ਸੈਲਫੀ ਦੇ ਚੱਕਰ 'ਚ ਨਦੀ ਦੇ ਵਿਚਾਲੇ ਗਈਆਂ ਦੋ ਕੁੜੀਆਂ, ਫਿਰ ਜੋ ਹੋਇਆ ਵੇਖ ਸਹੇਲੀਆਂ ਦੇ ਉੱਡੇ ਹੋਸ਼

Saturday, Jul 25, 2020 - 10:39 AM (IST)

ਸੈਲਫੀ ਦੇ ਚੱਕਰ 'ਚ ਨਦੀ ਦੇ ਵਿਚਾਲੇ ਗਈਆਂ ਦੋ ਕੁੜੀਆਂ, ਫਿਰ ਜੋ ਹੋਇਆ ਵੇਖ ਸਹੇਲੀਆਂ ਦੇ ਉੱਡੇ ਹੋਸ਼

ਛਿੰਦਵਾੜਾ— ਮੱਧ ਪ੍ਰਦੇਸ਼ ਦੇ ਛਿੰਦਵਾੜਾ 'ਚ ਸੈਲਫੀ ਦਾ ਪਿਆਰ ਦੋ ਕੁੜੀਆਂ ਲਈ ਜਾਨ ਦੀ ਆਫ਼ਤ ਬਣ ਗਿਆ। ਪਰਫੈਕਟ ਸੈਲਫੀ ਲੈਣ ਦੇ ਚੱਕਰ 'ਚ ਦੋਵੇਂ ਕੁੜੀਆਂ ਪੇਂਚ ਨਦੀ ਵਿਚਾਲੇ ਪੱਥਰ 'ਤੇ ਜਾ ਕੇ ਖੜ੍ਹੀਆਂ ਹੋ ਗਈਆਂ। ਇਸ ਦਰਮਿਆਨ ਅਚਾਨਕ ਨਦੀ 'ਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਅਤੇ ਦੋਵੇਂ ਕੁੜੀਆਂ ਨਦੀ ਵਿਚ ਹੀ ਫਸ ਗਈਆਂ। ਉਨ੍ਹਾਂ ਨਾਲ ਗਈਆਂ ਸਹੇਲੀਆਂ ਦੇ ਇਹ ਵੇਖ ਕੇ ਹੱਥ-ਪੈਰ ਫੂਲ ਗਏ। ਉਨ੍ਹਾਂ ਨੇ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਮਗਰੋਂ ਪੁਲਸ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਬਚਾਅ ਆਪਰੇਸ਼ਨ ਕਰ ਕੇ ਦੋਹਾਂ ਨੂੰ ਸੁਰੱਖਿਅਤ ਨਦੀ 'ਚੋਂ ਬਾਹਰ ਕੱਢਿਆ ਗਿਆ। 

PunjabKesari

ਇਹ ਘਟਨਾ ਛਿੰਦਵਾੜਾ ਦੇ ਬੇਲਖੇੜੀ ਪਿੰਡ ਦੀ ਪੇਂਚ ਨਦੀ ਦੀ ਹੈ। ਜਿੱਥੇ 8 ਕੁੜੀਆਂ ਦਾ ਸਮੂਹ ਪਿਕਨਿਕ ਮਨਾਉਣ ਲਈ ਪੁੱਜਾ ਸੀ। ਦਰਅਸਲ ਕੁੜੀਆਂ ਸੈਲਫੀ ਲੈਣ ਦਾ ਆਪਣਾ ਸ਼ੌਕ ਪੂਰਾ ਕਰ ਰਹੀਆਂ ਸਨ। ਨਦੀ ਦੇ ਵਿਚੋਂ-ਵਿਚ ਜਾ ਕੇ ਪੱਥਰ 'ਤੇ ਬੈਠ ਕੇ ਸੈਲਫੀ ਲੈਂਦੇ ਸਮੇਂ ਨਦੀ ਦਾ ਪਾਣੀ ਅਚਾਨਕ ਵੱਧ ਗਿਆ, ਜਿਸ ਕਾਰਨ ਦੋ ਕੁੜੀਆਂ ਨਦੀ ਵਿਚਾਲੇ ਫਸ ਗਈਆਂ।

 

ਨਦੀ ਵਿਚ ਫਸਦਾ ਵੇਖ ਕੇ ਪਿਕਨਿਕ ਮਨਾਉਣ ਗਈਆਂ ਹੋਰ ਕੁੜੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਪੁਲਸ, ਸਥਾਨਕ ਪ੍ਰਸ਼ਾਸਨ ਅਤੇ ਗ੍ਰਾਮ ਪੰਚਾਇਤ ਦੀ ਮਦਦ ਤੋਂ ਬਾਅਦ ਕੁੜੀਆਂ ਨੂੰ ਨਦੀ 'ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ।

PunjabKesari


author

Tanu

Content Editor

Related News