ਟੋਏ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਬੱਸ ''ਚ ਜਾ ਵੱਜੀ ਬੇਕਾਬੂ ਹੋਈ ਕਾਰ, 5 ਲੋਕਾਂ ਦੀ ਹੋਈ ਮੌਤ

Monday, Oct 19, 2026 - 12:07 PM (IST)

ਟੋਏ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਬੱਸ ''ਚ ਜਾ ਵੱਜੀ ਬੇਕਾਬੂ ਹੋਈ ਕਾਰ, 5 ਲੋਕਾਂ ਦੀ ਹੋਈ ਮੌਤ

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਤਵਾਰ ਸਵੇਰੇ ਇਕ ਟੋਏ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਮੇਂ ਇਕ ਕਾਰ ਡਰਾਈਵਰ ਹੱਥੋਂ ਬੇਕਾਬੂ ਹੋ ਗਈ ਤੇ ਸਟੇਟ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ ਜਾ ਟਕਰਾਈ। ਇਸ ਹਾਦਸੇ 'ਚ 11 ਸਾਲ ਦੇ ਬੱਚੇ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ।

ਜਾਣਕਾਰੀ ਦਿੰਦੇ ਹੋਏ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਭਗ 55 ਕਿਲੋਮੀਟਰ ਦੂਰ ਮਜਲਗਾਓਂ ਤਹਿਸੀਲ ’ਚ ਖਾਮਗਾਓਂ-ਪੰਢਰਪੁਰ ਰਾਸ਼ਟਰੀ ਰਾਜਮਾਰਗ ’ਤੇ ਸ਼ਿੰਦੇਵਾੜੀ ਕਰਾਸ ਰੋਡ ਨੇੜੇ ਵਾਪਰਿਆ।

ਸਾਰੇ ਪੀੜਤ ਮਜਲਗਾਓਂ ਦੇ ਵਸਨੀਕ ਸਨ ਤੇ ਗੁਆਂਢੀ ਜ਼ਿਲੇ ਧਾਰਸ਼ਿਵ ਦੇ ਤੁਲਜਾਪੁਰ ਜਾ ਰਹੇ ਸਨ। ਅਚਾਨਕ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾਅ ਗਈ। ਟੱਕਰ ਕਾਰਨ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਸਾਰੇ 5 ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।


author

Harpreet SIngh

Content Editor

Related News