ਠੱਠਾ ਨੇੜੇ ਵੱਡਾ ਹਾਦਸਾ, ਮੰਡੀ ''ਚ ਝੋਨਾ ਲੈ ਕੇ ਜਾ ਰਹੇ ਕਿਸਾਨ ਦੀ ਦਰਦਨਾਕ ਮੌਤ

Wednesday, Oct 28, 2026 - 10:27 AM (IST)

ਠੱਠਾ ਨੇੜੇ ਵੱਡਾ ਹਾਦਸਾ, ਮੰਡੀ ''ਚ ਝੋਨਾ ਲੈ ਕੇ ਜਾ ਰਹੇ ਕਿਸਾਨ ਦੀ ਦਰਦਨਾਕ ਮੌਤ

ਝਬਾਲ (ਨਰਿੰਦਰ) : ਅੰਮ੍ਰਿਤਸਰ ਝਬਾਲ ਰੋਡ ਬਾਬਾ ਬੁੱਢਾ ਸਾਹਿਬ ਜੀ ਮੋੜ ਠੱਠਾ ਨੇੜੇ ਅੱਜ ਸਵੇਰੇ ਤੜਕੇ ਪਿੰਡ ਚੀਮਾ ਖੁਰਦ ਤੋਂ ਅੰਮ੍ਰਿਤਸਰ ਮੰਡੀ ਝੋਨੇ ਦੀ ਟਰਾਲੀ ਲੈ ਕੇ ਜਾ ਰਹੇ ਸਨ ਕਿ ਟਰੈਕਟਰ ਟਰਾਲੀ ਨੂੰ ਪਿਛੋਂ ਟੈਂਕਰ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਨਾਲ ਟ੍ਰੈਕਟਰ ਅਤੇ ਟਰਾਲੀ ਸੜਕ 'ਤੇ ਪਲਟਨ ਨਾਲ ਟ੍ਰੈਕਟਰ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਨਾਲ ਬੈਠਾ ਵਿਅਕਤੀ ਦੀ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਵਾਸੀ ਮੋਹਕਮ ਸਿੰਘ ਪੁੱਤਰ ਨਿੰਦਰ ਸਿੰਘ ਅਤੇ ਸਰਮੱਖ ਸਿੰਘ ਆਪਣੇ ਟਰੈਕਟਰ ਟਰਾਲੀ 'ਤੇ ਝੋਨਾ ਲੈ ਕੇ ਅੰਮ੍ਰਿਤਸਰ ਦਾਣਾ ਮੰਡੀ ਜਾ ਰਹੇ ਸਨ ਕਿ ਬਾਬਾ ਬੁੱਢਾ ਸਾਹਿਬ ਮੋੜ ਠੱਠਾ ਨੇੜੇ ਪਿੱਛੋਂ ਆਏ ਇਕ ਟੈਂਕਰ ਨੇ ਜ਼ੋਰਦਾਰ ਟੱਕਰ ਮਾਰੀ। 

ਇਸ ਹਾਦਸੇ ਨਾਲ ਟਰੈਕਟਰ-ਟਰਾਲੀ ਸੜਕ 'ਤੇ ਪਲਟ ਗਏ। ਇਸ ਕਰਕੇ ਟਰੈਕਟਰ ਨੂੰ ਚਲਾ ਰਹੇ ਮੋਹਕਮ ਸਿੰਘ ਪੁੱਤਰ ਨਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਸਰਮੁੱਖ ਸਿੰਘ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਝਬਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News