ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿੰਦੇ ਨੇ ਕੈਬਨਿਟ ਦਾ ਕੀਤਾ ਵਿਸਥਾਰ, 18 ਮੰਤਰੀਆਂ ਨੇ ਚੁੱਕੀ ਸਹੁੰ

Tuesday, Aug 09, 2022 - 01:42 PM (IST)

ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿੰਦੇ ਨੇ ਕੈਬਨਿਟ ਦਾ ਕੀਤਾ ਵਿਸਥਾਰ, 18 ਮੰਤਰੀਆਂ ਨੇ ਚੁੱਕੀ ਸਹੁੰ

ਮੁੰਬਈ– ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਲੈਣ ਦੇ 41 ਦਿਨ ਬਾਅਦ ਏਕਨਾਥ ਸ਼ਿੰਦੇ ਨੇ ਮੰਗਲਵਾਰ ਨੂੰ ਆਪਣੇ ਦੋ ਮੈਂਬਰੀ ਕੈਬਨਿਟ ਦਾ ਵਿਸਥਾਰ ਕੀਤਾ। ਭਾਜਪਾ ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਸਮੇਤ 18 ਵਿਧਾਇਕਾਂ ਨੇ ਦੱਖਣੀ ਮੁੰਬਈ ’ਚ ਰਾਜ ਭਵਨ ’ਚ ਕੈਬਨਿਟ ਮੰਤਰੀ ਦੇ ਤੌਰ ’ਤੇ ਸਹੁੰ ਚੁੱਕੀ। ਕੈਬਨਿਟ ’ਚ ਕਿਸੇ ਵੀ ਮਹਿਲਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਕੈਬਨਿਟ ’ਚ ਮੈਂਬਰਾਂ ਦੀ ਗਿਣਤੀ 20 ਹੋ ਗਈ ਹੈ, ਜੋ 43 ਮੈਂਬਰਾਂ ਦੀ ਗਿਣਤੀ ਤੋਂ ਵੀ ਘੱਟ ਹੈ।ਦੱਸ ਦੇਈਏ ਕਿ ਸ਼ਿੰਦ ਨੇ 30 ਜੂਨ ਨੂੰ ਮੁੱਖ ਮੰਤਰੀ ਅਤੇ ਦੇਵੇਂਦਰ ਫੜਨਵੀਸ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। 

ਰਾਜਪਾਲ ਬੀ. ਐੱਸ. ਕੋਸ਼ਯਾਰੀ ਨੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁੱਕਾਈ। ਸਹੁੰ ਚੁੱਕਣ ਵਾਲਿਆਂ ’ਚ ਸ਼ਿੰਦੇ ਧੜੇ ਅਤੇ ਭਾਜਪਾ ਦੇ 9-9 ਮੈਂਬਰ ਸ਼ਾਮਲ ਹਨ। ਭਾਜਪਾ ਵਲੋਂ ਕੈਬਨਿਟ ’ਚ ਸ਼ਾਮਲ ਕੀਤੇ ਗਏ ਰਾਧਾਕ੍ਰਿਸ਼ਨ ਵਿਖੇ ਪਾਟਿਲ, ਸੁਧੀਰ ਮੁਨਗੰਟੀਵਾਰ, ਚੰਦਰਕਾਂਤ ਪਾਟਿਲ, ਵਿਜੇ ਕੁਮਾਰ ਗਾਵਿਤ, ਗਿਰੀਸ਼ ਮਹਾਜਨ, ਸੁਰੇਸ਼, ਰਵਿੰਦਰ ਚਵਾਨ, ਅਤੁਲ ਸੇਵ ਅਤੇ ਮੰਗਲਪ੍ਰਭਾਤ ਲੋਢਾ ਸ਼ਾਮਲ ਹਨ।

ਗੁਲਾਬਰਾਓ ਪਾਟਿਲ, ਦਾਦਾ ਭੂਸੇ, ਸੰਜੇ ਰਾਠੌੜ, ਸੰਦੀਪ ਭੂਮਰੇ, ਉਦੈ ਸਾਮੰਤ, ਤਾਨਾਜੀ ਸਾਵੰਤ, ਅਬਦੁਲ ਸੱਤਾਰ, ਦੀਪਕ ਕੇਸਰਕਰ ਅਤੇ ਸ਼ੰਭੂਰਾਜ ਦੇਸਾਈ, ਸ਼ਿੰਦੇ ਧੜੇ ਤੋਂ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਮੈਂਬਰਾਂ ਵਿਚ ਸ਼ਾਮਲ ਹਨ। ਸ਼ਿੰਦੇ ਦੇ ਇਕ ਸਹਿਯੋਗੀ ਨੇ ਕਿਹਾ ਕਿ ਅੱਜ ਕਿਸੇ ਵੀ ਰਾਜ ਮੰਤਰੀ ਨੇ ਸਹੁੰ ਨਹੀਂ ਚੁੱਕੀ। ਬਾਅਦ ਵਿਚ ਕੈਬਨਿਟ ਦਾ ਮੁੜ ਵਿਸਥਾਰ ਕੀਤਾ ਜਾਵੇਗਾ। ਭਾਜਪਾ ਨੇ ਲੋਢਾ ਨੂੰ ਮੁੰਬਈ ਤੋਂ ਸ਼ਾਮਲ ਕੀਤਾ ਹੈ ਜਦਕਿ ਸ਼ਿੰਦੇ ਧੜੇ ਨੇ ਉਥੋਂ ਦੇ ਕਿਸੇ ਵੀ ਵਿਧਾਇਕ ਨੂੰ ਕੈਬਨਿਟ ’ਚ ਸ਼ਾਮਲ ਨਹੀਂ ਕੀਤਾ। ਮੁੰਬਈ ਨਗਰ ਨਿਗਮ ਦੀਆਂ ਚੋਣਾਂ ਇਸ ਸਾਲ ਹੋਣੀਆਂ ਹਨ। 


author

Tanu

Content Editor

Related News