ਮਮਤਾ ਨੇ ਸ਼ੁਰੂ ਕੀਤਾ ‘ਭਾਸ਼ਾ ਅੰਦੋਲਨ’, ਬੰਗਾਲ ’ਚ NRC ਲਾਗੂ ਨਹੀਂ ਹੋਣ ਦੇਣ ਦਾ ਸੰਕਲਪ ਲਿਆ

Tuesday, Jul 29, 2025 - 10:21 AM (IST)

ਮਮਤਾ ਨੇ ਸ਼ੁਰੂ ਕੀਤਾ ‘ਭਾਸ਼ਾ ਅੰਦੋਲਨ’, ਬੰਗਾਲ ’ਚ NRC ਲਾਗੂ ਨਹੀਂ ਹੋਣ ਦੇਣ ਦਾ ਸੰਕਲਪ ਲਿਆ

ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਦੇਸ਼ ਭਰ ਵਿਚ ਬੰਗਾਲੀ ਭਾਸ਼ਾਈ ਪ੍ਰਵਾਸੀਆਂ ’ਤੇ ਹੋ ਰਹੇ ਕਥਿਤ ਹਮਲਿਆਂ ਦੇ ਵਿਰੋਧ ਵਿਚ ਬੀਰਭੂਮ ਜ਼ਿਲ੍ਹੇ ਦੇ ਬੋਲਪੁਰ ਤੋਂ ‘ਭਾਸ਼ਾ ਅੰਦੋਲਨ’ ਸ਼ੁਰੂ ਕੀਤਾ ਅਤੇ ਕਿਹਾ ਕਿ ਮੈਂ ਆਪਣੀ ਜਾਨ ਦੇ ਦੇਵਾਂਗੀ ਪਰ ਕਿਸੇ ਨੂੰ ਆਪਣੀ ਭਾਸ਼ਾ ਖੋਹਣ ਦੀ ਇਜਾਜ਼ਤ ਨਹੀਂ ਦੇਵਾਂਗੀ। ਇਸ ਦੇ ਨਾਲ ਹੀ ਮਮਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਦਿਆਂ ਸਵਾਲ ਕੀਤਾ ਕਿ ਜਦੋਂ ਉਹ (ਮੋਦੀ) ਅਰਬ ਦੇਸ਼ਾਂ ਦਾ ਦੌਰਾ ਕਰਦੇ ਹਨ, ਤਾਂ ਕੀ ਉਹ ਸ਼ੇਖ ਨੂੰ ਜੱਫੀ ਪਾਉਣ ਤੋਂ ਪਹਿਲਾਂ ਪੁੱਛਦੇ ਹਨ ਕਿ ਉਹ ਹਿੰਦੂ ਹੈ ਜਾਂ ਮੁਸਲਮਾਨ। 

ਇਹ ਵੀ ਪੜ੍ਹੋ - 26, 27, 28, 29 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ, IMD ਵਲੋਂ ਯੈਲੋ ਅਲਰਟ ਜਾਰੀ

ਮੁੱਖ ਮੰਤਰੀ ਨੇ ਬੋਲਪੁਰ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਭਾਸ਼ਾ ਦੇ ਆਧਾਰ ’ਤੇ ਵੰਡ ਨਹੀਂ ਚਾਹੁੰਦੀ। ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਭਾਸ਼ਾ ਦੇ ਵਿਰੁੱਧ ਨਹੀਂ ਹਾਂ, ਮੇਰਾ ਮੰਨਣਾ ਹੈ ਕਿ ਵਿਭਿੰਨਤਾ ਵਿਚ ਏਕਤਾ ਸਾਡੇ ਦੇਸ਼ ਦੀ ਨੀਂਹ ਹੈ। ਤੁਸੀਂ ਸਭ ਕੁਝ ਭੁੱਲ ਸਕਦੇ ਹੋ ਪਰ ਤੁਹਾਨੂੰ ਆਪਣੀ ‘ਪਛਾਣ’, ਮਾਂ-ਬੋਲੀ ਅਤੇ ਮਾਤ ਭੂਮੀ ਨੂੰ ਨਹੀਂ ਭੁੱਲਣਾ ਚਾਹੀਦਾ। ਮੁੱਖ ਮੰਤਰੀ ਨੇ ਗੁਆਂਢੀ ਸੂਬੇ ਬਿਹਾਰ ਵਿਚ ਵੋਟਰ ਸੂਚੀ ਦੇ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਦਾ ਸਪੱਸ਼ਟ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਚੋਣ ਕਮਿਸ਼ਨ ਪਿਛਲੇ ਦਰਵਾਜ਼ੇ ਰਾਹੀਂ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ - ਹੋਮ ਗਾਰਡ ਭਰਤੀ ਦੌੜ 'ਚ ਬੇਹੋਸ਼ ਹੋਈ ਔਰਤ, ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ 'ਚ ਹੋਇਆ ਸਮੂਹਿਕ ਬਲਾਤਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News