ਭਾਰਤ ਵਿਰੋਧੀ ਟਿੱਪਣੀ ਲਈ ਮੁਅੱਤਲ ਮਾਲਦੀਵ ਦੀ ਮੰਤਰੀ ਨੇ ਹੁਣ ਭਾਰਤੀ ਝੰਡੇ ਦਾ ਕੀਤਾ ਅਪਮਾਨ, ਮੰਗੀ ਮਾਫ਼ੀ

04/09/2024 10:02:36 AM

ਮਾਲੇ (ਭਾਸ਼ਾ) : ਮਾਲਦੀਵ ਦੀ ਸਿਆਸੀ ਆਗੂ ਮਰੀਅਮ ਸ਼ੀਓਨਾ, ਜੋ ਕਿ ਇਸ ਸਾਲ ਦੇ ਸ਼ੁਰੂ ਵਿਚ ਭਾਰਤੀ ਲੀਡਰਸ਼ਿਪ ਵਿਰੁੱਧ ਟਿੱਪਣੀਆਂ ਕਾਰਨ ਮੁਅੱਤਲ ਕੀਤੇ ਗਏ 3 ਮੰਤਰੀਆਂ ਵਿਚ ਸ਼ਾਮਲ ਸੀ, ਨੇ ਇਕ ਤਾਜ਼ਾ ਪੋਸਟ ਵਿਚ ਭਾਰਤੀ ਤਿਰੰਗੇ ਦਾ ਅਪਮਾਨ ਕੀਤਾ ਹੈ, ਦੇ ਲਈ ‘ਇਮਾਨਦਾਰੀ ਨਾਲ’ ਮਾਫ਼ੀ ਮੰਗੀ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਲਾਪਤਾ 25 ਸਾਲਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼, ਪਰਿਵਾਰ ਤੋਂ ਮੰਗੀ ਗਈ ਸੀ ਫਿਰੌਤੀ

ਸ਼ਿਓਨਾ ਨੇ ਹੁਣ ਪੋਸਟ ਹਟਾ ਦਿੱਤੀ ਹੈ ਅਤੇ ਕਿਹਾ ਹੈ ਕਿ ਉਸ ਦਾ ਭਾਰਤੀ ਤਿਰੰਗੇ ਦਾ ਅਪਮਾਨ ਕਰਨ ਦਾ ਇਰਾਦਾ ਨਹੀਂ ਸੀ ਅਤੇ ਇਸ ਕਾਰਨ ਹੋਈ ਕਿਸੇ ਵੀ ਗਲਤਫਹਿਮੀ ਲਈ ਉਸ ਨੂੰ ਅਫਸੋਸ ਹੈ। ਉਨ੍ਹਾਂ ਕਿਹਾ ਕਿ ਮਾਲਦੀਵ ਭਾਰਤ ਨਾਲ ਆਪਣੇ ਸਬੰਧਾਂ ਅਤੇ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸਨਮਾਨ ਨੂੰ ਬਹੁਤ ਮਹੱਤਵ ਦਿੰਦਾ ਹੈ। ਉਸਨੇ ਭਵਿੱਖ ਵਿਚ ਸਮੱਗਰੀ ਦੀ ਤਸਦੀਕ ਕਰਨ ਲਈ ਵਧੇਰੇ ਚੌਕਸ ਰਹਿਣ ਲਈ ਵੀ ਵਚਨਬੱਧਤਾ ਪ੍ਰਗਟਾਈ।

ਇਹ ਵੀ ਪੜ੍ਹੋ: ਪਾਕਿ ਨੇ ਕਿਹਾ- ਪਾਕਿ ’ਚ ਅੱਤਵਾਦੀਆਂ ਦੀ ਮੌਤ ਦੇ ਪਿੱਛੇ ਭਾਰਤ ਦਾ ਹੱਥ, ਇਹ ਰਾਜਨਾਥ ਦੇ ਬਿਆਨ ਤੋਂ ਸਾਫ਼

ਜਨਵਰੀ ਵਿਚ, ਮਾਲਦੀਵ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਨਿਰਾਦਰਯੋਗ ਟਿੱਪਣੀਆਂ ਲਈ ਸ਼ਿਓਨਾ ਸਣੇ 3 ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਘਟਨਾ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਆ ਗਿਆ ਅਤੇ ਕੂਟਨੀਤਕ ਵਿਵਾਦ ਪੈਦਾ ਹੋ ਗਿਆ ਸੀ।

ਇਹ ਵੀ ਪੜ੍ਹੋ: ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ; ਭਿਆਨਕ ਸੜਕ ਹਾਦਸੇ 'ਚ 2 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News