ਚੀਨ ਵੱਲੋਂ ਦੁਰਲੱਭ ਧਰਤੀ ਦੇ ਖਣਿਜਾਂ ’ਤੇ ਪਾਬੰਦੀ ਕਾਰਨ ਭਾਰਤ ਦੇ 5 ਖੇਤਰਾਂ ਦੀਆਂ ਵਧਣਗੀਆਂ ਮੁਸ਼ਕਲਾਂ! ਮਾਹਿਰਾਂ ਨੇ ਦਿੱਤੀ ਚਿਤਾਵਨੀ
Tuesday, Jul 29, 2025 - 06:57 PM (IST)

ਨਵੀਂ ਦਿੱਲੀ (ਏਜੰਸੀਆਂ) - ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਅਰਥਸ਼ਾਸਤਰੀਆਂ ਦੀ ਇਕ ਤਾਜ਼ਾ ਰਿਪੋਰਟ ਮੁਤਾਬਕ ਚੀਨ ਵੱਲੋਂ ਦੁਰਲੱਭ ਧਰਤੀ ਦੇ ਖਣਿਜਾਂ ਦੀ ਬਰਾਮਦ ’ਤੇ ਲਾਈ ਪਾਬੰਦੀ (ਬੈਨ) ਦਾ ਸਿੱਧਾ ਅਸਰ ਭਾਰਤ ਦੀ ਘਰੇਲੂ ਉਤਪਾਦਨ ਸਮਰੱਥਾ ਅਤੇ ਬਰਾਮਦ ਗਤੀਵਿਧੀਆਂ ’ਤੇ ਪਵੇਗਾ।
ਇਹ ਵੀ ਪੜ੍ਹੋ : YouTube, ਸੋਸ਼ਲ ਮੀਡੀਆ Influencer ਤੇ ਵਪਾਰੀਆਂ ਲਈ ਬਦਲ ਗਏ ਹਨ ITR ਨਿਯਮ, ਜਾਣੋ ਪੂਰੀ ਡਿਟੇਲ
ਰਿਪੋਰਟ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਇਹ ਅਸਰ ਵਿਸ਼ੇਸ਼ ਤੌਰ ’ਤੇ 5 ਪ੍ਰਮੁੱਖ ਖੇਤਰਾਂ-ਟਰਾਂਸਪੋਰਟ ਸਮੱਗਰੀ, ਬੇਸਿਕ ਮੈਟਲਜ਼, ਮਸ਼ੀਨਰੀ, ਨਿਰਮਾਣ ਅਤੇ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ’ਚ ਦੇਖਣ ਨੂੰ ਮਿਲੇਗਾ। ਆਉਣ ਵਾਲੇ ਦਿਨਾਂ ’ਚ ਇਹ ਬੈਨ ਭਾਰਤ ਦੇ ਸਾਹਮਣੇ ਚੁਣੌਤੀਆਂ ਖੜ੍ਹੀਆਂ ਕਰ ਸਕਦਾ ਹੈ।
ਇਹ ਵੀ ਪੜ੍ਹੋ : Credit Card ਤੋਂ ਲੈ ਕੇ UPI ਤੱਕ, 4 ਦਿਨਾਂ ਬਾਅਦ ਬਦਲ ਜਾਣਗੇ ਕਈ ਨਿਯਮ
ਭਾਰਤ ਲਈ ਇਕ ਪ੍ਰਮੁੱਖ ਸਪਲਾਇਰ ਹੈ ਚੀਨ
ਲੇਟੈਸਟ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2024-25 ’ਚ ਭਾਰਤ ਨੇ ‘ਦਰਲੱਭ ਧਰਤੀ’ ਅਤੇ ਉਸ ਨਾਲ ਸਬੰਧਤ ਉਤਪਾਦਾਂ ਦੀ 31.9 ਮਿਲੀਅਨ ਡਾਲਰ ਮੁੱਲ ਦੀ ਦਰਾਮਦ ਕੀਤੀ, ਜਦੋਂਕਿ ਰੇਅਰ ਅਰਥ ਮੈਗਨੇਟਸ ਦੀ ਦਰਾਮਦ ਦਾ ਅੰਕੜਾ 291 ਮਿਲੀਅਨ ਡਾਲਰ ਤੱਕ ਪਹੁੰਚ ਗਿਆ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਭਾਰਤ ’ਚ ਇਨ੍ਹਾਂ ਸਮੱਗਰੀਆਂ ਦੀ ਖਪਤ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ : Black Money ਤਾਂ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ Red ਅਤੇ Pink Money ਦਾ ਰਾਜ਼?
ਚੀਨ ਇਨ੍ਹਾਂ ਖਣਿਜਾਂ ਅਤੇ ਕੰਪਾਊਂਡਸ ਦਾ ਭਾਰਤ ਲਈ ਇਕ ਪ੍ਰਮੁੱਖ ਸਪਲਾਇਰ ਹੈ। ਇਸ ਉੱਚ ਨਿਰਭਰਤਾ ਦੌਰਾਨ ਭਾਰਤ ਦੇ ਉਦਯੋਗਿਕ ਖੇਤਰ, ਖਾਸ ਤੌਰ ’ਤੇ ਮੈਨੂਫੈਕਚਰਿੰਗ ਅਤੇ ਬਰਾਮਦ ਜੋਖਮ ’ਚ ਆ ਸਕਦੇ ਹਨ।
ਇਹ ਵੀ ਪੜ੍ਹੋ : Ration Card ਧਾਰਕਾਂ ਲਈ Alert! ...ਬੰਦ ਹੋ ਸਕਦਾ ਹੈ ਮੁਫ਼ਤ ਰਾਸ਼ਨ
ਘਰੇਲੂ ਪੱਧਰ ’ਤੇ ਖਣਿਜਾਂ ਦੀ ਖੋਜ ਨੂੰ ਉਤਸ਼ਾਹ ਦੇਣਾ ਜ਼ਰੂਰੀ
ਰਿਪੋਰਟ ’ਚ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਵਿੱਤੀ ਸੰਸਥਾਵਾਂ, ਵਿਸ਼ੇਸ਼ ਤੌਰ ’ਤੇ ਬੈਂਕਿੰਗ ਖੇਤਰ, ਇਸ ਪਾਬੰਦੀ ਦੌਰਾਨ ਅਪ੍ਰਤੱਖ ਤੌਰ ’ਤੇ ਪ੍ਰਭਾਵਿਤ ਹੋ ਸਕਦੇ ਹਨ। ਐੱਸ. ਬੀ. ਆਈ. ਦੀ ਰਿਪੋਰਟ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਇਸ ਦਰਾਮਦ-ਨਿਰਭਰਤਾ ਨੂੰ ਘੱਟ ਕਰਨ ਲਈ ਭਾਰਤ ਨੂੰ ਘਰੇਲੂ ਪੱਧਰ ’ਤੇ ਖਣਿਜਾਂ ਦੀ ਖੋਜ ਅਤੇ ਸ਼ੋਸ਼ਣ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ। ਇਸ ਸੰਦਰਭ ’ਚ ਰਿਪੋਰਟ ’ਚ ਓਡਿਸ਼ਾ ਸਰਕਾਰ ਦੀ 8,000 ਕਰੋਡ਼ ਰੁਪਏ ਦੀ ਯੋਜਨਾ ਦੀ ਚਰਚਾ ਕੀਤੀ ਗਈ ਹੈ, ਜਿਸ ਤਹਿਤ ਗੰਜਾਮ ਜ਼ਿਲੇ ’ਚ ਖਣਿਜਾਂ ਦੀ ਖੋਜ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8