50 ਸਾਲਾਂ ਤੋਂ ਭਗਵਾਨ ਜਗਨਨਾਥ ਲਈ ਰੱਖੜੀਆਂ ਬਣਾ ਰਿਹਾ ਇਹ ਪਰਿਵਾਰ, 15 ਦਿਨ ਰੱਖਦੈ ਕਠੋਰ ਵਰਤ

Thursday, Aug 07, 2025 - 11:02 AM (IST)

50 ਸਾਲਾਂ ਤੋਂ ਭਗਵਾਨ ਜਗਨਨਾਥ ਲਈ ਰੱਖੜੀਆਂ ਬਣਾ ਰਿਹਾ ਇਹ ਪਰਿਵਾਰ, 15 ਦਿਨ ਰੱਖਦੈ ਕਠੋਰ ਵਰਤ

ਪੁਰੀ- ਜਦੋਂ ਰੱਖੜੀ ਦੀ ਗੱਲ ਆਉਂਦੀ ਹੈ, ਤਾਂ ਵਧੇਰੇ ਭੈਣਾਂ ਆਪਣੇ ਭਰਾ ਲਈ ਰੱਖੜੀ ਤਿਆਰ ਕਰਦੀਆਂ ਹਨ ਪਰ ਓਡੀਸ਼ਾ ਦੇ ਪੁਰੀ ਸ਼ਹਿਰ 'ਚ ਬੀਤੇ 50 ਸਾਲਾਂ ਤੋਂ ਇਕ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਭਗਵਾਨ ਜਗਨਨਾਥ ਲਈ ਰੱਖੜੀਆਂ ਬਣਾਉਂਦਾ ਆ ਰਿਹਾ ਹੈ। ਇਹ ਰੱਖੜੀਆਂ ਵਿਸ਼ੇਸ਼ ਪਵਿੱਤਰ ਬਾਸੁੰਗੀ ਦੇ ਰੇਸ਼ਮ ਧਾਗਿਆਂ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਮੰਦਰ ਪ੍ਰਬੰਧਨ ਨੂੰ ਰੱਖੜੀਆਂ ਸੌਂਪਣ ਤੋਂ ਪਹਿਲਾਂ ਇਹ ਪਰਿਵਾਰ 15 ਦਿਨ ਦਾ ਕਠੋਰ ਵਰਤ ਰੱਖਦਾ ਹੈ। 

ਰੱਖੜੀ ਬਣਾਉਣ ਦੀ ਤਿਆਰੀ ਇਕ ਮਹੀਨੇ ਪਹਿਲਾਂ ਹੋ ਜਾਂਦੀ ਹੈ ਸ਼ੁਰੂ  

ਪਰਿਵਾਰ ਦੇ ਮੁਖੀਆ ਸੰਤੋਸ਼ ਪਾਤਰ ਨੇ ਦੱਸਿਆ,''ਪਹਿਲੇ ਮੇਰੇ ਪਿਤਾ ਅਤੇ ਦਾਦਾ ਰੱਖੜੀ ਬਣਾਉਂਦੇ ਸਨ, ਹੁਣ ਮੈਂ ਅਤੇ ਬੇਟਾ ਬਣਾਉਂਦੇ ਹਾਂ। ਹਰ ਸਾਲ ਚਿਤਲਗੀ ਮੱਸਿਆ ਤੋਂ ਰੱਖੜੀ ਬਣਾਉਣ ਦਾ ਕੰਮ ਸ਼ੁਰੂ ਕਰਦੇ ਹਾਂ। ਪੂਰੇ 15 ਦਿਨ ਨਾ ਘਰ ਦੇ ਬਾਹਰ ਜਾਣਾ, ਨਾ ਹੀ ਮਾਸਾਹਾਰੀ ਖਾਣਾ। ਘਰ ਦੀਆਂ ਔਰਤਾਂ, ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਲਈ ਇਕੋ ਜਿਹੇ ਨਿਯਮ ਰਹਿੰਦੇ ਹਨ। ਦਿਨ 'ਚ ਰੱਖੜੀ ਬਣਾਉਣ ਦਾ ਕੰਮ ਕਰਦੇ ਹਾਂ ਕਿ ਸਾਰੇ ਮੌਨ ਰਹਿੰਦੇ ਹਨ ਤਾਂ ਕਿ ਮਨ, ਵਾਣੀ ਅਤੇ ਕਰਮ ਤਿੰਨੋਂ ਸ਼ੁੱਧ ਰਹਿਣ। ਇਨ੍ਹਾਂ ਦਿਨਾਂ ਲਈ ਇਕ ਮਹੀਨੇ ਪਹਿਲਾਂ ਤਿਆਰੀ ਸ਼ੁਰੂ ਕਰ ਦਿੰਦੇ ਹਾਂ। ਇਸ ਦੌਰਾਨ ਘਰ 'ਚ ਨਾ ਕੋਈ ਮਹਿਮਾਨ ਆਉਂਦਾ ਹੈ ਅਤੇ ਨਾ ਹੀ ਅਸੀਂ ਬਾਹਰ ਜਾਂਦੇ ਹਾਂ।'' 

