ਘਰੋਂ ਭੱਜ ਗਿਆ 6 ਸਾਲਾ ਮਾਸੂਮ, ਪਾਰਕ ''ਚ ਸੌਂ ਕੇ ਕੱਟੀਆਂ ਰਾਤਾਂ, ਪਿੱਛੋਂ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ

Wednesday, Sep 11, 2024 - 12:01 AM (IST)

ਘਰੋਂ ਭੱਜ ਗਿਆ 6 ਸਾਲਾ ਮਾਸੂਮ, ਪਾਰਕ ''ਚ ਸੌਂ ਕੇ ਕੱਟੀਆਂ ਰਾਤਾਂ, ਪਿੱਛੋਂ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ

ਲੁਧਿਆਣਾ (ਗੌਤਮ)- ਥਾਣਾ ਡਵੀਜ਼ਨ ਨੰ. 6 ਦੇ ਅਧੀਨ ਆਉਂਦੇ ਇਲਾਕੇ ਮੁਹੱਲਾ ਹਰਗੋਬਿੰਦ ਨਗਰ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 6 ਸਾਲਾ ਬੱਚਾ ਸਕੂਲ ਦੀ ਪੜ੍ਹਾਈ ਦੇ ਡਰੋਂ ਘਰੋਂ ਲਾਪਤਾ ਹੋ ਗਿਆ। ਬੱਚੇ ਨੂੰ ਚੌਕੀ ਸ਼ੇਰਪੁਰ ਦੀ ਪੁਲਸ ਨੇ 5 ਦਿਨ ਬਾਅਦ ਲੱਭ ਲਿਆ ਹੈ। ਬੱਚੇ ਦੀ ਮਾਂ ਬੱਚੇ ਦੇ ਗੁੰਮ ਹੋਣ ਦੇ ਕਾਰਨ ਬੇਹੱਦ ਪ੍ਰੇਸ਼ਾਨ ਸੀ ਤੇ ਬੱਚਾ ਮਿਲਣ ਤੋਂ ਬਾਅਦ ਉਸ ਨੇ ਰਾਹਤ ਦਾ ਸਾਹ ਲਿਆ।

ਸ਼ੇਰਪੁਰ ਚੌਕੀ ਇੰਚਾਰਜ ਏ.ਐੱਸ.ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਪਤੀ ਨਹੀਂ ਹੈ ਅਤੇ ਉਹ ਇਕੱਲੀ ਹੀ ਆਪਣੇ ਤਿੰਨ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਹੈ। ਉਸ ਨੇ ਆਪਣੇ 6 ਸਾਲ ਦੇ ਬੇਟੇ ਰਾਹੁਲ ਕੁਮਾਰ ਨੂੰ ਸਕੂਲ ਪੜ੍ਹਨ ਲਈ ਭੇਜਣਾ ਸੀ ਪਰ ਜਦੋਂ ਉਹ ਕੰਮ ’ਤੇ ਗਈ ਤਾਂ ਪਿੱਛੋਂ ਉਸ ਦਾ ਬੇਟਾ ਕਿਤੇ ਚਲਾ ਗਿਆ। ਕੰਮ ਤੋਂ ਵਾਪਸ ਆਉਣ ਤੋਂ ਬਾਅਦ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਬੇਟੇ ਦੀ ਕਾਫੀ ਭਾਲ ਕੀਤੀ, ਪਰ ਉਸ ਨੂੰ ਪੁੱਤ ਨਾ ਲੱਭਿਆ। ਅੰਤ ਉਸ ਨੇ ਆਪਣੇ ਪੁੱਤ ਦੇ ਗੁੰਮ ਹੋਣ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।

PunjabKesari

ਇਹ ਵੀ ਪੜ੍ਹੋ- ''ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ...'', ਕੁੜੀ ਨੂੰ ਮੋਟਰਸਾਈਕਲ ਨਾਲ ਘੜੀਸਣ ਵਾਲੇ ਪੁਲਸ ਨੇ ਕੀਤੇ ਕਾਬੂ

ਏ.ਐੱਸ.ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਲਗਾਤਾਰ ਬੱਚੇ ਨੂੰ ਲੱਭਦੀ ਰਹੀ। ਆਖਰ 10 ਤਰੀਕ ਨੂੰ ਸਵੇਰ ਬੱਚੇ ਨੂੰ ਬਰੋਟਾ ਰੋਡ ਤੋਂ ਲੱਭ ਲਿਆ। ਬੱਚੇ ਨੇ ਦੱਸਿਆ ਕਿ ਉਹ ਸਕੂਲ ਨਹੀਂ ਜਾਣਾ ਚਾਹੁੰਦਾ ਅਤੇ ਉਹ ਇੰਨੇ ਦਿਨ ਪਾਰਕ ਵਿਚ ਸੌਂ ਕੇ ਅਤੇ ਇਧਰ ਉਧਰ ਘੁੰਮ ਕੇ ਹੀ ਆਪਣਾ ਸਮਾਂ ਬਤੀਤ ਕਰਦਾ ਰਿਹਾ।

ਇਹ ਵੀ ਪੜ੍ਹੋ- ਘਰੋਂ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਨਿਕਲੇ ਮੁੰਡੇ-ਕੁੜੀ ਨੂੰ ਨਿਗਲ਼ ਗਿਆ 'ਕਾਲ਼', ਰਸਤੇ 'ਚ ਹੀ ਹੋ ਗਈ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News