ਪਿਆਰ ''ਤੇ ਤਾਲਿਬਾਨੀ ਫ਼ਰਮਾਨ, ਪ੍ਰੇਮੀ ਤੇ ਪ੍ਰੇਮਿਕਾ ਨੂੰ ਲੈਂਪ ਪੋਸਟ ਨਾਲ ਬੰਨ੍ਹ ਬੇਰਿਹਮੀ ਨਾਲ ਕੁੱਟਿਆ

Sunday, Nov 03, 2024 - 12:51 AM (IST)

ਨੈਸ਼ਨਲ ਡੈਸਕ - ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿਚ ਸਾਲੀਸੀ ਸਭਾ (ਪੰਚਾਇਤ ਸਭਾ) ਨੇ ਤਾਲਿਬਾਨੀ ਹੁਕਮ ਜਾਰੀ ਕਰਕੇ ਇਕ ਜੋੜੇ ਨੂੰ ਲੈਂਪ ਪੋਸਟ 'ਤੇ ਜਨਤਕ ਤੌਰ 'ਤੇ ਬੰਨ੍ਹ ਕੇ ਕੁੱਟਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜਦੋਂ ਪੁਲਸ ਉਨ੍ਹਾਂ ਨੂੰ ਰੋਕਣ ਲਈ ਪਹੁੰਚੀ ਤਾਂ ਸਥਾਨਕ ਲੋਕਾਂ ਨੇ ਪੁਲਸ 'ਤੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਗੁੱਸੇ 'ਚ ਆਈ ਭੀੜ ਨੇ ਥਾਣੇ ਦੇ ਇੰਸਪੈਕਟਰ-ਇਨ-ਚਾਰਜ (ਆਈ.ਸੀ.) ਦੀ ਗੱਡੀ ਦੀ ਭੰਨਤੋੜ ਕੀਤੀ ਅਤੇ ਪੁਲਸ 'ਤੇ ਇੱਟਾਂ ਵੀ ਸੁੱਟੀਆਂ। ਇਸ ਘਟਨਾ 'ਚ ਕੁਝ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਇਹ ਘਟਨਾ ਮਾਲਦਾ ਜ਼ਿਲ੍ਹੇ ਦੇ ਕਾਲੀਆਚਕ ਥਾਣਾ ਖੇਤਰ ਦੇ ਜਲਾਲਪੁਰ ਗ੍ਰਾਮ ਪੰਚਾਇਤ ਖੇਤਰ ਦੇ ਪਿੰਡ ਸ਼ੇਰਪੁਰ ਦੀ ਹੈ। ਘਟਨਾ ਬੀਤੀ ਮੰਗਲਵਾਰ ਰਾਤ ਦੀ ਹੈ। ਇਹ ਵੀਡੀਓ ਇਲਾਕੇ 'ਚ ਵਾਇਰਲ ਹੋ ਰਿਹਾ ਹੈ।

ਪੁਲਸ ਅਤੇ ਸਥਾਨਕ ਸੂਤਰਾਂ ਦੇ ਅਨੁਸਾਰ, ਪਿੰਡ ਵਾਸੀਆਂ ਦੇ ਇੱਕ ਸਮੂਹ ਨੇ ਇੱਕ ਜੋੜੇ ਨੂੰ ਅੰਬਾਂ ਦੇ ਬਾਗ ਵਿੱਚ ਵੇਖਿਆ ਅਤੇ ਉਨ੍ਹਾਂ 'ਤੇ ਵਿਆਹ ਤੋਂ ਬਾਹਰਲੇ ਸਬੰਧਾਂ ਦਾ ਦੋਸ਼ 'ਚ ਉਨ੍ਹਾਂ ਨੂੰ ਫੜ ਲਿਆ। ਜਿਸ ਤੋਂ ਬਾਅਦ ਸੜਕ 'ਤੇ ਲਿਆ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਸਜ਼ਾ ਵਜੋਂ ਪ੍ਰੇਮੀ ਜੋੜੇ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕਥਿਤ ਤੌਰ 'ਤੇ ਬੇਰਹਿਮੀ ਨਾਲ ਕੁੱਟਿਆ ਗਿਆ।

ਪੁਲਸ ਨੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ
ਕਾਲੀਆਚੱਕ ਥਾਣੇ ਦੇ ਆਈ.ਸੀ. ਸੁਮਨ ਰਾਏ ਚੌਧਰੀ ਨੇ ਦੱਸਿਆ ਕਿ ਦੋਵਾਂ ਦੀ ਕੁੱਟਮਾਰ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਸ਼ੇਰਪੁਰ ਇਲਾਕੇ ਵਿੱਚ ਗਈ ਸੀ। ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਪੁਲਸ 'ਤੇ ਕਈ ਲੋਕਾਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਵਿੱਚੋਂ ਹਰੇਕ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ, ਇੱਟਾਂ ਅਤੇ ਡੰਡੇ ਸਨ। ਇੱਟ ਲੱਗਣ ਨਾਲ ਇੱਕ ਪੁਲਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ। ਪੁਲਸ 'ਤੇ ਹਮਲੇ ਦੇ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਬੈਂਕ ਦੀ ਸ਼ਾਖਾ 'ਚ ਪੈਸੇ ਕਢਵਾਉਣ ਗਈ ਸੀ। ਫਿਰ ਮੈਂ ਉਸ ਨੌਜਵਾਨ ਨੂੰ ਸੜਕ 'ਤੇ ਮਿਲੀ ਜਿਵੇਂ ਕਿ ਮੈਂ ਉਸਨੂੰ ਪਹਿਲਾਂ ਤੋਂ ਜਾਣਦੀ ਸੀ, ਉਹ ਸੜਕ 'ਤੇ ਖੜ੍ਹਾ ਹੋ ਕੇ ਗੱਲਾਂ ਕਰ ਰਿਹਾ ਸੀ। ਇਸ ਦੌਰਾਨ ਪਿੰਡ ਵਾਸੀਆਂ ਨੇ ਉਸ ਨੂੰ ਫੜ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
 


Inder Prajapati

Content Editor

Related News