ਜੰਗ ਵਿਚਾਲੇ ਦੁਬਈ ਦੀਆਂ ਸੜਕਾਂ ''ਤੇ ''ਬੇਜ਼ੁਬਾਨਾਂ'' ਨੂੰ ਬੰਨ੍ਹ ਕੇ ਭੱਜ ਰਹੇ ਲੋਕ

Tuesday, Mar 10, 2026 - 04:57 PM (IST)

ਜੰਗ ਵਿਚਾਲੇ ਦੁਬਈ ਦੀਆਂ ਸੜਕਾਂ ''ਤੇ ''ਬੇਜ਼ੁਬਾਨਾਂ'' ਨੂੰ ਬੰਨ੍ਹ ਕੇ ਭੱਜ ਰਹੇ ਲੋਕ

ਇੰਟਰਨੈਸ਼ਨਲ ਡੈਸਕ : ਈਰਾਨ ਤੇ ਇਜ਼ਰਾਈਲ-ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਦੁਬਈ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਈਰਾਨ ਵਲੋਂ ਦੁਬਈ ਸਮੇਤ ਸੰਯੁਕਤ ਅਰਬ ਅਮੀਰਾਤ (UAE) ਦੇ ਕਈ ਸ਼ਹਿਰਾਂ 'ਤੇ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਉੱਥੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਵਿੱਚ ਭਾਜੜ ਮਚੀ ਹੋਈ ਹੈ। ਇਸ ਦੌਰਾਨ ਇਕ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਸੱਚਾਈ ਸਾਹਮਣੇ ਆਈ ਹੈ ਕਿ ਦੇਸ਼ ਛੱਡ ਕੇ ਭੱਜ ਰਹੇ ਲੋਕ ਆਪਣੇ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਨੂੰ ਸੜਕਾਂ 'ਤੇ ਬੇਸਹਾਰਾ ਛੱਡ ਰਹੇ ਹਨ।
ਰਿਪੋਰਟਾਂ ਮੁਤਾਬਕ ਦੁਬਈ ਦੇ ਪਸ਼ੂ ਚਿਕਿਤਸਕਾਂ ਕੋਲ ਅਜਿਹੇ ਲੋਕਾਂ ਦੀਆਂ ਕਾਲਾਂ ਆ ਰਹੀਆਂ ਹਨ ਜੋ ਆਪਣੇ ਬਿਲਕੁਲ ਤੰਦਰੁਸਤ ਪਾਲਤੂ ਜਾਨਵਰਾਂ ਨੂੰ ਇੱਛਾ ਮੌਤ ਦੇਣ ਦੀ ਮੰਗ ਕਰ ਰਹੇ ਹਨ। ਇਸ ਪਿੱਛੇ ਮੁੱਖ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜਾਨਵਰਾਂ ਨੂੰ ਦੂਜੇ ਦੇਸ਼ ਲਿਜਾਣ ਲਈ ਕਾਗਜ਼ੀ ਕਾਰਵਾਈ ਵਿੱਚ ਕਾਫ਼ੀ ਸਮਾਂ ਲੱਗਦਾ ਹੈ ਤੇ ਲੋਕ ਜਲਦੀ ਤੋਂ ਜਲਦੀ ਦੇਸ਼ ਛੱਡਣਾ ਚਾਹੁੰਦੇ ਹਨ।

ਬਿਨਾਂ ਭੋਜਨ-ਪਾਣੀ ਦੇ ਖੰਭਿਆਂ ਨਾਲ ਬੰਨ੍ਹੇ ਕੁੱਤੇ
ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿੱਥੇ ਕੁੱਤਿਆਂ ਨੂੰ ਬਿਨਾਂ ਭੋਜਨ ਜਾਂ ਪਾਣੀ ਦੇ ਬਿਜਲੀ ਦੇ ਖੰਭਿਆਂ ਨਾਲ ਬੰਨ੍ਹ ਕੇ ਛੱਡ ਦਿੱਤਾ ਗਿਆ ਹੈ। 'ਦ ਬਾਰਕਿੰਗ ਲੌਟ' ਅਤੇ 'K9 ਫ੍ਰੈਂਡਸ ਦੁਬਈ' ਵਰਗੀਆਂ ਸੰਸਥਾਵਾਂ ਨੇ ਦੱਸਿਆ ਕਿ ਉਹ ਇਨ੍ਹਾਂ ਬੇਸਹਾਰਾ ਜਾਨਵਰਾਂ ਦੀ ਵਧਦੀ ਗਿਣਤੀ ਅਤੇ ਮਾਲਕਾਂ ਵਲੋਂ ਆ ਰਹੀਆਂ ਫੋਨ ਕਾਲਾਂ ਕਾਰਨ ਹੈਰਾਨ ਅਤੇ ਪਰੇਸ਼ਾਨ ਹਨ।

ਹਵਾਈ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਵਧਿਆ ਸੰਕਟ 
ਦੁਬਈ ਵਿੱਚ ਰਹਿ ਰਹੇ ਹਜ਼ਾਰਾਂ ਬ੍ਰਿਟਿਸ਼ ਤੇ ਹੋਰ ਵਿਦੇਸ਼ੀ ਨਾਗਰਿਕ ਆਪਣਾ ਸਾਮਾਨ ਸਮੇਟ ਕੇ ਪਰਿਵਾਰਾਂ ਸਮੇਤ ਵਾਪਸ ਪਰਤ ਰਹੇ ਹਨ। ਈਰਾਨ ਅਤੇ ਇਜ਼ਰਾਈਲ ਵਿਚਾਲੇ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਹਵਾਈ ਆਵਾਜਾਈ ਠੱਪ ਹੋਣ ਕਰਕੇ ਜਾਨਵਰਾਂ ਨੂੰ ਨਾਲ ਲੈ ਕੇ ਜਾਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਕਈ ਲੋਕ ਆਪਣੇ ਪਾਲਤੂ ਜਾਨਵਰਾਂ ਨੂੰ ਰੇਗਿਸਤਾਨ ਵਿੱਚ ਹੀ ਆਪਣੇ ਹਾਲ 'ਤੇ ਛੱਡ ਕੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News