ਵੱਡੀ ਖ਼ਬਰ ; ਮੰਦਰ ''ਚ ਪੂਜਾ ਕਰ ਰਹੀ ਕੁੜੀ ਦੇ ਨੌਜਵਾਨ ਨੇ ਮਾਰੀ ਗੋਲ਼ੀ
Saturday, Jul 26, 2025 - 03:43 PM (IST)

ਮੈਨਪੁਰੀ- ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸ਼ਨੀਵਾਰ ਸਵੇਰੇ ਮੰਦਰ 'ਚ ਪੂਜਾ ਕਰ ਰਹੀ 21 ਸਾਲਾ ਵਿਦਿਆਰਥਣ ਨੂੰ ਇਕ ਨੌਜਵਾਨ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਬਾਅਦ 'ਚ ਪੁਲਸ ਮੁਕਾਬਲੇ ਤੋਂ ਬਾਅਦ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੋਤਵਾਲੀ ਥਾਣੇ ਦੇ ਇੰਚਾਰਜ ਫਤਿਹ ਬਹਾਦਰ ਸਿੰਘ ਨੇ ਕਿਹਾ,''ਕਿਲਾ ਦੀ ਬਜਰੀਆ ਸਥਿਤ ਰਾਣੀ ਦਾ ਸ਼ਿਵ ਮੰਦਰ 'ਚ ਸਵੇਰੇ ਕਰੀਬ 8.30 ਵਜੇ ਇਹ ਘਟਨਾ ਵਾਪਰੀ। ਦਿਵਯਾਂਸ਼ੀ ਰਾਠੌਰ (21) ਪੂਜਾ ਕਰ ਹੀ ਸੀ, ਉਦੋਂ ਉਸੇ ਦੇ ਇਲਾਕੇ ਦਾ ਰਾਹੁਲ ਦਿਵਾਕਰ (24) ਨੇ ਉਸ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਦਿਵਯਾਂਸ਼ੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਉਸ ਦੇ ਪੇਟ ਅਤੇ ਹੋਰ ਥਾਵਾਂ 'ਤੇ ਗੋਲੀ ਲੱਗੀ ਹੈ। ਹਮਲੇ ਤੋਂ ਬਾਅਦ ਰਾਹੁਲ ਉੱਥੋਂ ਦੌੜ ਗਿਆ।''
ਉਨ੍ਹਾਂ ਦੱਸਿਆ ਕਿ ਦਿਵਯਾਂਸ਼ੀ ਨੂੰ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਿੰਘ ਨੇ ਕਿਹਾ,''ਪਹਿਲੀ ਨਜ਼ਰ ਇਕ ਪਾਸੜ ਪਿਆਰ ਦਾ ਮਾਮਲਾ ਲੱਗ ਰਿਹਾ ਹੈ। ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ।'' ਪੁਲਸ ਸੁਪਰਡੈਂਟ ਗਣੇਸ਼ ਪ੍ਰਸਾਦ ਸਾਹਾ ਨੇ ਦੱਸਿਆ ਕਿ ਰਾਹੁਲ ਦਿਵਾਕਰ ਨੂੰ ਪੁਲਸ ਮੁਕਾਬਲੇ ਤੋਂ ਬਾਅਦ ਓਰਾਂਦਿਆ ਮੰਡਲ ਪਿੰਡ ਕੋਲ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਰਾਹੁਲ ਦੇ ਪੈਰ 'ਚ ਗੋਲੀ ਲੱਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8