50 ਤੋਂ ਜ਼ਿਆਦਾ ਔਰਤਾਂ ਨਾਲ ਕਰਵਾਇਆ ਵਿਆਹ! ਤਾਪੇਸ਼ ਕੁਮਾਰ ਦੀਆਂ ਕਰਤੂਤਾਂ ਜਾਣ ਹੋਵੋਗੇ ਹੈਰਾਨ
Thursday, Jun 15, 2023 - 03:50 PM (IST)
ਗੁੜਗਾਓਂ, (ਧਰਮਿੰਦਰ)– ਦੇਸ਼ ਭਰ ਵਿਚ 50 ਨਾਲੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰ ਕੇ ਠੱਗੀ ਕਰਨ ਦੇ ਦੋਸ਼ੀ ਨੂੰ ਗੁੜਗਾਓਂ ਪੁਲਸ ਨੇ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਹੈ। ਦੋਸ਼ੀ ਝਾਰਖੰਡ ਦੇ ਜਮਸ਼ੇਦਪੁਰ ਵਾਸੀ ਤਾਪੇਸ਼ ਕੁਮਾਰ ਭੱਟਾਚਾਰੀਆ ਨੇ ਸਾਲ 2021 ਵਿਚ ਗੁੜਗਾਓਂ ਦੀ ਇੰਜੀਨੀਅਰ ਔਰਤ ਨਾਲ ਵਿਆਹ ਕੀਤਾ ਸੀ। ਉਸ ਦੀ ਔਰਤ ਨਾਲ ਆਨਲਾਈਨ ਵਿਆਹ ਐਪ ਰਾਹੀਂ ਜਾਣ-ਪਛਾਣ ਹੋਈ ਅਤੇ ਸਿਰਫ 3 ਦਿਨਾਂ ਵਿਚ ਔਰਤ ਨਾਲ ਵਿਆਹ ਕਰ ਲਿਆ। ਇਸ ਤੋਂ ਬਾਅਦ ਉਸ ਨੇ ਔਰਤ ਕੋਲੋਂ ਗਹਿਣਿਆਂ ਸਮੇਤ 20 ਲੱਖ ਰੁਪਏ ਇਕ ਮਹੀਨੇ ਵਿਚ ਠੱਗ ਲਏ ਅਤੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ- 16 ਸਾਲਾ ਬੱਚੇ ਨੇ ਮਾਂ ਦੇ ਬੈਂਕ ਖਾਤੇ 'ਚੋਂ ਉਡਾ ਦਿੱਤੇ 36 ਲੱਖ ਰੁਪਏ, ਭੇਤ ਖੁੱਲ੍ਹਣ 'ਤੇ ਸਭ ਰਹਿ ਗਏ ਹੈਰਾਨ
ਕੋਰਟ ਰਾਹੀਂ ਗੁਰੂਗ੍ਰਾਮ ਪੁਲਸ ਨੇ ਜਬਰ-ਜ਼ਨਾਹ ਅਤੇ ਹੱਤਿਆ ਦੇ ਯਤਨ ਸਮੇਤ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ। ਕੋਰਟ ਦੇ ਹੁਕਮ ’ਤੇ ਗੁੜਗਾਓਂ ਪੁਲਸ ਦੋਸ਼ੀ ਨੂੰ ਫੜਨ ਓਡਿਸ਼ਾ ਗਈ ਅਤੇ ਨਸ਼ਾ ਮੁਕਤੀ ਕੇਂਦਰ ਤੋਂ ਉਸ ਨੂੰ ਦਬੋਚ ਲਿਆ।
