ਗੁਜਰਾਤ ''ਚ ਵੱਡਾ ਹਾਦਸਾ! ਫੈਕਟਰੀ ''ਚ ਧਮਾਕਾ ਹੋਣ ਨਾਲ 4 ਲੋਕਾਂ ਦੀ ਦਰਦਨਾਕ ਮੌਤ

Thursday, Oct 15, 2026 - 07:48 PM (IST)

ਗੁਜਰਾਤ ''ਚ ਵੱਡਾ ਹਾਦਸਾ! ਫੈਕਟਰੀ ''ਚ ਧਮਾਕਾ ਹੋਣ ਨਾਲ 4 ਲੋਕਾਂ ਦੀ ਦਰਦਨਾਕ ਮੌਤ

ਗਾਂਧੀਨਗਰ, (ਏਜੰਸੀ)-ਗੁਜਰਾਤ ਦੇ ਗਾਂਧੀਨਗਰ ਜ਼ਿਲੇ ਵਿਚ ਛਤਰਾਲ ਜੀ. ਆਈ. ਡੀ. ਸੀ. ਦੇ ਫੇਜ਼-4 ਵਿਚ ਸਥਿਤ ਇਕ ਫੈਕਟਰੀ ਵਿਚ ਵੀਰਵਾਰ ਨੂੰ ਧਮਾਕਾ ਹੋਣ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ। ਕਲੋਲ ਤਾਲੁਕਾ ਪੁਲਸ ਥਾਣੇ ਦੇ ਇੰਸਪੈਕਟਰ ਜੇ. ਜੇ. ਗੜ੍ਹਵੀ ਨੇ ਦੱਸਿਆ ਕਿ ਇਹ ਘਟਨਾ ਗੁਜਰਾਤ ਉਦਯੋਗਿਕ ਵਿਕਾਸ ਨਿਗਮ (ਜੀ. ਆਈ. ਡੀ. ਸੀ.) ਕੰਪਲੈਕਸ ਵਿਚ ਸਥਿਤ ਕੋਵਿਕਾ ਡਾਈਜ਼ ਐਂਡ ਇੰਟਰਮੀਡੀਏਟਸ ਨਾਮਕ ਫੈਕਟਰੀ ਵਿਚ ਵਾਪਰੀ। ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਵਿਚ ਰੰਗਾਂ ਦਾ ਨਿਰਮਾਣ ਹੁੰਦਾ ਹੈ। ਗੜ੍ਹਵੀ ਅਨੁਸਾਰ, ਬੋਇਲਰ ਨੇੜੇ ਪਾਈਪ ਫਿਟਿੰਗ ਦਾ ਕੰਮ ਚੱਲ ਰਿਹਾ ਸੀ, ਉਦੋਂ ਹੀ ਧਮਾਕਾ ਹੋ ਗਿਆ।


author

Shubam Kumar

Content Editor

Related News