ਮਾਂ ਵੈਸ਼ਣੋ ਦੇਵੀ ਯਾਤਰਾ: ਇਸ ਸਾਲ 2013 ਦੀ ਯਾਤਰਾ ਦੇ ਅੰਕੜਿਆਂ ਦਾ ਵੀ ਟੁੱਟਾ ਰਿਕਾਰਡ

Tuesday, Dec 26, 2023 - 01:25 PM (IST)

ਮਾਂ ਵੈਸ਼ਣੋ ਦੇਵੀ ਯਾਤਰਾ: ਇਸ ਸਾਲ 2013 ਦੀ ਯਾਤਰਾ ਦੇ ਅੰਕੜਿਆਂ ਦਾ ਵੀ ਟੁੱਟਾ ਰਿਕਾਰਡ

ਕੱਟੜਾ (ਅਮਿਤ)- ਮਾਂ ਵੈਸ਼ਣੋ ਦੇਵੀ ਦੀ ਯਾਤਰਾ ਸਾਲ-ਦਰ-ਸਾਲ ਵਧ ਰਹੀ ਹੈ, ਇਸੇ ਦਾ ਨਤੀਜਾ ਹੈ ਕਿ ਅੱਜ ਮਾਂ ਵੈਸ਼ਣੋ ਦੇਵੀ ਯਾਤਰਾ ਨੇ ਸਾਲ 2013 ਦੇ ਅੰਕੜਿਆਂ ਦਾ ਵੀ ਰਿਕਾਰਡ ਤੋੜ ਦਿੱਤਾ ਹੈ। ਅੰਕੜੇ ਦੱਸਦੇ ਹਨ ਕਿ ਜਾਰੀ ਸਾਲ ਵਿਚ ਸੋਮਵਾਰ ਦੀ ਸ਼ਾਮ ਤੱਕ 93.51 ਲੱਖ ਸ਼ਰਧਾਲੂ ਯਾਤਰਾ ਰਜਿਸਟ੍ਰੇਸ਼ਨ RFID ਹਾਸਲ ਕਰ ਕੇ ਵੈਸ਼ਣੋ ਦੇਵੀ ਭਵਨ ਵੱਲ ਰਵਾਨਾ ਹੋਏ।

ਇਹ ਵੀ ਪੜ੍ਹੋ-  ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ, ਰੇਲਵੇ ਨੇ ਦਿੱਤਾ ਸਪੈਸ਼ਲ ਤੋਹਫ਼ਾ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਾਲ 2012 ਵਿਚ ਸ਼ਰਧਾਲੂਆਂ ਦਾ ਅੰਕੜਾ 1,04,95,269 ਦੇ ਪਾਰ ਹੋ ਗਿਆ ਸੀ। ਉਥੇ ਹੀ ਸਾਲ 2013 'ਚ 93.24 ਲੱਖ ਸ਼ਰਧਾਲੂਆਂ ਨੇ ਮਾਂ ਵੈਸ਼ਣੋ ਦੇਵੀ ਦੇ ਦਰਬਾਰ 'ਚ ਨਮਨ ਕੀਤਾ ਸੀ। ਇਸ ਤੋਂ ਬਾਅਦ ਲਗਾਤਾਰ ਵੈਸ਼ਣੋ ਦੇਵੀ ਯਾਤਰਾ 'ਚ ਗਿਰਾਵਟ ਦਰਜ ਕੀਤੀ ਗਈ। ਉਥੇ ਹੀ ਇਸ ਸਾਲ ਮਾਂ ਵੈਸ਼ਣੋ ਦੇਵੀ ਯਾਤਰਾ 'ਚ ਕਾਫੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਥੇ ਹੀ 17 ਦਸੰਬਰ ਨੂੰ ਵੈਸ਼ਣੋ ਦੇਵੀ ਯਾਤਰਾ 'ਚ ਸਾਲ 2022 ਦਾ ਰਿਕਾਰਡ ਟੁੱਟਾ ਸੀ।

ਇਹ ਵੀ ਪੜ੍ਹੋ- ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੇ ਜਲੰਧਰ ਦੇ ਆਰਮੀ ਹਸਪਤਾਲ 'ਚ ਲਿਆ ਆਖ਼ਰੀ ਸਾਹ, 8 ਸਾਲਾਂ ਤੋਂ ਕੋਮਾ 'ਚ ਸਨ

ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੈਸ਼ਣੋ ਦੇਵੀ ਯਾਤਰਾ ਵਿਚ ਹੋਰ ਵਾਧਾ ਹੋਵੇਗਾ। ਮਾਹਰਾਂ ਦੀ ਮੰਨੀਏ ਤਾਂ ਜਾਰੀ ਸਾਲ ਵਿਚ 97 ਲੱਖ ਦੇ ਕਰੀਬ ਸ਼ਰਧਾਲੂ ਮਾਂ ਵੈਸ਼ਣੋ ਦੇਵੀ ਦੇ ਦਰਬਾਰ 'ਚ ਨਮਨ ਲਈ ਪਹੁੰਚਣਗੇ। ਇਨ੍ਹਾਂ ਸ਼ਰਧਾਲੂਆਂ ਦੀ ਸਹੂਲਤ ਲਈ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੀ ਕੱਟੜਾ ਵਿਚ ਇਨ੍ਹਾਂ ਸ਼ਰਧਾਲੂਆਂ ਨੂੰ ਸਹੂਲਤ ਲਈ ਦਿਨ-ਰਾਤ ਕੰਮ ਕਰ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News