ਮਮਤਾ ਬੈਨਰਜੀ ਵਲੋਂ ਬੰਗਾਲ ਦੇ ਦੀਘਾ ''ਚ ਜਗਨਨਾਥ ਮੰਦਰ ਵਿਖੇ ਰੱਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ

Thursday, Jun 26, 2025 - 06:23 PM (IST)

ਮਮਤਾ ਬੈਨਰਜੀ ਵਲੋਂ ਬੰਗਾਲ ਦੇ ਦੀਘਾ ''ਚ ਜਗਨਨਾਥ ਮੰਦਰ ਵਿਖੇ ਰੱਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ

ਦੀਘਾ : ਰੱਥ ਯਾਤਰਾ ਉਤਸਵ ਤੋਂ ਇਕ ਦਿਨ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਇਥੇ ਨਵੇਂ ਬਣੇ ਜਗਨਨਾਥ ਮੰਦਰ ਵਿਚ ਦੀਘਾ ਸ਼ੰਕਰਪੁਰ ਵਿਕਾਸ ਅਥਾਰਟੀ, ਪੁਲਸ ਅਤੇ ਇਸਕੋਨ ਭਿਕਸ਼ੂਆਂ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ। ਡੀਐੱਸਡੀਏ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੀਟਿੰਗ ਤੋਂ ਬਾਅਦ ਮਮਤਾ ਨੇ ਮੰਦਰ ਦੇ ਨੇੜੇ ਰੱਖੇ ਗਏ ਭਗਵਾਨ ਜਗਨਨਾਥ ਅਤੇ ਉਹਨਾਂ ਦੇ ਭੈਣ-ਭਰਾ ਬਲਰਾਮ ਅਤੇ ਸੁਭਦਰਾ ਲਈ ਬਣਾਏ ਗਏ ਤਿੰਨ ਰੱਥਾਂ ਦਾ ਨਿਰੀਖਣ ਕੀਤਾ। ਉਹਨਾਂ ਨੇ ਡੀਐੱਸਡੀਏ ਅਧਿਕਾਰੀਆਂ ਅਤੇ ਪੁਲਸ ਮੁਲਾਜ਼ਮਾਂ ਦੇ ਨਾਲ ਇਕ ਕਿਲੋਮੀਟਰ ਦੇ ਯਾਤਰਾ ਮਾਰਗ ਦਾ ਜਾਇਜ਼ਾ ਲਿਆ। 

ਇਹ ਵੀ ਪੜ੍ਹੋ : 'ਅਹਿਮਦਾਬਾਦ Plane Crash ਮੈਂ ਕਰਵਾਇਆ’, ਪਤਾ ਲੱਗਦੇ ਪੁਲਸ ਨੇ ਗ੍ਰਿਫ਼ਤਾਰ ਕਰ ਲਈ ਕੁੜੀ

ਮੰਤਰੀ ਚੰਦਰਿਮਾ ਭੱਟਾਚਾਰੀਆਂ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿਚ ਉਹਨਾਂ ਨੇ ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਰਾਜੀਵ ਕੁਮਾਰ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਇਸ ਮਾਰਗ 'ਤੇ ਚੱਲੋ। ਲੋਕਾਂ ਲਈ ਸਭ ਕੁਝ ਠੀਕ, ਸੁਚਾਰੂ ਅਤੇ ਢੁਕਵਾਂ ਹੋਣਾ ਚਾਹੀਦਾ ਹੈ। ਪੂਰਬੀ ਮਿਦਨਾਪੁਰ ਜ਼ਿਲ੍ਹੇ ਦੇ ਸਮੁੰਦਰੀ ਕੰਢੇ ਸਥਿਤ ਰਿਜ਼ੋਰਟ ਸ਼ਹਿਰ ਦੀਘਾ ਨੂੰ ਜਸ਼ਨਾਂ ਤੋਂ ਪਹਿਲਾਂ ਚੰਗੀ ਤਰ੍ਹਾਂ ਸਜਾਇਆ ਗਿਆ ਹੈ। ਇਸ ਦੌਰਾਨ ਮੰਦਰ-ਥੀਮ ਵਾਲੇ ਕੱਟਆਊਟ, ਦੇਵੀ-ਦੇਵਤਿਆਂ ਦੀਆਂ ਵੱਡੀਆਂ ਮੂਰਤੀਆਂ ਅਤੇ ਚੰਦਨਨਗਰ ਦੇ ਕਲਾਕਾਰਾਂ ਦੁਆਰਾ ਡਿਜ਼ਾਈਨ ਕੀਤੀਆਂ ਲਾਈਟਾਂ ਲਗਾਈਆਂ ਗਈਆਂ ਹਨ।

ਇਹ ਵੀ ਪੜ੍ਹੋ : 'ਪਾਣੀ 'ਚ ਹਲਦੀ' ਪਾਉਣ ਦੀ ਜੇ ਤੁਸੀਂ ਵੀ ਬਣਾ ਰਹੇ ਹੋ Reel ਤਾਂ ਸਾਵਧਾਨ! ਘਰ 'ਚ ਭੂਤਾਂ ਨੂੰ ਦੇ ਰਹੇ ਹੋ ਸੱਦਾ