ਫੁੱਲਾਂ ਦੇ ਰੰਗਾਂ ਨਾਲ ਰੰਗੀ ਜਾਂਦੀ ਹੈ ਰੱਖੜੀ

ਸੰਤੋਸ਼ ਦੱਸਦੇ ਹਨ ਕਿ ਮਹਾਪ੍ਰਭੂ ਦੀ ਰੱਖੜੀ ਲਗਭਗ ਇਕ ਫੁੱਟ ਉੱਚੀ ਅਤੇ ਡੇਢ ਫੁੱਟ ਚੌੜੀ ਹੁੰਦੀ ਹੈ। ਇਸ 'ਚ ਲੱਗਣ ਵਾਲੇ ਰੰਗ ਅਸੀਂ ਘਰ 'ਚ ਹੀ ਫੁੱਲਾਂ ਦੇ ਰਸ ਨਾਲ ਤਿਆਰ ਕਰਦੇ ਹਾਂ। ਅਸੀਂ ਚਾਰ ਰੱਖੜੀਆਂ ਤਿਆਰ ਕਰਦੇ ਹਾਂ। ਇਨ੍ਹਾਂ 'ਚ ਸਭ ਤੋਂ ਵੱਡੀ ਰੱਖੜੀ ਮਹਾਪ੍ਰਭੂ ਦੀ ਹੁੰਦੀ ਹੈ। 2 ਰੱਖੜੀਆਂ ਮਹਾਪ੍ਰਭੂ ਅਤੇ 2 ਭਗਵਾਨ ਬਲਭਦਰ ਜੀ ਲਈ। ਰੱਖੜੀ ਦੇ ਨਾਲ 4 ਸੁਪਾਰੀ ਮਾਲਾ ਤਿਆਰ ਕੀਤੀਆਂ ਜਾਂਦੀਆਂ ਹਨ। 

ਸੇਵਾ ਦਾ ਮਾਣ

ਸੰਤੋਸ਼ ਨੇ ਕਿਹਾ,''ਅਜੇ ਸਾਨੂੰ ਪ੍ਰਸ਼ਾਸਨ ਕੁਝ ਪੈਸੇ ਦਿੰਦਾ ਹੈ ਪਰ ਅਸੀਂ ਇਹ ਵੀ ਨਹੀਂ ਚਾਹੁੰਦੇ, ਕਿਉਂਕਿ ਭਗਵਾਨ ਦੀ ਸੇਵਾ ਕਰ ਰਹੇ ਹਾਂ ਅਤੇ ਅਸੀਂ ਖੁਸ਼ਕਿਸਮਤ ਹਾਂ ਕਿ ਇਹ ਮੌਕਾ ਸਾਨੂੰ ਮਿਲਿਆ ਹੈ।''

ਸ਼ਹਿਨਾਈ ਨਾਲ ਮੰਦਰ ਤੱਕ ਲਿਜਾਂਦੇ ਹਨ ਰੱਖੜੀਆਂ

ਸੰਤੋਸ਼ ਦੱਸਦੇ ਹਨ ਕਿ ਰੱਖੜੀਆਂ ਤਿਆਰ ਹੋ ਚੁੱਕੀਆਂ ਹਨ। ਹੁਣ ਮੰਦਰ ਪ੍ਰਬੰਧਨ ਨੂੰ ਸੂਚਨਾ ਦੇਵਾਂਗੇ, ਫਿਰ ਉੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਮੈਂ ਅਤੇ ਬੇਟਾ ਸ਼ਹਿਨਾਈ, ਢੋਲ ਦੇ ਨਾਲ ਰੱਖੀਆਂ ਨੂੰ ਥਾਲ 'ਚ ਰੱਖ ਕੇ ਰਵਾਨਾ ਹੁੰਦੇ ਹਨ। ਉਸ ਸਮੇਂ ਇਕ ਵੱਖ ਤਰ੍ਹਾਂ ਦਾ ਆਨੰਦ ਸਰੀਰ 'ਚ ਦੌੜਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News