ਜੀ. ਓ. ਸੀ. ਨੇ ਕੀਤਾ ਪੁੰਛ ''ਚ ਐੱਲ. ਓ. ਸੀ. ਦਾ ਦੌਰਾ

Friday, Jun 16, 2017 - 10:29 PM (IST)

ਜੀ. ਓ. ਸੀ. ਨੇ ਕੀਤਾ ਪੁੰਛ ''ਚ ਐੱਲ. ਓ. ਸੀ. ਦਾ ਦੌਰਾ

ਜੰਮੂ — ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਨ ਵਿਚਾਲੇ 16ਵੀਂ ਕੋਰ ਦੇ ਜਨਰਲ ਅਫਸਰ ਕਮਾਂਡਿੰਗ (ਜੀ. ਓ. ਸੀ.) ਲੈਫਟੀਨੇਂਟ ਜਨਰਲ ਏ. ਕੇ. ਸ਼ਰਮਾ ਨੇ ਸ਼ੁੱਕਰਵਾਰ ਨੂੰ ਪੁੰਛ ਜ਼ਿਲੇ 'ਚ ਕੰਟਰੋਲ ਲਾਈਨ ਨਾਲ ਲੱਗਦੇ ਖੇਤਰਾਂ ਦਾ ਦੌਰਾ ਕੀਤਾ। ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਵ੍ਹਾਈਟ ਨਾਈਚ ਕੋਰ ਦੇ ਜੀ. ਓ. ਲੀ. ਪੁੰਛ ਜ਼ਿਲੇ 'ਚ ਕੰਟਰੋਲ ਲਾਈਨ (ਐੱਲ. ਓ. ਸੀ.) 'ਤੇ ਕ੍ਰਿਸ਼ਣਾ ਘਾਟੀ ਸੈਕਟਰ ਦਾ ਦੌਰਾ ਕੀਤਾ। ਉਨ੍ਹਾਂ ਨੇ ਨਿਗਰਾਨੀ ਅਤੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇਣ ਲਈ ਫੌਜੀਆਂ ਦਾ ਤਾਰੀਫ ਕੀਤੀ। ਬੁਲਾਰੇ ਨੇ ਦੱਸਿਆ ਕਿ ਦੌਰੇ ਦੇ ਦੌਰਾਨ ਜੀ. ਓ. ਸੀ. ਨੇ ਜਨਰਲ ਰਿਜ਼ਰਵ ਇੰਜੀਨੀਅਰ ਫੋਰਸ ਦੇ ਕਰਮੀ ਮੁਹੰਮਦ ਪਰਵੇਜ਼ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਪਤਨੀ ਨੂੰ 1 ਲੱਖ ਰੁਪਏ ਦਾ ਚੈੱਕ ਸੌਂਪਿਆ। ਪਰਵੇਜ਼ 2 ਜੂਨ ਨੂੰ ਮਨਕੋਟ ਇਲਾਕੇ 'ਚ ਪਾਕਿਸਤਾਨ ਦੀ ਗੋਲੀਬਾਰੀ 'ਚ ਮਾਰੇ ਗਏ ਸਨ।


Related News