ਗਰਭਵਤੀ ਲਿਵ-ਇਨ-ਪਾਰਟਨਰ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਪੁੱਜਿਆ ਥਾਣੇ, ਕੀਤਾ ਆਤਮ-ਸਮਰਪਣ

Sunday, Aug 16, 2020 - 03:32 PM (IST)

ਗਰਭਵਤੀ ਲਿਵ-ਇਨ-ਪਾਰਟਨਰ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਪੁੱਜਿਆ ਥਾਣੇ, ਕੀਤਾ ਆਤਮ-ਸਮਰਪਣ

ਪੁਣੇ- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ 27 ਸਾਲਾ ਇਕ ਵਿਅਕਤੀ ਨੇ ਲੜਾਈ ਤੋਂ ਬਾਅਦ ਆਪਣੀ ਗਰਭਵਤੀ ਲਿਵ-ਇਨ-ਪਾਰਟਨਰ ਦਾ ਕਤਲ ਕਰ ਦਿੱਤਾ ਅਤੇ ਫਿਰ ਪੁਲਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਰੰਜਨਗਾਂਵ ਐੱਮ.ਆਈ.ਡੀ.ਸੀ. ਪੁਲਸ ਥਾਣਾ ਸਰਹੱਦ ਦੇ ਅਧੀਨ ਕਾਰੇਗਾਂਵ ਪਿੰਡ 'ਚ ਸ਼ੁੱਕਰਵਾਰ ਸ਼ਾਮ ਨੂੰ ਹੋਈ। ਰੰਜਨਗਾਂਵ ਪੁਲਸ ਥਾਣੇ 'ਚ ਦਰਜ ਸ਼ਿਕਾਇਤ ਅਨੁਸਾਰ ਉਸ ਵਿਅਕਤੀ ਨੇ ਬਾਅਦ 'ਚ ਪੁਲਸ ਥਾਣੇ ਜਾ ਕੇ ਸਵੀਕਾਰ ਕੀਤਾ ਕਿ ਉਸ ਨੇ ਆਪਣੀ 24 ਸਾਲਾ ਲਿਵ-ਇਨ-ਪਾਰਟਨਰ ਦਾ ਕਤਲ ਕਰ ਦਿੱਤਾ। ਪੁਲਸ ਨਾਇਕ ਪੀ.ਐੱਨ. ਸੁਤਾਰ ਨੇ ਦੱਸਿਆ,''ਉਸ ਨੇ ਥਾਣੇ ਆ ਕੇ ਇਕ ਕਾਗਜ਼ ਅਤੇ ਕਲਮ ਮੰਗੀ। ਉਸ ਨੇ ਕਾਗਜ਼ 'ਤੇ ਲਿਖਿਆ ਕਿ ਉਹ ਪਰੇਸ਼ਾਨੀ ਦਾ ਮਰੀਜ਼ ਹੈ ਅਤੇ ਉਸ ਨੇ ਆਪਣੀ ਗਰਭਵਤੀ ਲਿਵ-ਇਨ-ਪਾਰਟਨਰ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।''

ਉਨ੍ਹਾਂ ਨੇ ਕਿਹਾ,''ਘਰ ਪਹੁੰਚਣ 'ਤੇ ਦਰਵਾਜ਼ਾ ਖੋਲ੍ਹਣ ਤੋਂ ਬਾਅਦ, ਸਾਨੂੰ ਜਨਾਨੀ ਫਰਸ਼ 'ਤੇ ਪਈ ਮਿਲੀ।'' ਮਾਮਲੇ ਦੀ ਜਾਂਚ ਕਰ ਰਹੀ ਡਿਪਟੀ ਇੰਸਪੈਕਟਰ ਸ਼ੁਭਾਂਗੀ ਕੁਟੇ ਨੇ ਦੱਸਿਆ ਕਿ ਇਹ ਪਤਾ ਲੱਗਾ ਹੈ ਕਿ ਜਨਾਨੀ ਅਤੇ ਦੋਸ਼ੀ ਪਿਛਲੇ 4 ਤੋਂ 6 ਮਹੀਨਿਆਂ ਤੋਂ ਰਿਸ਼ਤੇ ਸਨ ਅਤੇ ਉਹ ਇਸ ਦੌਰਾਨ ਗਰਭਵਤੀ ਹੋ ਗਈ ਸੀ। ਉਨ੍ਹਾਂ ਦੱਸਿਆ,''ਕਿਉਂਕਿ ਦੋਹਾਂ ਕੋਲ ਗਰਭਪਾਤ ਕਰਵਾਉਣ ਲਈ ਪੈਸੇ ਨਹੀਂ ਸਨ, ਇਸ ਲਈ ਉਨ੍ਹਾਂ ਦੋਹਾਂ ਦਰਮਿਆਨ ਹਮੇਸ਼ਾ ਲੜਾਈ ਹੁੰਦੀ ਸੀ। ਸ਼ੁੱਕਰਵਾਰ ਦੁਪਹਿਰ ਵੀ ਝਗੜਾ ਹੋਇਆ ਅਤੇ ਗੁੱਸੇ 'ਚ ਦੋਸ਼ੀ ਨੇ ਗਲਾ ਦਬਾ ਕੇ ਉਸ ਦਾ ਕਤਲ ਕਰ ਦਿੱਤਾ। ਉਸ ਤੋਂ ਬਾਅਦ ਉਹ ਬਾਹਰੋਂ ਦਰਵਾਜ਼ਾ ਬੰਦ ਕਰ ਕੇ ਥਾਣੇ ਗਿਆ ਅਤੇ ਪੁਲਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ।'' ਉਨ੍ਹਾਂ ਨੇ ਦੱਸਿਆ ਕਿ ਆਈ.ਪੀ.ਸੀ. ਦੀ ਧਾਰਾ 302 (ਕਤਲ) ਦੇ ਅਧੀਨ ਦੋਸ਼ੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।


author

DIsha

Content Editor

Related News