ਪਤਨੀ ਦੀ ਬੀਮਾਰੀ ਤੋਂ ਤੰਗ ਆਏ ਪਤੀ ਨੇ ਬੇਰਹਿਮੀ ਨਾਲ ਕੀਤਾ ਕਤਲ, ਫਿਰ ਚੁੱਕਿਆ ਖ਼ੌਫਨਾਕ ਕਦਮ
Tuesday, Nov 21, 2023 - 01:05 PM (IST)
ਕੋਲਕਾਤਾ- ਇੱਥੋਂ ਦੇ 75 ਸਾਲਾ ਇਕ ਵਿਅਕਤੀ ਨੇ ਮੰਗਲਵਾਰ ਨੂੰ ਆਪਣੀ ਲਕਵਾਗ੍ਰਸਤ ਪਤਨੀ ਦੇ ਕਤਲ ਮਗਰੋਂ ਆਪਣੇ ਅਪਾਰਟਮੈਂਟ ਕੰਪਲੈਕਸ ਦੀ ਛੱਤ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਪੀੜਤਾਂ ਦੀ ਪਛਾਣ ਅਮੁੱਲ ਸਮਦਰ ਅਤੇ ਗੀਤਾ ਸਮਦਰ ਦੇ ਰੂਪ ਵਿਚ ਕੀਤੀ ਗਈ। ਅਪਾਰਟਮੈਂਟ ਕੰਪਲੈਕਸ ਦੇ ਵਾਸੀਆਂ ਨੇ ਪੁਲਸ ਨੂੰ ਉਸ ਸਮੇਂ ਸੂਚਿਤ ਕੀਤਾ, ਜਦੋਂ ਉਨ੍ਹਾਂ ਨੇ ਅਮੁੱਲ ਸਮਦਰ ਦੀ ਲਾਸ਼ ਖੂਨ ਨਾਲ ਲਹੂ-ਲੁਹਾਣ ਜ਼ਮੀਨ 'ਤੇ ਪਈ ਵੇਖੀ। ਮੌਕੇ 'ਤੇ ਪਹੁੰਚ ਕੇ ਪੁਲਸ ਨੇ ਸਭ ਤੋਂ ਪਹਿਲਾਂ ਅਮੁੱਲ ਸਮਦਰ ਨੂੰ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਪੁਲਸ ਕਰਮੀਆਂ ਦੇ ਜੋੜੇ ਦੀ ਰਿਹਾਇਸ਼ ਦਾ ਤਾਲਾ ਤੋੜਿਆ ਤਾਂ ਗੀਤਾ ਦੀ ਲਾਸ਼ ਮਿਲੀ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਉਸ ਦਾ ਕਤਲ ਕਿਸੇ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ। ਗੁਆਂਢੀਆਂ ਮੁਤਾਬਕ ਮ੍ਰਿਤਕ ਜੋੜੇ ਦੀਆਂ ਦੋ ਧੀਆਂ ਹਨ, ਦੋਹਾਂ ਦਾ ਵਿਆਹ ਹੋ ਚੁੱਕਾ ਹੈ। ਹਾਲਾਂਕਿ ਧੀਆਂ ਅਕਸਰ ਆਪਣੇ ਮਾਤਾ-ਪਿਤਾ ਨਾਲ ਮਿਲਣ ਆਉਂਦੀਆਂ ਸਨਪਰ ਗੀਤਾ ਦੀ ਰੋਜ਼ਾਨਾ ਦੇਖ਼ਭਾਲ ਦੀ ਜ਼ਿੰਮੇਵਾਰੀ ਅਮੁੱਲ 'ਤੇ ਸੀ। ਗੁਆਂਢੀਆਂ ਨੇ ਪੁਲਸ ਨੂੰ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਚਿੰਤਤ ਸੀ। ਉਹ ਆਪਣੀ ਲੰਬੇ ਸਮੇਂ ਤੋਂ ਬੀਮਾਰ ਪਤਨੀ ਦੇ ਇਲਾਜ ਦਾ ਖਰਚਾ ਕਿਵੇਂ ਝੱਲੇਗਾ, ਜੋ ਕਿ ਦਿਲ ਦੀਆਂ ਬੀਮਾਰੀਆਂ ਨਾਲ ਪੀੜਤ ਸੀ।