ਫੋਨ ਕੀਤਾ ''ਤੇ ਹੋ ਗਿਆ ਇਕ ਬੱਚੀ ਦੀ ਮਾਂ ਨੂੰ ਪਿਆਰ
Tuesday, Jun 13, 2017 - 07:56 AM (IST)

ਕਟਿਹਾਰ — ਅੱਜਕੱਲ੍ਹ ਪੂਰੀ ਦੁਨੀਆਂ ਡੀਜੀਟਲ ਇੰਡਿਆ ਦੀ ਗੱਲ ਕਰ ਰਹੀ ਹੈ। ਇਸ ਦਾ ਫਾਇਦਾ ਵੀ ਬਹੁਤ ਲੋਕਾਂ ਨੂੰ ਹੋ ਰਿਹਾ ਹੈ। ਇਸੇ ਦਾ ਫਾਇਦਾ ਮਿਲਿਆ ਦੋ ਦਿਲਾਂ ਨੂੰ, ਜਿਨ੍ਹਾਂ ਨੂੰ ਡੀਜੀਟਲ ਇੰਡੀਆ ਨੇ ਮਿਲਾ ਦਿੱਤਾ। ਗੱਲ ਕਰ ਰਹੇ ਹਾਂ ਇਕ ਅਜੀਬ ਤਰ੍ਹਾਂ ਦੀ ਲਵ ਸਟੋਰੀ ਦੀ। ਕਟਿਹਾਰ ਜ਼ਿਲੇ 'ਚ ਰਹਿਣ ਵਾਲੀ 45 ਸਾਲ ਦੀ ਸਲੋਨੀ ਨੂੰ 'ਮਿਸ ਕਾਲ' ਦੇ ਜ਼ਰੀਏ ਆਪਣੇ ਤੋਂ ਚਾਰ ਸਾਲ ਛੋਟੇ ਰਾਜੇਸ਼ ਨਾਲ ਪਿਆਰ ਹੋ ਗਿਆ। ਦੋਵੇਂ ਇਕ ਦੂਸਰੇ ਨਾਲ ਬਹੁਤ ਖੁਸ਼ ਹਨ। ਇਸ ਵਿਆਹ ਦੀ ਇਕ ਖਾਸ ਗੱਲ ਹੋਰ ਵੀ ਹੈ ਕਿ ਛੋਰੀ ਹੈ ਬਿਹਾਰ ਦੀ ਅਤੇ ਛੋਰਾ ਹੈ ਝਾਰਖੰਡ ਦਾ। ਮੀਡੀਆ ਰਿਪੋਰਟਸ ਦੇ ਮੁਤਾਬਕ ਪੂਰੇ ਇਲਾਕੇ 'ਚ ਇਸ ਵਿਆਹ ਦੇ ਹੀ ਚਰਚੇ ਹੋ ਰਹੇ ਹਨ।
ਕਟਿਹਾਰ ਜ਼ਿਲੇ ਦੇ ਕੁਰਸੇਲਾ 'ਚ ਰਾਜੇਸ਼ ਅਤੇ ਸਲੋਨੀ ਦੀ ਲਵ ਮੈਰਿਜ ਹੋਈ ਹੈ। ਵਿਆਹ ਤੋਂ ਬਾਅਦ ਸਲੋਨੀ ਨੇ ਦੱਸਿਆ ਕਿ ਇਕ ਦਿਨ ਉਹ ਕਿਸੇ ਨੂੰ ਫੋਨ ਲਗਾ ਰਹੀ ਸੀ ਗਲਤੀ ਨਾਲ ਬੋਕਾਰੋ 'ਚ ਰਹਿਣ ਵਾਲੇ ਰਾਜੇਸ਼ ਮੁਰਮੁ ਨੂੰ ਫੋਨ ਲੱਗ ਗਿਆ। ਗਲਤ ਜਗ੍ਹਾ ਫੋਨ ਲੱਗਣ ਕਾਰਨ ਸਲੋਨੀ ਨੇ ਫੋਨ ਕੱਟ ਦਿੱਤਾ। ਫਿਰ ਰਾਜੇਸ਼ ਦਾ ਫੋਨ ਆਇਆ ਕਿ ਤੁਹਾਡੀ ਮਿਲ ਕਾਲ ਆਈ ਹੈ, ਪਹਿਲੇ ਦਿਨ ਤਾਂ ਮਾਫੀ ਮੰਗ ਕੇ ਦੋਵਾਂ ਨੇ ਫੋਨ ਕੱਟ ਕਰ ਦਿੱਤਾ। ਅਗਲੇ ਦਿਨ ਰਾਜੇਸ਼ ਨੇ ਫਿਰ ਉਸੇ ਨੰਬਰ 'ਤੇ ਫੋਨ ਕੀਤਾ। ਸਲੋਨੀ ਨੇ ਪਹਿਲਾਂ ਤਾਂ ਫੋਨ ਕਰਨ ਤੋਂ ਮਨ੍ਹਾ ਕਰ ਦਿੱਤਾ, ਪਰ ਰਾਜੇਸ਼ ਇੰਨੇ ਸਲੀਕੇ ਨਾਲ ਬੋਲ ਰਹੇ ਸਨ ਕਿ ਸਲੋਨੀ ਦਾ ਫੋਨ ਰੱਖਣ ਨੂੰ ਦਿਲ ਨਾ ਕੀਤਾ।
ਦੇਖਦੇ ਹੀ ਦੇਖਦੇ ਦੋਵਾਂ ਦੀ ਆਪਸ 'ਚ ਗੱਲਬਾਤ ਹੋਣ ਲੱਗੀ ਅਤੇ ਗੱਲਾਂ-ਗੱਲਾਂ 'ਚ ਹੀ ਪਿਆਰ ਹੋ ਗਿਆ। ਕਰੀਬ ਇਕ ਸਾਲ ਗੱਲਾਂ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲੈ ਲਿਆ। ਇਸ ਕਹਾਣੀ ਦੀ ਖਾਸ ਗੱਲ ਇਹ ਵੀ ਹੈ ਕਿ ਸਲੋਨੀ ਪਹਿਲਾਂ ਹੀ ਵਿਆਹੀ ਹੋਈ ਹੈ ਅਤੇ ਉਸਦੀ ਇਕ ਬੇਟੀ ਵੀ ਹੈ। ਸਲੋਨੀ ਕਸਤੂਰਬਾ ਬਾਲਿਕਾ ਵਿਦਿਆਲਿਆ ਕੁਰਸੇਲਾ 'ਚ ਵਾਰਡਨ ਹੈ। ਰਾਜੇਸ਼ ਵਿਆਹ ਦੇ ਇਰਾਦੇ ਨਾਲ ਸਲੋਨੀ ਨੂੰ ਮਿਲਣ ਲਈ ਪੁੱਜੇ ਤਾਂ ਪਿੰਡ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ। ਪਰ ਦੋਵਾਂ ਦੀ ਰਜ਼ਾਮੰਦੀ ਦੇ ਸਾਹਮਣੇ ਸਾਰਿਆਂ ਨੂੰ ਝੁਕਣਾ ਪਿਆ ਅਤੇ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ।