ਗੁਪਤ ਕੈਮਰੇ ਨਾਲ ਜਗਨਨਾਥ ਮੰਦਰ ਪਹੁੰਚਿਆ ਵਿਅਕਤੀ, ਇੰਝ ਹੋਇਆ ਸ਼ੱਕ
Tuesday, Jul 29, 2025 - 05:10 PM (IST)

ਪੁਰੀ- ਪੁਰੀ ਦੇ ਜਗਨਨਾਥ ਮੰਦਰ 'ਚ ਮੰਗਲਵਾਰ ਨੂੰ ਗੁਪਤ ਕੈਮਰਾ ਲੈ ਕੇ ਪਹੁੰਚੇ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਸ ਨੇ ਗੁਪਤ ਕੈਮਰੇ ਵਾਲਾ ਚਸ਼ਮਾ ਪਹਿਨਿਆ ਹੋਇਆ ਸੀ ਅਤੇ 12ਵੀਂ ਸਦੀ ਦੇ ਇਸ ਮੰਦਰ 'ਚ ਫੋਟੋਗ੍ਰਾਫ਼ੀ ਜਾਂ ਵੀਡੀਓਗ੍ਰਾਫ਼ੀ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ।
ਪੁਰੀ ਦੇ ਪੁਲਸ ਸੁਪਰਡੈਂਟ ਪਿਨਾਕੀ ਮਿਸ਼ਰਾ ਨੇ ਦੱਸਿਆ ਕਿ ਮੰਦਰ ਦੇ ਬੇਹਰਾਨਾ ਦੁਆਰ ਕੋਲ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਕੈਮਰੇ ਦੀ ਰੋਸ਼ਨੀ ਚਮਕਣ 'ਤੇ ਸ਼ੱਕ 'ਤੇ ਹੋਇਆ ਅਤੇ ਕਰੀਬ ਤੋਂ ਜਾਂਚ ਕਰਨ 'ਤੇ ਪਤਾ ਲੱਗਾ ਕਿ ਕੈਮਰਾ ਲੱਗੇ ਹੋਏ ਚਸ਼ਮੇ ਨਾਲ ਉਹ ਕੰਪਲੈਕਸ 'ਚ ਦਾਖ਼ਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਹ ਵਿਅਕਤੀ ਇਸੇ ਖੇਤਰ ਦਾ ਰਹਿਣ ਵਾਲਾ ਸੀ ਅਤੇ ਉਸ ਨੂੰ ਪੁੱਛ-ਗਿੱਛ ਲਈ ਤੁਰੰਤ ਸਿੰਘਦੁਆਰ ਥਾਣੇ ਲਿਜਾਇਆ ਗਿਆ। ਐੱਸਪੀ ਅਨੁਸਾਰ, ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਉਸ ਨੇ ਮੰਦਰ ਦੇ ਅੰਦਰ ਕੋਈ ਤਸਵੀਰ ਖਿੱਚੀ ਜਾਂ ਵੀਡੀਓ ਬਣਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8