ਮਹਾਰਾਸ਼ਟਰ ''ਚ ਪੁਲਸ ਕਰਮਚਾਰੀ ਨੇ ਕੀਤੀ ਖੁਦਕੁਸ਼ੀ, ਕੁਝ ਦਿਨ ਪਹਿਲਾਂ ਬਣਿਆ ਸੀ ਪਿਤਾ

Tuesday, May 12, 2020 - 03:16 PM (IST)

ਮਹਾਰਾਸ਼ਟਰ ''ਚ ਪੁਲਸ ਕਰਮਚਾਰੀ ਨੇ ਕੀਤੀ ਖੁਦਕੁਸ਼ੀ, ਕੁਝ ਦਿਨ ਪਹਿਲਾਂ ਬਣਿਆ ਸੀ ਪਿਤਾ

ਪੁਣੇ (ਭਾਸ਼ਾ)— ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਬਾਰਾਮਤੀ ਸ਼ਹਿਰ ਵਿਚ 27 ਸਾਲ ਦੇ ਇਕ ਪੁਲਸ ਕਰਮਚਾਰੀ ਨੇ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਬਾਰਾਮਤੀ ਸ਼ਹਿਰ ਪੁਲਸ ਥਾਣੇ ਵਿਚ ਵਰਕਰ ਤੁਸ਼ਾਰ ਸਨਪ ਨਾਂ ਦੇ ਪੁਲਸ ਕਰਮਚਾਰੀ ਦੀ ਲਾਸ਼ ਸੋਮਵਾਰ ਨੂੰ ਘਰ ਦੀ ਛੱਤ ਦੇ ਫੰਦੇ ਨਾਲ ਲਟਕਦੀ ਮਿਲੀ। ਉਨ੍ਹਾਂ ਕਿਹਾ ਕਿ ਤੁਸ਼ਾਰ ਨੇ ਘਰੇਲੂ ਝਗੜੇ ਕਾਰਨ ਇਹ ਕਦਮ ਚੁੱਕਿਆ ਹੋਵੇਗਾ।

ਹਾਲਾਂਕਿ ਕੁਝ ਦਿਨ ਪਹਿਲਾਂ ਹੀ ਉਹ ਇਕ ਬੇਟੀ ਦਾ ਪਿਤਾ ਬਣਿਆ ਸੀ। ਅਧਿਕਾਰੀ ਨੇ ਕਿਹਾ ਕਿ ਵਾਰ-ਵਾਰ ਫੋਨ ਕਰਨ ਤੋਂ ਬਾਅਦ ਵੀ ਜਦੋਂ ਤੁਸ਼ਾਰ ਨੇ ਫੋਨ ਨਹੀਂ ਚੁੱਕਿਆ ਤਾਂ ਉਸ ਦੇ ਪਰਿਵਾਰ ਨੇ ਪੁਲਸ ਥਾਣੇ ਵਿਚ ਸੰਪਰਕ ਕੀਤਾ, ਜਿਸ ਤੋਂ ਬਾਅਦ ਕੁਝ ਪੁਲਸ ਕਰਮਚਾਰੀ ਉਨ੍ਹਾਂ ਦੇ ਘਰ ਗਏ, ਜਿੱਥੇ ਉਹ ਮ੍ਰਿਤਕ ਮਿਲਿਆ। ਉਨ੍ਹਾਂ ਨੇ ਕਿਹਾ ਕਿ ਦੁਰਘਟਾਵੰਸ਼ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

ਦੱਸ ਦੇਈਏ ਕਿ ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਕਰ ਕੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। 1000 ਤੋਂ ਵਧੇਰੇ ਪੁਲਸ ਕਰਮਚਾਰੀ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਇਸ ਦਰਮਿਆਨ ਪੁਲਸ ਕਰਮਚਾਰੀ ਤੁਸ਼ਾਰ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਦੁਖਦਾਈ ਸਮਾਚਾਰ ਹੋਇਆ ਹੈ।


author

Tanu

Content Editor

Related News