ਧੀ ਜੰਮੀ ਤਾਂ ਮਾਂ ’ਤੇ ਢਾਹਿਆ ਤਸ਼ੱਦਦ, ਜ਼ਖਮਾਂ ਨੂੰ ਵੇਖ ਕੁੜੀ ਦੇ ਮਾਪਿਆਂ ਦੇ ਉੱਡੇ ਹੋਸ਼

Monday, Mar 21, 2022 - 04:14 PM (IST)

ਧੀ ਜੰਮੀ ਤਾਂ ਮਾਂ ’ਤੇ ਢਾਹਿਆ ਤਸ਼ੱਦਦ, ਜ਼ਖਮਾਂ ਨੂੰ ਵੇਖ ਕੁੜੀ ਦੇ ਮਾਪਿਆਂ ਦੇ ਉੱਡੇ ਹੋਸ਼

ਨੈਸ਼ਨਲ ਡੈਸਕ- ਅੱਜ ਦੇ ਇਸ ਆਧੁਨਿਕ ਯੁੱਗ ’ਚ ਵੀ ਲੋਕਾਂ ਦੀ ਛੋਟੀ ਸੋਚ ਖ਼ਤਮ ਨਹੀਂ ਹੋਈ ਹੈ। ਪੁੱਤਰ ਦੀ ਚਾਹਤ ਲੋਕਾਂ ਨੂੰ ਹੈਵਾਨ ਬਣਾ ਰਹੀ ਹੈ। ਧੀ ਜੰਮਣ ’ਤੇ ਮਾਂ ਨੂੰ ਅਸਹਿ ਅਤੇ ਖ਼ੌਫਨਾਕ ਸਜ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 22 ਕਿਲੋਮੀਟਰ ਦੂਰ ਬਰੋਠਾ ਥਾਣੇ ਅਧੀਨ ਨਰੀਆਖੇੜਾ ਪਿੰਡ ਦਾ ਹੈ।

ਇਹ ਵੀ ਪੜ੍ਹੋ: ਰੂੜ੍ਹੀਵਾਦੀ ਪਰੰਪਰਾਵਾਂ ਨੂੰ ਤੋੜ ਕੇ ਪਿਤਾ ਦੀ ਆਖ਼ਰੀ ਇੱਛਾ ਕੀਤੀ ਪੂਰੀ, ਧੀ ਨੇ ਕੀਤਾ ਅੰਤਿਮ ਸੰਸਕਾਰ

PunjabKesari

ਧੀ ਜੰਮਣ ’ਤੇ ਸਹੁਰੇ ਪਰਿਵਾਰ ਵਾਲਿਆਂ ਨੇ ਔਰਤ ਨੂੰ ਗਰਮ ਸਰੀਏ ਨਾਲ ਦਾਗਿਆ, ਜਿਸ ਨਾਲ ਉਸ ਦੇ ਹੱਥਾਂ-ਪੈਰਾਂ ’ਚ ਜ਼ਖਮ ਹੋ ਗਏ ਹਨ। ਇਸ ਮਾਮਲੇ ਦਾ ਖ਼ੁਲਾਸਾ ਉਸ ਸਮੇਂ ਹੋਇਆ, ਜਦੋਂ ਪੀੜਤਾ ਦਾ ਪੇਕਾ ਪਰਿਵਾਰ ਆਪਣੀ ਧੀ ਨੂੰ ਮਿਲਣ ਪਹੁੰਚਿਆ। ਆਪਣੀ ਧੀ ਦੀ ਇਸ ਹਾਲਤ ਨੂੰ ਵੇਖ ਕੇ ਪੇਕੇ ਪਰਿਵਾਰ ਦੇ ਹੋਸ਼ ਉੱਡ ਗਏ। ਗੁੱਸੇ ’ਚ ਆਏ ਮਾਪਿਆਂ ਨੇ ਪੁਲਸ ’ਚ ਸ਼ਿਕਾਇਤ ਕੀਤੀ। ਪੁਲਸ ਨੇ ਪੀੜਤਾ ਦੇ ਪਤੀ ਦੇ ਨਾਲ-ਨਾਲ 5 ਲੋਕਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਫੁੱਟਬਾਲ ਦੇ ਲਾਈਵ ਮੈਚ ਦੌਰਾਨ ਵਾਪਰਿਆ ਵੱਡਾ ਹਾਦਸਾ, ਕਰੀਬ 200 ਲੋਕ ਹੋਏ ਜ਼ਖਮੀ

