13 ਸਾਲਾ ਬੱਚੇ ਦੇ ਢਿੱਡ ’ਚੋਂ ਨਿਕਲਿਆ 13 ਕਿਲੋਗ੍ਰਾਮ ਦਾ ਟਿਊਮਰ, ਡਾਕਟਰਾਂ ਨੇ ਦਿੱਤੀ ਨਵੀਂ ਜ਼ਿੰਦਗੀ

Monday, Dec 05, 2022 - 11:27 AM (IST)

ਲਖਨਊ- ਕਹਿੰਦੇ ਹਨ ਕਿ ਡਾਕਟਰ ਭਗਵਾਨ ਦਾ ਰੂਪ ਹੁੰਦੇ ਹਨ। ਇਹ ਗੱਲ ਇਕ ਕੈਂਸਰ ਸੰਸਥਾ ਦੇ ਡਾਕਟਰਾਂ ਨੇ ਸਾਬਤ ਕਰ ਦਿੱਤੀ ਹੈ। ਦਰਅਸਲ ਇਕ 13 ਸਾਲ ਦੇ ਬੱਚੇ ਦੇ ਢਿੱਡ ਵਿਚ ਜਨਮ ਤੋਂ ਹੀ 13 ਕਿਲੋਗ੍ਰਾਮ ਦਾ ਟਿਊਮਰ ਸੀ। ਬੱਚੇ ਦੇ ਢਿੱਡ ਵਿਚੋਂ ਇਹ ਟਿਊਮਰ ਕਲਿਆਣ ਸਿੰਘ ਸੁਪਰ ਸਪੈਸ਼ਲਿਟੀ ਕੈਂਸਰ ਸੰਸਥਾ ਦੇ ਡਾਕਟਰਾਂ ਨੇ ਸ਼ਨੀਵਾਰ ਨੂੰ ਕੱਢਿਆ ਅਤੇ ਉਸ ਨੂੰ ਨਵਾਂ ਜੀਵਨਦਾਨ ਦਿੱਤਾ।

ਇਹ ਵੀ ਪੜ੍ਹੋ- ਵਿਆਹ ’ਚ ਰਿਸ਼ਤੇਦਾਰਾਂ ਨੂੰ ਲਿਜਾਉਣ ਲਈ ਬੁੱਕ ਕੀਤੀ ਪੂਰੀ ਦੀ ਪੂਰੀ ਫ਼ਲਾਈਟ, ਲੋਕ ਹੋਏ ਫੈਨ

ਇਸ ਮਾਮਲੇ ਵਿਚ ਡਾਕਟਰ ਅੰਕੁਰ ਨੇ ਦੱਸਿਆ ਕਿ ਟਿਊਮਰ ਦਾ ਆਕਾਰ ਅਤੇ ਵਜ਼ਨ ਵਧਣ ਕਾਰਨ ਆਪਰੇਸ਼ਨ ਦੌਰਾਨ ਕਈ ਚੁਣੌਤੀਆਂ ਸਨ। ਸਭ ਤੋਂ ਵੱਡੀ ਚੁਣੌਤੀ ਟਿਊਮਰ ਨੂੰ ਫਟਣ ਤੋਂ ਬਚਾਉਣਾ ਸੀ। ਆਪਰੇਸ਼ਨ ਕਰਨ ਵਾਲੀ ਟੀਮ ’ਚ ਐਨੀਸਥੀਸਿਓਲਾਜਿਸਟ ਵਿਭਾਗ ਦੇ ਮੁਖੀ ਡਾ. ਅਸੀਮ ਰਸ਼ੀਦ, ਡਾ. ਇੰਦੂਬਾਲਾ, ਡਾ. ਰੂਚੀ ਅਤੇ ਡਾ. ਹਿਮਾਂਸ਼ੂ ਸ਼ਾਮਲ ਰਹੇ।

ਇਹ ਵੀ ਪੜ੍ਹੋ- ਗਵਾਲੀਅਰ ਹਵਾਈ ਅੱਡੇ ’ਤੇ 4 ਯਾਤਰੀਆਂ ਤੋਂ 1Kg ਸੋਨਾ ਬਰਾਮਦ, ਤਸਕਰੀ ਦਾ ਢੰਗ ਵੇਖ ਪੁਲਸ ਵੀ ਹੋਈ ਹੈਰਾਨ

ਕਲਿਆਣ ਸਿੰਘ ਸੁਪਰ ਸਪੈਸ਼ਲਿਟੀ ਕੈਂਸਰ ਸੰਸਥਾ ਦੇ ਮੁੱਖ ਮੈਡੀਕਲ ਸੁਪਰਡੈਂਟ ਪ੍ਰੋ. ਅਨੁਪਮ ਵਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਪ੍ਰੇਸ਼ਨ ਬੇਹੱਦ ਗੁੰਝਲਦਾਰ ਹੁੰਦੇ ਹਨ। ਇਸ ’ਚ ਟੀਮ ਵਰਕ ਬਹੁਤ ਜ਼ਰੂਰੀ ਹੁੰਦਾ, ਅਸੀਂ ਬੱਚੇ ਦਾ ਸਫ਼ਲਤਾਪੂਰਵਕ ਆਪਰੇਸ਼ਨ ਕੀਤਾ ਅਤੇ ਟਿਊਮਰ ਕੱਢਿਆ। 

ਇਹ ਵੀ ਪੜ੍ਹੋ- ਦੋ ਟਰਾਂਸਜੈਂਡਰਾਂ ਨੇ ਰਚਿਆ ਇਤਿਹਾਸ, ਵਿਤਕਰਾ ਕਰਨ ਵਾਲਿਆਂ ਨੂੰ ਮਿਹਨਤ ਨਾਲ ਦਿੱਤਾ ਕਰਾਰਾ ਜਵਾਬ


Tanu

Content Editor

Related News