6 ਵਾਰ ਐਵਰੇਸਟ ਫਤਿਹ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਲਵਰਾਜ

Tuesday, Jun 06, 2017 - 10:09 PM (IST)

ਨਵੀਂ ਦਿੱਲੀ — ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਅਧਿਕਾਰੀ ਲਵਰਾਜ ਸਿੰਘ ਨੇ ਦੁਨੀਆ ਦੀ ਸਭ ਤੋਂ ਉਚੀ ਚੋਟੀ  ਮਾਊਂਟ ਐਵਰੇਸਟ 'ਤੇ ਇਕ ਵਾਰ ਫਿਰ ਫਤਿਹ ਕਰ ਲਈ ਹੈ ਅਤੇ ਇਹ ਉਪਲੱਬਧੀ ਰਿਕਾਰਡ 6 ਵਾਰ ਹਾਸਲ ਕਰਨ ਵਾਲੇ ਪਹਿਲਾਂ ਭਾਰਤੀ ਬਣ ਗਿਆ ਹੈ। ਉਸ ਦੀ ਪਤਨੀ ਰੀਨਾ ਕੌਸ਼ਲ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਲਵਰਾਜ ਨੇ ਸਵੇਰੇ 6:10 ਮਿੰਟ 'ਤੇ ਐਵਰੇਸਟ ਦੀ ਚੋਟੀ 'ਤੇ ਪਹੁੰਚਿਆ। ਰੀਨਾ ਦੱਖਣੀ ਧਰੁਵ 'ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ। ਉਨ੍ਹਾਂ ਨੇ ਇਹ ਉਪਲੱਬਧੀ 2010 'ਚ ਹਾਸਲ ਕੀਤੀ ਸੀ। ਲਵਰਾਜ ਨੇ ਐਵਰੇਸਟ ਫਤਿਹ ਕਰਨ ਤੋਂ ਬਾਅਦ , ''ਮੈਂ ਜਦੋਂ ਪਿਛਲੀ ਵਾਰ 2015 'ਚ ਅਭਿਆਨ ਸ਼ੁਰੂ ਕੀਤਾ ਸੀ ਤਾਂ ਨੇਪਾਲ 'ਚ ਭੂਚਾਲ ਆ ਗਿਆ ਸੀ। ਮੈਂ ਆਪਣਾ ਅਭਿਆਨ ਵਿਚਾਲੇ ਹੀ ੱਛੱਡ ਦਿੱਤਾ ਸੀ। ਮੈਂ ਉਸ ਸਮੇਂ ਉਥੇ ਹੀ ਸੀ ਅਤੇ ਉਥੇ ਹੋਈ ਤਬਾਹੀ ਤੋਂ ੈਮੈਂ ਜਾਣੂ ਸੀ। ਮੈਂ ਵੀ ਬਚਾਅ ਅਭਿਆਨ 'ਚ ਹਿੱਸਾ ਲਿਆ ਸੀ। ਇਹ ਸਾਲ ਮੇਰੇ ਲਈ ਜਿੱਤ ਲੈ ਕੇ ਆਇਆ ਅਤੇ ਮੈਂ ਐਵਰੇਸਟ ਨੂੰ ਫਤਿਹ ਕਰਨ 'ਚ ਸਫਲਤਾ ਹਾਸਲ ਕੀਤੀ।


Related News