3 ਸਾਲ ਪਹਿਲਾਂ ਹੋਇਆ ਸੀ ਵਿਆਹ

ਓਧਰ ਬਰੋਠਾ ਥਾਣਾ ਮੁਖੀ ਸ਼ੈਲੇਂਦਰ ਮੁਕਾਤੀ ਮੁਤਾਬਕ 22 ਸਾਲ ਦੀ ਲਕਸ਼ਮੀ ਦਾ ਵਿਆਹ ਬਬਲੂ ਝਾਲਾ, ਵਾਸੀ ਨਰੀਆਖੇੜਾ ਬਰੋਠਾ ਨਾਲ 3 ਸਾਲ ਪਹਿਲਾਂ ਹੋਇਆ ਸੀ। ਘਰ ’ਚ ਧੀ ਦਾ ਜਨਮ ਹੋਇਆ। ਲਕਸ਼ਮੀ ਦੇ ਦਰਾਣੀ ਨੇ ਪੁੱਤਰ ਨੂੰ ਜਨਮ ਦਿੱਤਾ ਸੀ ਤਾਂ ਪਰਿਵਾਰ ਵਾਲੇ ਲਕਸ਼ਮੀ ਨੂੰ ਰੋਜ਼ ਤੰਗ-ਪ੍ਰੇਸ਼ਾਨ ਕਰਦੇ ਸਨ। ਪਤੀ ਬਬਲੂ ਅਤੇ ਸਹੁਰੇ ਵਾਲੇ ਹਰ ਸਮੇਂ ਆਪਣੀ ਨੂੰਹ ਲਕਸ਼ਮੀ ਨੂੰ ਤਾਅਨੇ ਮਾਰਦੇ ਅਤੇ ਹੌਲੀ-ਹੌਲੀ ਤਸ਼ੱਦਦ ਕੁੱਟਮਾਰ ਤੱਕ ਪਹੁੰਚ ਗਿਆ। ਬੀਤੀ 16 ਮਾਰਚ ਨੂੰ ਪਤੀ ਅਤੇ ਉਸ ਦੇ ਸਹੁਰੇ, ਦਿਓਰ ਅਤੇ ਦਰਾਣੀ ਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਉਨ੍ਹਾਂ ਨੇ ਲਕਸ਼ਮੀ ਨੂੰ ਬੰਨ੍ਹ ਕੇ ਗਰਮ ਸਰੀਏ ਨਾਲ ਦਾਗਿਆ। ਲਕਸ਼ਮੀ ਦਾ ਮੈਡੀਕਲ ਕਰਵਾਇਆ ਗਿਆ ਹੈ। ਉੱਥੇ ਹੀ ਸਹੁਰੇ ਪੱਖ ਵਾਲੇ ਸਾਰੇ ਦੋਸ਼ੀ ਫਰਾਰ ਹਨ। ਹਾਲਾਂਕਿ ਪੁਲਸ ਉਨ੍ਹਾਂ ਦੀ ਭਾਲ ’ਚ ਜੁੱਟੀ ਹੋਈ ਹੈ।

ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ PM ਮੋਦੀ, 13 ਵਿਸ਼ਵ ਨੇਤਾਵਾਂ ’ਚੋਂ ‘ਨੰਬਰ ਵਨ’


author

Tanu

Content Editor

Related News