ਕਾਬਿਲੇ ਤਾਰੀਫ਼: ਰਿਕਸ਼ਾ ਚਲਾ ਕੇ ਅਧਿਆਪਕ ਬਣੇ, ਰਿਟਾਇਰ ਹੋਣ ਮਗਰੋਂ ਗਰੀਬ ਬੱਚਿਆਂ ਲਈ ਦਾਨ ਕੀਤੇ 40 ਲੱਖ ਰੁਪਏ

Thursday, Feb 03, 2022 - 01:47 PM (IST)

ਕਾਬਿਲੇ ਤਾਰੀਫ਼: ਰਿਕਸ਼ਾ ਚਲਾ ਕੇ ਅਧਿਆਪਕ ਬਣੇ, ਰਿਟਾਇਰ ਹੋਣ ਮਗਰੋਂ ਗਰੀਬ ਬੱਚਿਆਂ ਲਈ ਦਾਨ ਕੀਤੇ 40 ਲੱਖ ਰੁਪਏ

ਨੈਸ਼ਨਲ ਡੈਸਕ- ਕਹਿੰਦੇ ਨੇ ਅਧਿਆਪਕ ਵਿਦਿਆਰਥੀ ਦੀ ਜ਼ਿੰਦਗੀ ਨੂੰ ਸੰਵਾਰਦਾ ਹੈ ਅਤੇ ਉਸ ਨੂੰ ਇਕ ਚੰਗਾ ਨਾਗਰਿਕ ਬਣਾਉਂਦਾ ਹੈ। ਕੁਝ ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ ਇਕ ਅਧਿਆਪਕ ਨੇ ਜਿਸ ਨੇ ਆਪਣੀ 39 ਸਾਲ ਦੀ ਸੇਵਾ ਮਗਰੋਂ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਗਰੀਬ ਬੱਚਿਆਂ ਲਈ ਦਾਨ ਕਰ ਦਿੱਤੀ। ਇਹ ਸ਼ਲਾਘਾਯੋਗ ਕੰਮ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇਕ ਅਧਿਆਪਕ ਨੇ ਕੀਤਾ। ਜਿਨ੍ਹਾਂ ਨੇ 39 ਸਾਲ ਦੀ ਸੇਵਾ ਤੋਂ ਮਗਰੋਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਗਰੈਚੁਟੀ ’ਚ ਮਿਲੀ ਕਰੀਬ 40 ਲੱਖ ਰੁਪਏ ਦੀ ਰਾਸ਼ੀ ਗਰੀਬ ਵਿਦਿਆਰਥੀਆਂ ਲਈ ਦਾਨ ਕਰ ਦਿੱਤੀ।

ਇਹ ਵੀ ਪੜ੍ਹੋ- ਅਜਬ ਸੰਜੋਗ! ਇਕ ਹੀ ਦਿਨ ਵਿਆਹ, ਇਕੱਠਿਆਂ ਆਈ ਮੌਤ, ਦੋ ਭਰਾਵਾਂ ਦੇ ਪਿਆਰ ਦੀ ਲੋਕ ਦਿੰਦੇ ਹਨ ਮਿਸਾਲਾਂ

ਪੰਨਾ ਜ਼ਿਲ੍ਹੇ ਦੇ ਸਹਾਇਕ ਅਧਿਆਪਕ ਵਿਜੇ ਕੁਮਾਰ ਚੰਸੋਰੀਆ ਨੇ ਦੁੱਧ ਵੇਚ ਕੇ ਅਤੇ ਰਿਕਸ਼ਾ ਚਲਾ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਅਧਿਆਪਕ ਬਣੇ। ਹੁਣ ਜਦੋਂ ਉਹ ਰਿਟਾਇਰ ਹੋ ਰਹੇ ਹਨ ਤਾਂ ਆਪਣੀ ਜ਼ਿੰਦਗੀ ਭਰ ਦੀ ਜੰਮਾਂ ਪੂੰਜੀ ਗਰੀਬ ਬੱਚਿਆਂ ਦੇ ਨਾਂ ਕਰ ਦਿੱਤੀ। ਵਿਜੇ ਕੁਮਾਰ ਪੰਨਾ ਜ਼ਿਲ੍ਹੇ ’ਚ ਸਥਿਤ ਇਕ ਪ੍ਰਾਇਮਰੀ ਸਕੂਲ ਦੇ ਸਹਾਇਕ ਅਧਿਆਪਕ ਵਜੋਂ ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਦਾ ਜਨਮ ਇਕ ਗਰੀਬ ਪਰਿਵਾਰ ਵਿਚ ਹੋਇਆ। ਦੁੱਧ ਵੇਚਿਆ ਅਤੇ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕੀਤਾ। ਪੜ੍ਹਾਈ ਪੂਰੀ ਕਰ ਕੇ 1983 ਵਿਚ ਸਹਾਇਕ ਅਧਿਆਪਕ ਦੇ ਅਹੁਦੇ ’ਤੇ ਬਿਰਾਜਮਾਨ ਹੋਏ। ਕਰੀਬ 39 ਸਾਲ ਤੱਕ ਉਨ੍ਹਾਂ ਨੇ ਸਕੂਲ ਵਿਚ ਬੱਚਿਆਂ ਨੂੰ ਸਿੱਖਿਆ ਦਿੱਤੀ। ਉਹ ਗਰੀਬ ਬੱਚਿਆਂ ਵਿਚਾਲੇ ਰਹੇ। ਉਹ ਹਮੇਸ਼ਾ ਹੀ ਬੱਚਿਆਂ ਨੂੰ ਤੋਹਫ਼ੇ ਵਿਚ ਕੱਪੜੇ ਦਿੰਦੇ ਰਹੇ। 

