ਲਾਲ ਕਿਲ੍ਹੇ 'ਤੇ ਪਹਿਲੀ ਵਾਰ 'ਮੇਡ ਇਨ ਇੰਡੀਆ' ਤੋਪ ਨਾਲ ਦਿੱਤੀ ਗਈ ਤਿਰੰਗੇ ਨੂੰ ਸਲਾਮੀ

08/15/2022 5:22:11 PM

ਨਵੀਂ ਦਿੱਲੀ (ਭਾਸ਼ਾ)- ਦੇਸ਼ ਦੀ ਆਜ਼ਾਦੀ ਦੇ 75 ਸਾਲ ਬਾਅਦ ਪਹਿਲੀ ਵਾਰ ਸੋਮਵਾਰ ਨੂੰ ਲਾਲ ਕਿਲ੍ਹੇ 'ਤੇ ਤਿਰੰਗੇ ਨੂੰ ਸਲਾਮੀ ਦੇਣ ਲਈ ਪਹਿਲੀ ਵਾਰ 'ਮੇਡ ਇਨ ਇੰਡੀਆ' ਤੋਪ ਦੀ ਵਰਤੋਂ ਕੀਤੀ ਗਈ। ਹੁਣ ਤੱਕ ਇਸ ਰਸਮੀ ਸਲਾਮੀ ਲਈ ਬ੍ਰਿਟਿਸ਼ ਤੋਪਾਂ ਦੀ ਵਰਤੋਂ ਕੀਤੀ ਜਾਂਦੀ ਸੀ। ਅੱਜ ਜਿਨ੍ਹਾਂ ਸਵਦੇਸ਼ੀ ਤੋਪਾਂ ਨਾਲ ਸਲਾਮੀ ਦਿੱਤੀ ਗਈ, ਉਨ੍ਹਾਂ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਵਿਕਸਿਤ ਕੀਤਾ ਹੈ। ਇਸ ਤੋਂ ਇਲਾਵਾ ਪਹਿਲੀ ਵਾਰ ਐੱਮ.ਆਈ.-17 ਹੈਲੀਕਾਪਟਰਾਂ ਰਾਹੀਂ ਲਾਲ ਕਿਲ੍ਹੇ 'ਤੇ ਆਯੋਜਿਤ ਆਜ਼ਾਦੀ ਦਿਹਾੜਾ ਸਮਾਰੋਹ 'ਚ ਫੁੱਲਾਂ ਦੀ ਵਰਖਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਕਿਹਾ,''ਅਜ਼ਾਦੀ ਦੇ 75 ਸਾਲਾਂ ਬਾਅਦ, ਜਿਸ ਆਵਾਜ਼ ਨੂੰ ਸੁਣਨ ਲਈ ਸਾਡੇ ਕੰਨ ਤਰਸ ਰਹੇ ਸਨ, ਅੱਜ 75 ਸਾਲਾਂ ਬਾਅਦ ਉਹ ਆਵਾਜ਼ ਸੁਣਾਈ ਦਿੱਤੀ ਹੈ। 75 ਸਾਲਾਂ ਬਾਅਦ ਲਾਲ ਕਿਲ੍ਹੇ 'ਤੇ ਤਿਰੰਗੇ ਨੂੰ ਸਲਾਮੀ ਦੇਣ ਦਾ ਕੰਮ ਪਹਿਲੀ ਵਾਰ 'ਮੇਡ ਇਨ ਇੰਡੀਆ' ਤੋਪ ਨੇ ਕੀਤਾ ਹੈ।''

ਇਹ ਵੀ ਪੜ੍ਹੋ : PM ਮੋਦੀ ਨੇ 83 ਮਿੰਟ ਤੱਕ ਕੀਤਾ ਰਾਸ਼ਟਰ ਨੂੰ ਸੰਬੋਧਨ, ਜਾਣੋ ਕਿਹੜੇ ਸਾਲ ਰਿਹਾ ਸਭ ਤੋਂ ਲੰਬੇ ਭਾਸ਼ਣ ਦਾ ਰਿਕਾਰਡ

ਉਨ੍ਹਾਂ ਕਿਹਾ,''ਆਤਮਨਿਰਭਰ ਭਾਰਤ, ਇਹ ਹਰ ਨਾਗਰਿਕ ਦਾ, ਹਰ ਸਰਕਾਰ ਦਾ, ਸਮਾਜ ਦੀ ਹਰ ਇਕ ਇਕਾਈ ਦੀ ਜ਼ਿੰਮੇਵਾਰੀ ਹੈ। ਆਤਮਨਿਰਭਰ ਭਾਰਤ, ਇਹ ਸਰਕਾਰੀ ਏਜੰਡਾ ਜਾਂ ਸਰਕਾਰੀ ਪ੍ਰੋਗਰਾਮ ਨਹੀਂ ਹੈ। ਇਹ ਸਮਾਜ ਦਾ ਜਨ ਅੰਦੋਲਨ ਹੈ, ਜਿਸ ਨੂੰ ਅਸੀਂ ਅੱਗੇ ਵਧਾਉਣ ਹੈ।'' ਮੋਦੀ ਨੇ ਕਿਾ,''ਅੱਜ ਦੇਸ਼ ਦੀ ਫ਼ੌਜ ਦੇ ਜਵਾਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੀ ਆਤਮਨਿਰਭਰਤਾ ਦੀ ਗੱਲ ਨੂੰ ਸੰਗਠਿਤ ਰੂਪ 'ਚ, ਸਾਹਸ ਦੇ ਰੂਪ 'ਚ, ਫ਼ੌਜ ਦੇ ਜਵਾਨਾਂ ਅਤੇ ਸੈਨਾਨਾਇਕਾਂ ਨੇ ਜਿਸ ਜ਼ਿੰਮੇਵਾਰੀ ਨਾਲ ਮੋਢੇ 'ਤੇ ਚੁੱਕਿਆ, ਉਨ੍ਹਾਂ ਨੂੰ ਅੱਜ ਮੈਂ ਸਲਾਮ ਕਰਦਾ ਹਾਂ।'' ਉਨ੍ਹਾਂ ਕਿਹਾ,''ਮੈਂ 5-7 ਸਾਲ ਦੇ ਛੋਟੇ ਬੱਚਿਆਂ ਨੂੰ ਸਲਾਮ ਕਰਦਾ ਹਾਂ। ਮੈਨੂੰ ਪਤਾ ਲੱਗਾ ਹੈ ਕਿ ਹੁਣ ਬੱਚੇ ਵਿਦੇਸ਼ 'ਚ ਬਣੇ ਖਿਡੌਣਿਆਂ ਨਾਲ ਨਹੀਂ ਖੇਡਣਾ ਚਾਹੁੰਦੇ। ਇਹ ਆਤਮਨਿਰਭਰ ਭਾਰਤ ਨੂੰ ਦਿਖਾਉਂਦਾ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News