਾਲਕ ਨੂੰ ਆਨਲਾਈਨ ਭੁਗਤਾਨ ਕਰਨ ਲਈ ਜਿਵੇਂ ਹੀ ਉਸ ਨੇ ਆਪਣਾ ਫੋਨ ਕੱਢ ਕੇ QR ਕੋਡ ਸਕੈਨ ਕਰਨਾ ਸ਼ੁਰੂ ਕੀਤਾ, ਤਦ ਹੀ ਹੈਲਮੇਟ ਪਾਏ ਦੋ ਬਾਈਕ ਸਵਾਰ ਯੁਵਕ ਉਸ ਦੇ ਨੇੜੇ ਆ ਕੇ ਰੁਕੇ।
ਉਨ੍ਹਾਂ ਨੇ ਪਹਿਲਾਂ ਇੱਕ ਪਤਾ ਪੁੱਛਿਆ ਅਤੇ ਫਿਰ ਮਹਿਲਾ ਦੇ ਹੱਥ ਵਿੱਚ ਨਵਾਂ ਫੋਨ ਦੇਖ ਕੇ ਪੁੱਛਿਆ ਕਿ ਕੀ ਇਹ ਨਵਾਂ ਆਈਫੋਨ ਹੈ। ਜਿਵੇਂ ਹੀ ਸ਼ੁਭੀ ਨੇ 'ਹਾਂ' ਕਿਹਾ, ਬਦਮਾਸ਼ਾਂ ਨੇ ਤੁਰੰਤ ਫੋਨ ਝਪਟ ਲਿਆ ਅਤੇ ਬਾਈਕ 'ਤੇ ਤੇਜ਼ੀ ਨਾਲ ਫਰਾਰ ਹੋ ਗਏ। ਮਹਿਲਾ ਦੇ ਰੌਲਾ ਪਾਉਣ ਦੇ ਬਾਵਜੂਦ ਦੋਸ਼ੀ ਮੌਕੇ ਤੋਂ ਦੂਰ ਨਿਕਲ ਚੁੱਕੇ ਸਨ। ਪੀੜਤਾ ਦੇ ਪਤੀ ਸਾਕੋਤ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ iPhone 18 Pro ਮਹਿਜ਼ ਤਿੰਨ ਦਿਨ ਪਹਿਲਾਂ ਹੀ ਖਰੀਦਿਆ ਸੀ। ਨਵਾਂ ਮੋਡਲ ਅਤੇ ਮਹਿੰਗਾ ਫੋਨ ਚੋਰੀ ਹੋਣ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਬਿਸਰਖ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਬਾਈਕ ਸਵਾਰ ਦੋਵੇਂ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਫਰਾਰ ਹੋਣ ਦੇ ਰੂਟ ਦਾ ਪਤਾ ਲਗਾਇਆ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