ਕੋਲਕਾਤਾ ਤੋਂ ਸ਼ਹਿਰ ਤੱਕ ਰਾਸ਼ਟਰੀ ਰਾਜਮਾਰਗ ਦੇ ਪੂਰੇ 180 ਕਿਲੋਮੀਟਰ ਦੇ ਹਿੱਸੇ ਨੂੰ ਭਗਵਾਨ ਜਗਨਨਾਥ ਦੀਆਂ ਤਸਵੀਰਾਂ ਵਾਲੇ ਭਗਵੇਂ ਝੰਡਿਆਂ ਅਤੇ 'ਜਗਨਾਥ ਧਾਮ ਵਿੱਚ ਤੁਹਾਡਾ ਸਵਾਗਤ ਹੈ' ਸ਼ਬਦਾਂ ਵਾਲੇ ਬੈਨਰਾਂ ਨਾਲ ਸਜਾਇਆ ਗਿਆ ਹੈ। ਹਜ਼ਾਰਾਂ ਸ਼ਰਧਾਲੂ ਪਹਿਲਾਂ ਹੀ ਦੀਘਾ ਪਹੁੰਚ ਚੁੱਕੇ ਹਨ। ਭਗਵਾਨ ਜਗਨਨਾਥ ਦੇ ਭਗਤੀ ਗੀਤ ਲਾਊਡਸਪੀਕਰਾਂ 'ਤੇ ਲਗਾਤਾਰ ਵੱਜ ਰਹੇ ਹਨ। ਇਸ ਦੌਰਾਨ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ 'X' 'ਤੇ ਇੱਕ ਪੋਸਟ ਵਿੱਚ ਕਿਹਾ, "ਇੰਤਜ਼ਾਰ ਖ਼ਤਮ ਹੋਇਆ, ਦਿਵਿਆ ਦਰਸ਼ਨ ਸ਼ੁਰੂ ਹੋ ਗਿਆ। ਨੇਤਰੋਸਵ ਦੇ ਇਸ ਸ਼ੁਭ ਦਿਨ 'ਤੇ ਸ਼ਰਧਾਲੂ ਖੁਸ਼ੀ ਮਨਾਉਂਦੇ ਹਨ, ਕਿਉਂਕਿ ਦੇਵਤਾ ਆਪਣੀ ਪੂਰੀ ਮਹਿਮਾ ਵਿੱਚ ਪ੍ਰਗਟ ਹੁੰਦੇ ਹਨ। ਜੈ ਜਗਨਨਾਥ।" 

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਦੁਨੀਆ ਦੀ ਸਭ ਤੋਂ ਪਤਲੀ ਕਾਰ, Viral Video ਦੇਖ ਤੁਸੀਂ ਵੀ ਕਹੋਗੇ Oh My God

ਇਸਕਾਨ ਦੇ ਉਪ-ਪ੍ਰਧਾਨ ਰਾਧਾਰਮਨ ਦਾਸ ਨੇ ਕਿਹਾ ਕਿ 30 ਅਪ੍ਰੈਲ ਨੂੰ ਮੰਦਰ ਦੇ ਉਦਘਾਟਨ ਤੋਂ ਬਾਅਦ ਹੁਣ ਤੱਕ ਲਗਭਗ 30 ਲੱਖ ਲੋਕ ਦਰਸ਼ਨ ਕਰ ਚੁੱਕੇ ਹਨ ਅਤੇ ਰੱਥ ਯਾਤਰਾ ਵਾਲੇ ਦਿਨ ਲੱਖਾਂ ਲੋਕਾਂ ਦੇ ਆਉਣ ਦੀ ਉਮੀਦ ਹੈ। ਦਾਸ ਨੇ ਕਿਹਾ ਕਿ ਮੁੱਖ ਮੰਤਰੀ 27 ਜੂਨ ਨੂੰ ਰੱਥ ਯਾਤਰਾ ਵਿੱਚ ਹਿੱਸਾ ਲੈਣਗੇ। ਬਾਅਦ ਵਿੱਚ, ਮਮਤਾ ਨੇ ਉੱਥੇ ਮੌਜੂਦ ਪੱਤਰਕਾਰਾਂ ਨੂੰ ਦੱਸਿਆ ਕਿ ਤਿੰਨੋਂ ਰੱਥ ਸ਼ੁੱਕਰਵਾਰ ਨੂੰ ਦੁਪਹਿਰ 2:30 ਵਜੇ ਕੱਢੇ ਜਾਣਗੇ ਅਤੇ ਯਾਤਰਾ ਸ਼ਾਮ 4 ਵਜੇ ਤੱਕ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ, "ਪੂਜਾ-ਅਰਚਨਾ ਅੱਜ ਸ਼ਾਮ ਤੋਂ ਸ਼ੁਰੂ ਹੋਵੇਗੀ ਅਤੇ ਰੱਥ ਨੂੰ ਖਿੱਚਣ ਦੀਆਂ ਤਿਆਰੀਆਂ ਕੱਲ੍ਹ ਸਵੇਰੇ 8:30 ਵਜੇ ਤੋਂ ਸ਼ੁਰੂ ਹੋ ਜਾਣਗੀਆਂ।"

ਇਹ ਵੀ ਪੜ੍ਹੋ : ਧੀਆਂ ਦੇ ਤਾਹਨਿਆਂ ਤੋਂ ਦੁਖ਼ੀ ਰਿਟਾਇਰਡ ਫ਼ੌਜੀ ਪਿਓ, ਕਰੋੜਾਂ ਦੀ ਜਾਇਦਾਦ ਦਾ ਜੋ ਕੀਤਾ...

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News