ਭਾਜਪਾ ਸ਼ਾਸਿਤ ਸੂਬਿਆਂ ’ਚ ਬੰਗਾਲੀਆਂ ’ਤੇ ਹੋ ਰਿਹੈ ਜ਼ੁਲਮ: ਮਮਤਾ ਬੈਨਰਜੀ

Friday, Jul 25, 2025 - 12:09 PM (IST)

ਭਾਜਪਾ ਸ਼ਾਸਿਤ ਸੂਬਿਆਂ ’ਚ ਬੰਗਾਲੀਆਂ ’ਤੇ ਹੋ ਰਿਹੈ ਜ਼ੁਲਮ: ਮਮਤਾ ਬੈਨਰਜੀ

ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਕੁਝ ਸੂਬੇ ਦੇ ਬੰਗਲਾ ਭਾਸ਼ਾਈ ਗਰੀਬ ਕਾਮਿਆਂ ਨੂੰ ਭਾਜਪਾ ਸ਼ਾਸਿਤ ਕੁਝ ਸੂਬਿਆਂ ਦੇ ਅਧਿਕਾਰੀਆਂ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ ਅਤੇ ਇੱਥੋਂ ਤੱਕ ਕਿ ਬੰਗਲਾਦੇਸ਼ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਘਟਨਾਵਾਂ ਨੂੰ ‘ਭਾਸ਼ਾਈ ਅੱਤਵਾਦ’ ਕਰਾਰ ਦਿੱਤਾ।

ਇਹ ਵੀ ਪੜ੍ਹੋ - ਜੰਮੀ ਦੋ ਸਿਰਾਂ ਵਾਲੀ ਅਨੌਖੀ ਕੁੜੀ, ਦੇਖ ਡਾਕਟਰਾਂ ਦੇ ਉੱਡੇ ਹੋਸ਼

ਬੈਨਰਜੀ ਨੇ ‘ਐਕਸ’ ’ਤੇ ਸਖ਼ਤ ਸ਼ਬਦਾਂ ਵਿਚ ਲਿਖੀ ਗਈ ਇਕ ਪੋਸਟ ਵਿਚ ਹਰਿਆਣਾ ਅਤੇ ਰਾਜਸਥਾਨ ਦੀਆਂ ਸਰਕਾਰਾਂ ਵੱਲੋਂ ਬੰਗਲਾ ਭਾਸ਼ਾਈ ਨਾਗਰਿਕਾਂ ’ਤੇ ‘ਜ਼ੁਲਮ ਅਤੇ ਤਸੀਹੇ’ ਦੇਣ ਦਾ ਦੋਸ਼ ਲਗਾਇਆ ਅਤੇ ਸਵਾਲ ਕੀਤਾ ਕਿ ਭਾਜਪਾ ਅਜਿਹੀਆਂ ਕਥਿਤ ਕਾਰਵਾਈਆਂ ਰਾਹੀਂ ਕੀ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਪੋਸਟ ਵਿਚ ਲਿਖਿਆ ਕਿ ਹਰਿਆਣਾ ਦੇ ਗੁਰੂਗ੍ਰਾਮ ਵਿਚ ਪੱਛਮੀ ਬੰਗਾਲ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਬੰਗਾਲੀ ਭਾਸ਼ਾਈ ਲੋਕਾਂ ਨੂੰ ਹਿਰਾਸਤ ਵਿਚ ਲੈਣ ਅਤੇ ਉਨ੍ਹਾਂ ’ਤੇ ਅੱਤਿਆਚਾਰਾਂ ਦੀਆਂ ਲਗਾਤਾਰ ਰਿਪੋਰਟਾਂ ਆ ਰਹੀਆਂ ਹਨ। ਪੱਛਮੀ ਬੰਗਾਲ ਪੁਲਸ ਨੂੰ ਇਹ ਰਿਪੋਰਟਾਂ ਹਰਿਆਣਾ ਪੁਲਸ ਤੋਂ ਪਛਾਣ ਦੀ ਪੁਸ਼ਟੀ ਲਈ ਅਪੀਲ ਦੇ ਨਾਂ ’ਤੇ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ - 4 ਦਿਨ ਬੰਦ ਰਹੇਗੀ ਬਿਜਲੀ! ਪ੍ਰਭਾਵਿਤ ਹੋਣਗੇ ਇਹ ਇਲਾਕੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News