ਮਹਾਰਾਸ਼ਟਰ : ਪੁਣੇ ਦੇ ਇਕ ਹਸਪਤਾਲ ਦੇ ICU ਵਾਰਡ ''ਚ ਲੱਗੀ ਅੱਗ

Saturday, Sep 05, 2020 - 02:25 PM (IST)

ਮਹਾਰਾਸ਼ਟਰ : ਪੁਣੇ ਦੇ ਇਕ ਹਸਪਤਾਲ ਦੇ ICU ਵਾਰਡ ''ਚ ਲੱਗੀ ਅੱਗ

ਪੁਣੇ- ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਅੱਗ ਲੱਗਣ ਦੀ ਖਬਰ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਇਹ ਅੱਗ ਪੁਣੇ ਛਾਉਣੀ ਇਲਾਕੇ ਸਥਿਤ ਸਰਦਾਰ ਵਲੱਭ ਭਾਈ ਪਟੇਲ ਹਸਪਤਾਲ 'ਚ ਲੱਗੀ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਅੱਗ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਅੱਗ ਬੁਝਾਊ ਤਿੰਨ ਗੱਡੀਆਂ ਮੌਕੇ 'ਤੇ ਅੱਗ ਬੁਝਾਉਣ ਦੇ ਕੰਮ 'ਚ ਜੁਟੀ ਹੈ।

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ 'ਚ ਇਕ ਹੋਟਲ 'ਚ 9 ਅਗਸਤ ਦੀ ਸਵੇਰ ਅੱਗ ਲੱਗ ਗਈ ਸੀ। ਇਸ ਹੋਟਲ ਦੀ ਵਰਤੋਂ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਇਕ ਕਾਰਪੋਰੇਟ ਹਸਪਤਾਲ ਵਲੋਂ ਕੀਤਾ ਜਾ ਰਿਹਾ ਸੀ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋਈ ਸੀ, ਜਦੋਂ ਕਿ 20 ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਮ੍ਰਿਤਕਾਂ ਅਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 50 ਲੱਖ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਗਿਆ ਸੀ।

ਪਿਛਲੇ ਮਹੀਨੇ ਹੀ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ 'ਚ ਇਕ ਕੋਵਿਡ-19 ਦੇ ਹਸਪਤਾਲ 'ਚ ਅੱਗ ਲੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਨੈਸ਼ਨਲ ਰਾਹਤ ਫੰਡ ਤੋਂ ਹਾਦਸੇ 'ਚ ਮਾਰੇ ਗਏ ਲੋਕਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ।


author

DIsha

Content Editor

Related News