ਵਿਆਹੁਤਾ ਤੋਂ ਮੰਗਲਸੂਤਰ ਖੋਹ ਕੇ ਫਰਾਰ ਹੋਏ ਬਦਮਾਸ਼

08/18/2017 1:00:48 PM

ਬੜਵਾਨੀ— ਇੱਥੋਂ ਦੇ ਜ਼ਿਲਾ ਹੈੱਡ ਕੁਆਰਟਰ ਸਥਿਤ ਕਚਹਿਰੀ ਰੋਡ 'ਤੇ ਦੋਪਹੀਆ ਵਾਹਨ 'ਤੇ ਸਵਾਰ 2 ਅਣਪਛਾਤੇ ਬਦਮਾਸ਼ ਔਰਤਾਂ ਨਾਲ ਪੈਦਲ ਘੁੰਮਣ ਨਿਕਲੀ ਇਕ ਵਿਆਹੁਤਾ ਦੇ ਗਲੇ 'ਚੋਂ ਸੋਨੇ ਦੇ ਮੰਗਲਸੂਤਰ ਖੋਹ ਕੇ ਦੌੜ ਗਏ। ਬੜਵਾਨੀ ਥਾਣਾ ਪੁਲਸ ਅਨੁਸਾਰ ਰਣਜੀਤ ਚੌਕ ਵਾਸੀ 40 ਸਾਲਾ ਰਾਣੀ ਗੁਪਤਾ 2 ਹੋਰ ਰਿਸ਼ਤੇਦਾਰ ਔਰਤਾਂ ਨਾਲ ਰੋਜ਼ਾਨਾ ਦੀ ਤਰ੍ਹਾਂ ਵੀਰਵਾਰ ਦੀ ਰਾਤ ਘੁੰਮਣ ਨਿਕਲੀ ਸੀ। 
ਇਸੇ ਦੌਰਾਨ ਰਾਤ 10.30 ਵਜੇ ਕਚਿਹਰੀ ਰੋਡ 'ਤੇ 2 ਅਣਪਛਾਤੇ ਬਦਮਾਸ਼ਾਂ ਨੇ ਦੋਪਹੀਆ ਵਾਹਨ 'ਤੇ ਆ ਕੇ ਉਸ ਦੇ ਗਲੇ ਤੋਂ ਲਗਭਗ 20 ਹਜ਼ਾਰ ਰੁਪਏ ਮੁੱਲ ਦਾ ਸੋਨੇ ਦਾ ਮੰਗਲਸੂਤਰ ਖਿੱਚ ਲਿਆ ਅਤੇ ਫਰਾਰ ਹੋ ਗਏ। ਪੁਲਸ ਨੇ ਦੇਰ ਰਾਤ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News