ਤਾਪੇਸ਼ ਦਾ 1992 ਵਿਚ ਕੋਲਕਾਤਾ ਦੀ ਲੜਕੀ ਨਾਲ ਵਿਆਹ ਹੋਇਆ ਸੀ। ਉਸ ਦੀਆਂ 2 ਬੇਟੀਆਂ ਹਨ। ਸਾਲ 2000 ਵਿਚ ਉਹ ਆਪਣੀ ਪਤਨੀ ਅਤੇ ਬੇਟੀਆਂ ਨੂੰ ਛੱਡ ਕੇ ਗਾਇਬ ਹੋ ਗਿਆ ਸੀ। ਫਿਰ ਬੈਂਗਲੁਰੂ ਵਿਚ ਜਾ ਕੇ ਸਮਾਰਟ ਹਾਇਰ ਸਾਲਿਊਸ਼ਨ ਨਾਂ ਤੋਂ ਨੌਕਰੀ ਦਿਵਾਉਣ ਦੀ ਏਜੰਸੀ ਖੋਲ੍ਹੀ। ਆਪਣੇ ਆਪ ਨੂੰ ਜਮਸ਼ੇਦਪੁਰ ਦੇ ਇੰਸਟੀਚਿਊਟ ਦਾ ਪਾਸਆਊਟ ਦੱਸਦਾ ਸੀ। ਉਸਨੇ ਨੌਕਰੀ ਦਿਵਾਉਣ ਵਾਲੀ ਏਜੰਸੀ ਰਾਹੀਂ ਲੜਕੇ ਅਤੇ ਲੜਕੀਆਂ ਨੂੰ ਠੱਗਣਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ– ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ, ਨਹੀਂ ਪਵੇਗੀ ਡੈਬਿਟ ਕਾਰਡ ਦੀ ਲੋੜ, ਇੰਝ ਕਰੋ ਸੈਟਿੰਗ
ਦੋਸ਼ੀ ਨੇ ਆਨਲਾਈਨ ਵਿਆਹ ਐਪ ਰਾਹੀਂ ਇਕੱਲੀ, ਵਿਧਵਾ ਅਤੇ ਤਲਾਕਸ਼ੁਦਾ ਅਮੀਰ ਔਰਤਾਂ ਨਾਲ ਸੰਪਰਕ ਬਣਾਉਣੇ ਸ਼ੁਰੂ ਕੀਤੇ। ਉਸਨੇ 20 ਸਾਲਾਂ ਵਿਚ ਹਰਿਆਣਾ, ਬੰਗਾਲ, ਕਰਨਾਟਕ, ਮਹਾਰਾਸ਼ਟਰ, ਮਣੀਪੁਰ, ਤ੍ਰਿਪੁਰਾ, ਉੱਤਰ ਪ੍ਰਦੇਸ਼, ਓਡਿਸ਼ਾ ਸਮੇਤ ਕਈ ਹੋਰ ਸੂਬਿਆਂ ਵਿਚ ਵੀ ਔਰਤਾਂ ਨੂੰ ਲੁੱਟਿਆ ਅਤੇ ਜਬਰ-ਜ਼ਨਾਹ ਕੀਤਾ। ਇਨ੍ਹਾਂ ਔਰਤਾਂ ਵਿਚ ਵਕੀਲ, ਡਾਕਟਰ, ਇੰਜੀਨੀਅਰ, ਅਧਿਆਪਕ, ਵਪਾਰੀ ਅਤੇ ਬਹੁਤ ਸਾਰੀਆਂ ਪੜ੍ਹੀਆ-ਲਿਖੀਆਂ ਔਰਤਾਂ ਵੀ ਸ਼ਾਮਲ ਹਨ। ਉਸ ’ਤੇ ਕਈ ਸੂਬਿਆਂ ਵਿਚ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ- ਭਾਰਤ ਸਰਕਾਰ ਦਾ ਵੱਡਾ ਐਕਸ਼ਨ, 150 ਤੋਂ ਵੱਧ ਯੂਟਿਊਬ ਚੈਨਲਾਂ ਤੇ ਵੈੱਬਸਾਈਟਾਂ ਨੂੰ ਕੀਤਾ ਬੈਨ, ਜਾਣੋ ਵਜ੍ਹਾ