ਪੰਜਾਬ : ਮੰਦਰ ''ਚ 17.85 ਲੱਖ ਦੀ ਚੋਰੀ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਅਸਲੀਅਤ ਜਾਣ ਲੱਗੇਗਾ ਝਟਕਾ

Saturday, Jul 26, 2025 - 04:23 PM (IST)

ਪੰਜਾਬ : ਮੰਦਰ ''ਚ 17.85 ਲੱਖ ਦੀ ਚੋਰੀ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਅਸਲੀਅਤ ਜਾਣ ਲੱਗੇਗਾ ਝਟਕਾ

ਗੁਰਦਾਸਪੁਰ (ਹਰਮਨ, ਵਿਨੋਦ) : ਗੁਰਦਾਸਪੁਰ ਪੁਲਸ ਨੇ ਚੋਰੀ ਦੀ ਵੱਡੀ ਘਟਨਾ ਨੂੰ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾ ਕੇ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ₹17,85,000 ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਚੋਰੀ ਦੀ ਇਹ ਘਟਨਾ 24 ਜੁਲਾਈ ਨੂੰ ਕ੍ਰਿਸ਼ਨਾ ਮੰਦਰ ਧਾਰੀਵਾਲ ਵਿਚ ਵਾਪਰੀ ਸੀ। ਐੱਸਐੱਸਪੀ ਅਦਿੱਤਿਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅਣਪਛਾਤੇ ਚੋਰ ਵੱਲੋਂ ਮੰਦਰ ਦੇ ਅਲਮਾਰੀ ਦੀ ਤੋੜਫੋੜ ਕਰਕੇ ਨਕਦੀ ਚੋਰੀ ਕੀਤੀ ਗਈ ਸੀ। ਮੰਦਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇਆਂ ਦੇ ਡੀ. ਵੀ. ਆਰ. ਵੀ ਚੋਰੀ ਕਰ ਲਏ ਗਏ ਸੀ ਤਾਂ ਜੋ ਕੋਈ ਸੁਬੂਤ ਨਾ ਰਹਿ ਜਾਵੇ। ਧਾਰੀਵਾਲ ਥਾਣੇ ਵਿਚ ਧਾਰਾਵਾਂ 305, 331(3) BNS ਅਧੀਨ ਦਰਜ ਕਰਕੇ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ : ਸਰਹਿੰਦ ਨਹਿਰ 'ਚੋਂ 11 ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਕ੍ਰਿਸ਼ਨ ਤੇ ਜਸਕਰਨ ਲਈ ਵੱਡਾ ਐਲਾਨ

ਇਸ ਦੇ ਬਾਅਦ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਤਕਨੀਕੀ ਸਹਾਇਤਾ ਅਤੇ ਗੁਪਤ ਸੂਚਨਾ ਦੇ ਅਧਾਰ ’ਤੇ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਕੋਲੋ ₹17.85 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ। ਦੋਸ਼ੀ ਉਜਿਤ ਉਰਫ਼ ਅਜੀਤ ਵਾਸੀ ਝੁੱਗੀਆਂ ਲੁਧਿਆਣਾ ਮੁਹੱਲਾ ਧਾਰੀਵਾਲ ਖਿਲਾਫ ਪਹਿਲਾਂ ਵੀ ਚੋਰੀ ਦੇ 3 ਪਰਚੇ ਦਰਜ ਹਨ। ਗ੍ਰਿਫ਼ਤਾਰ ਚੋਰ ਨੂੰ ਪੁਲਸ ਰਿਮਾਂਡ ‘ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਵੱਲੋ ਪਹਿਲਾਂ ਤੋਂ ਹੀ ਚੋਰੀ ਦੀ ਯੋਜਨਾ ਬਣਾਈ ਗਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 27 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਅਲਰਟ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News