ਮਸ਼ਹੂਰ ਮਿਊਜ਼ਿਕ ਡਾਇਰੈਕਟਰ ਮਗਰੋਂ ਅਦਾਕਾਰ ਭਤੀਜੇ ਨੇ ਵੀ ਤੋੜਿਆ ਦਮ ! ਇੰਡਸਟਰੀ ''ਚ ਪਸਰਿਆ ਮਾਤਮ

Thursday, Oct 22, 2026 - 09:17 AM (IST)

ਮਸ਼ਹੂਰ ਮਿਊਜ਼ਿਕ ਡਾਇਰੈਕਟਰ ਮਗਰੋਂ ਅਦਾਕਾਰ ਭਤੀਜੇ ਨੇ ਵੀ ਤੋੜਿਆ ਦਮ ! ਇੰਡਸਟਰੀ ''ਚ ਪਸਰਿਆ ਮਾਤਮ

ਚੇਨਈ (ਏਜੰਸੀ) - ਮਿਊਜ਼ਿਕ ਡਾਇਰੈਕਟਰ ਸਾਬੇਸ਼ ਦੇ ਪੁੱਤਰ ਅਤੇ ਮਰਹੂਮ ਮਿਊਜ਼ਿਕ ਡਾਇਰੈਕਟਰ ਦੇਵਾ ਦੇ ਭਤੀਜੇ, ਅਦਾਕਾਰ ਕਾਰਤਿਕ ਸਾਬੇਸ਼ ਦਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਉਹ ਸਿਰਫ਼ 37 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਰਮਿਆ ਕਾਰਤਿਕ ਅਤੇ ਦੋ ਧੀਆਂ ਹਨ। ਪਰਿਵਾਰ ਦੇ ਨੇੜਲੇ ਸੂਤਰਾਂ ਮੁਤਾਬਕ ਅਦਾਕਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਹ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿੱਥੇ 2 ਦਿਨ ਪਹਿਲਾਂ ਉਨ੍ਹਾਂ ਦਾ ਦਿਹਾਂਤ ਹੋ ਗਿਆ। 

ਇਹ ਵੀ ਪੜ੍ਹੋ: ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਕਪਿਲ ਸ਼ਰਮਾ; ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ

PunjabKesari

ਕਾਰਤਿਕ ਸਾਬੇਸ਼, ਮਰਹੂਮ ਮਿਊਜ਼ਿਕ ਡਾਇਰੈਕਟਰ ਦੇਵਾ ਦੇ ਭਰਾ ਸਾਬੇਸ਼ ਦੇ ਪੁੱਤਰ ਸਨ। ਦੱਸ ਦੇਈਏ ਕਿ ਦੇਵਾ ਨੇ ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ਦੀਆਂ 400 ਤੋਂ ਵੱਧ ਫਿਲਮਾਂ ਲਈ ਸੰਗੀਤ ਦਿੱਤਾ ਸੀ। ਕਾਰਤਿਕ ਸਾਬੇਸ਼ ਦੇ ਦਿਹਾਂਤ ਦੀ ਖ਼ਬਰ ਫਿਲਮ ਉਦਯੋਗ ਅਤੇ ਉਨ੍ਹਾਂ ਦੇ ਪਰਿਵਾਰ ਲਈ ਇੱਕ ਹੋਰ ਵੱਡਾ ਝਟਕਾ ਹੈ। ਉਹ ਅਜੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੇਵਾ ਦੇ ਅਚਾਨਕ ਦਿਹਾਂਤ (ਜਿਨ੍ਹਾਂ ਦਾ ਲੰਘੇ ਸ਼ਨੀਵਾਰ ਨੂੰ ਹੋਇਆ ਸੀ) ਦੇ ਸਦਮੇ ਤੋਂ ਉਭਰੇ ਵੀ ਨਹੀਂ ਸਨ ਕਿ ਇਹ ਦੁਖਦਾਈ ਖ਼ਬਰ ਆ ਗਈ।

PunjabKesari

ਇਹ ਵੀ ਪੜ੍ਹੋ: 400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ ਦਿਹਾਂਤ ! ਇੰਡਸਟਰੀ 'ਚ ਪਸਰਿਆ ਮਾਤਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News