ਇਹ ਵੀ ਪੜ੍ਹੋ- ਨਸ਼ੇੜੀ ਪਤੀ ਦੀ ਹੈਵਾਨੀਅਤ, ਪਹਿਲਾਂ ਪਤਨੀ ਨੂੰ ਬੈਲਟਾਂ ਨਾਲ ਕੁੱਟਿਆ ਫਿਰ ਪੁੱਤ ਨੂੰ ਕੀਤਾ ਅੱਧ ਮਰਿਆ

ਅਧਿਆਪਕ ਵਿਜੇ ਕੁਮਾਰ ਨੇ 31 ਜਨਵਰੀ ਨੂੰ ਰਿਟਾਇਰ ਹੋਏ ਤਾਂ ਉਨ੍ਹਾਂ ਨੇ ਜੋ ਫ਼ੈਸਲਾ ਲਿਆ ਉਸ ਬਾਰੇ ਜਿਸ ਨੇ ਵੀ ਸੁਣਿਆ ਉਹ ਤਾਰੀਫ਼ ਕੀਤੇ ਬਗੈਰ ਨਹੀਂ ਰਹਿ ਸਕਿਆ। ਉਨ੍ਹਾਂ ਨੇ ਆਪਣੀ ਸੇਵਾ ਦੇ ਸਮੇਂ ਦੌਰਾਨ ਮਿਲਣ ਵਾਲੀ ਪੀ. ਐੱਫ. ਅਤੇ ਗਰੈਚੁਟੀ ਦੀ ਰਾਸ਼ੀ ਗਰੀਬ ਬੱਚਿਆਂ ਦੀ ਸਿੱਖਿਆ ਲਈ ਸਕੂਲ ਨੂੰ ਦਾਨ ਕਰਨ ਦਾ ਐਲਾਨ ਕਰ ਦਿੱਤਾ। ਵਿਜੇ ਦਾ ਕਹਿਣਾ ਹੈ ਕਿ ਇਹ ਰਾਸ਼ੀ ਬੱਚਿਆਂ ਦੀ ਸਿਹਤ ਅਤੇ ਸਿੱਖਿਆ ’ਚ ਮਦਦ ਦੇ ਰੂਪ ਵਿਚ ਕੰਮ ਆਵੇਗੀ, ਉਨ੍ਹਾਂ ਦਾ ਭਵਿੱਖ ਸੰਵਰੇਗਾ। ਇਸ ਸਬੰਧ ਵਿਚ ਆਪਣੀ ਪਤਨੀ ਅਤੇ ਦੋਹਾਂ ਬੱਚਿਆਂ ਦੀ ਸਲਾਹ ਲੈ ਕੇ ਰਿਟਾਇਰਮੈਂਟ ’ਤੇ ਮਿਲਣ ਵਾਲੀ ਰਾਸ਼ੀ ਦਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਕੋਈ ਵੀ ਦੁੱਖ ਨੂੰ ਘੱਟ ਨਹੀਂ ਕਰ ਸਕਦਾ ਪਰ ਅਸੀਂ ਜੋ ਵੀ ਚੰਗਾ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਹੁਣ ਤਾਂ ਉੱਤਰ ਪ੍ਰਦੇਸ਼ ਨੂੰ ਸਪਾ ਤੇ ਬਸਪਾ ਤੋਂ ਕਰਨਾ ਹੈ ਮੁਕਤ : ਕੇਸ਼ਵ ਪ੍ਰਸਾਦ

 


author

Tanu

Content Editor

Related News