ਛੱਤੀਸਗੜ੍ਹ ''ਚ ਵੱਡਾ ਸੜਕ ਹਾਦਸਾ! ਦਰੱਖਤ ''ਚ ਜਾ ਵੱਜੀ ਸਵਾਰੀਆਂ ਨਾਲ ਭਰੀ ਬੱਸ, 6 ਲੋਕਾਂ ਨੇ ਤੋੜਿਆ ਦਮ

Thursday, Oct 22, 2026 - 08:30 PM (IST)

ਛੱਤੀਸਗੜ੍ਹ ''ਚ ਵੱਡਾ ਸੜਕ ਹਾਦਸਾ! ਦਰੱਖਤ ''ਚ ਜਾ ਵੱਜੀ ਸਵਾਰੀਆਂ ਨਾਲ ਭਰੀ ਬੱਸ, 6 ਲੋਕਾਂ ਨੇ ਤੋੜਿਆ ਦਮ

ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਮਨੇਂਦਰਗੜ੍ਹ-ਚਿਰਮਿਰੀ-ਭਰਤਪੁਰ ਜ਼ਿਲ੍ਹੇ ਦੇ ਕੇਲਹਾਰੀ ਥਾਣਾ ਖੇਤਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਸਵਾਰੀ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 39 ਲੋਕ ਜ਼ਖ਼ਮੀ ਹੋਏ ਹਨ। ਬੱਸ ਵਿੱਚ ਔਰਤਾਂ ਅਤੇ ਮਾਸੂਮ ਬੱਚੇ ਵੀ ਸਵਾਰ ਸਨ।
ਪੁਲਸ ਸੁਪਰਡੰਟ ਰਤਨਾ ਸਿੰਘ ਨੇ ਹਾਦਸੇ ਵਿੱਚ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਿਸ ਅਨੁਸਾਰ ਹਾਦਸੇ ਦੀ ਮੁੱਖ ਵਜ੍ਹਾ ਬੱਸ ਦੇ ਬ੍ਰੇਕ ਫੇਲ੍ਹ ਹੋਣਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਮਿੰਨੀ ਬੱਸ ਵਿੱਚ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਏ ਜਾਣ ਦੀ ਗੱਲ ਵੀ ਪੁਲਿਸ ਸੁਪਰਡੰਟ ਨੇ ਮੰਨੀ ਹੈ।
ਮਨੇਂਦਰਗੜ੍ਹ ਹਸਪਤਾਲ ਦੇ ਸੁਪਰਡੰਟ ਡਾ. ਸਵਪਨਿਲ ਤਿਵਾਰੀ ਅਨੁਸਾਰ ਹਾਦਸੇ ਵਿੱਚ ਜ਼ਖ਼ਮੀ ਹੋਏ 39 ਲੋਕਾਂ ਦਾ ਇਲਾਜ ਮਨੇਂਦਰਗੜ੍ਹ ਵਿਖੇ ਚੱਲ ਰਿਹਾ ਹੈ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਸਾਬਕਾ ਵਿਧਾਇਕ ਗੁਲਾਬ ਕਮਰੋ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਅਤੇ ਜ਼ਖ਼ਮੀਆਂ ਨੂੰ 10-10 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ।


author

Shubam Kumar

Content Editor

Related News