ਕੌਣ ਸਨ ਮਾਹੁੜੀ ਜੈਨ ਮੰਦਰ ਦੇ ਮੁੰਨੀ? ਪੀ.ਐੱਮ. ਮੋਦੀ ਨੇ ਕੀਤਾ ਜਿਨ੍ਹਾਂ ਦਾ ਜ਼ਿਕਰ

08/15/2019 2:10:43 PM

ਨਵੀਂ ਦਿੱਲੀ— ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮੋਦੀ ਨੇ ਦੇਸ਼ ਦੇ ਸਾਹਮਣੇ ਖੜ੍ਹੀ ਚੁਣੌਤੀਆਂ ਅਤੇ ਉਪਲੱਬਧੀਆਂ 'ਤੇ ਭਾਸ਼ਣ 'ਚ ਕਈ ਗੱਲਾਂ ਕਹੀਆਂ। ਆਪਣੇ ਭਾਸ਼ਣ ਦੌਰਾਨ ਮੋਦੀ ਨੇ ਗੁਜਰਾਤ ਦੇ ਮਾਹੁੜੀ ਜੈਨ ਮੰਦਰ ਦਾ ਜ਼ਿਕਰ ਵੀ ਕੀਤਾ। ਆਓ ਤੁਹਾਨੂੰ ਇਸ ਮੰਦਰ ਦੀ ਖਾਸੀਅਤ ਅਤੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ। ਮਾਹੁੜੀ ਜੈਨ ਮੰਦਰ ਗੁਜਰਾਤ ਦੇ ਗਾਂਧੀਨਗਰ ਜ਼ਿਲੇ ਦੇ ਮਾਹੁੜੀ 'ਚ ਬਣਿਆ ਹੈ। ਉਂਝ ਤਾਂ ਇਹ ਮੰਦਰ ਵਿਸ਼ੇਸ਼ ਰੂਪ ਨਾਲ ਜੈਨ ਧਰਮ ਦੇ ਲੋਕਾਂ ਦਾ ਹੈ ਪਰ ਇੱਥੇ ਵੱਖ-ਵੱਖ ਧਰਮ ਦੇ ਲੋਕ ਵੀ ਪੂਜਾ ਕਰਨ ਆਉਂਦੇ ਹਨ। ਇਸ ਮੰਦਰ 'ਚ ਘੰਟਾਕਰਨ ਮਹਾਵੀਰ ਅਤੇ ਪਦਮਾਪ੍ਰਭੂ ਦੀ ਪੂਜਾ ਹੁੰਦੀ ਹੈ। ਮਾਹੁੜੀ ਤੀਰਥ, ਜੈਨੀਆਂ ਦੇ ਸਭ ਤੋਂ ਪਵਿੱਤਰ ਮੰਦਰਾਂ 'ਚੋਂ ਇਕ ਹੈ।PunjabKesariਇਹ ਮੰਦਰ ਮਾਹੁੜੀ 'ਚ ਬਣਾਇਆ ਗਿਆ ਹੈ, ਜਿਸ ਨੂੰ ਪ੍ਰਾਚੀਨਕਾਲ 'ਚ ਮਧੁਮਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਾ ਇਤਿਹਾਸ ਕਰੀਬ 2000 ਸਾਲ ਪੁਰਾਣਾ ਹੈ। ਬੁੱਧੀਸਾਗਰ ਜੀ ਮਹਾਰਾਜ ਨੇ ਇਸ ਮੰਦਰ ਦੀ ਸਥਾਪਨਾ ਕੀਤੀ ਸੀ। ਆਚਾਰੀਆ ਸ਼੍ਰੀ ਨੇ ਜਦੋਂ ਦੇਖਿਆ ਕਿ ਜੈਨ ਧਰਮ ਦੇ ਲੋਕ ਆਪਣੀਆਂ ਮਨੋਕਾਮਨਾਵਾਂ ਲਈ ਇੱਧਰ-ਉੱਧਰ ਹੋਰ ਮੰਦਰਾਂ ਅਤੇ ਤੀਰਥ ਸਥਾਨਾਂ 'ਤੇ ਜਾ ਰਹੇ ਹਨ, ਉਦੋਂ ਉਨ੍ਹਾਂ ਨੇ ਘੰਟਾਕਰਨ ਮਹਾਵੀਰ ਮੰਦਰ ਦੀ ਬੁਨਿਆਦ ਰੱਖੀ। ਘੰਟਾਕਰਨ ਮਹਾਵੀਰ ਨੂੰ ਇਕ ਖੇਤਰੀ ਰਾਜਾ ਦੱਸਿਆ ਜਾਂਦਾ ਹੈ।PunjabKesariਅਜਿਹੀ ਮਾਨਤਾ ਹੈ ਕਿ ਮੂਰਤੀ 'ਚ ਚਮਤਕਾਰੀ ਸ਼ਕਤੀਆਂ ਹਨ, ਜੋ ਲੋਕਾਂ ਦੇ ਦੁਖ ਹਰ ਲੈਂਦੀ ਹੈ। ਹਜ਼ਾਰਾਂ ਸ਼ਰਧਾਲੂ ਇੱਥੇ ਦਰਸ਼ਨ ਕਰਨ ਆਉਂਦੇ ਹਨ ਅਤੇ ਭਗਵਾਨ ਨੂੰ ਸੁਖੜੀ ਦਾ ਭੋਗ ਲਗਾਉਂਦੇ ਹਨ। ਇਹ ਦੇਵਤਾ ਦਾ ਮਨਪਸੰਦ ਭੋਜਨ ਹੈ। ਮੰਦਰ ਦੇ ਪ੍ਰਸਾਦ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਮੰਦਰ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਲੈ ਕੇ ਜਾ ਸਕਦੇ। ਘੰਟਾਕਰਨ ਮਹਾਵੀਰ ਤੁੰਗਭਦਰ ਨਾਮੀ ਖੇਤਰੀ ਰਾਜਾ ਸਨ। ਉਹ ਧਾਰਮਿਕ ਬੰਧੂਆਂ, ਧਰਮ ਪਰਾਇਣ ਔਰਤਾਂ ਅਤੇ ਕੁਆਰੀਆਂ ਕੁੜੀਆਂ ਦੀ ਲੁਟੇਰਿਆਂ ਤੋਂ ਰੱਖਿਆ ਕਰਦੇ ਸਨ। ਤੀਰ ਕਮਾਨ ਉਨ੍ਹਾਂ ਦਾ ਵਿਸ਼ੇਸ਼ ਹਥਿਆਰ ਸੀ। ਉਨ੍ਹਾਂ ਨੂੰ ਘੰਟੇ ਦੀ ਆਵਾਜ਼ ਬਹੁਤ ਪਸੰਦ ਸੀ ਅਤੇ ਉਨ੍ਹਾਂ ਦੇ ਕੰਨ ਘੰਟੇ ਦੀ ਆਕ੍ਰਿਤੀ ਦੇ ਸਨ, ਇਸ ਲਈ ਉਨ੍ਹਾਂ ਦਾ ਨਾਂ ਘੰਟਾਕਰਨ-ਮਹਾਵੀਰ ਪਿਆ।


DIsha

Content Editor

Related News