ਲੰਡਨ 'ਚ ਮੋਦੀ ਨੇ ਕਿਹਾ-'ਵਧ ਰਿਹੈ ਭਾਰਤ ਦਾ ਰੁਤਬਾ'
Thursday, Apr 19, 2018 - 05:15 PM (IST)
ਲੰਡਨ(ਬਿਊਰੋ)— ਲੰਡਨ ਦੇ ਵੈਸਟਮਿੰਸਟਰ ਰਾਇਲ ਪੈਲੇਸ ਵਿਚ ਆਯੋਜਿਤ ਪ੍ਰੋਗਰਾਮ 'ਭਾਰਤ ਕੀ ਬਾਤ ਸਬ ਕੇ ਸਾਥ' ਵਿਚ ਪੀ.ਐਮ ਮੋਦੀ ਨੇ ਕਿਹਾ ਕਿ ਹੁਣ ਭਾਰਤ ਦਾ ਰੁਤਬਾ ਵਧ ਰਿਹਾ ਹੈ। ਪ੍ਰੋਗਰਾਮ ਸੰਚਾਲਕ ਗੀਤਕਾਰ ਪ੍ਰਸੂਨ ਜੋਸ਼ੀ ਦੇ ਇਕ ਸਵਾਲ ਉੱਤੇ ਮੋਦੀ ਨੇ ਉੱਥੇ ਦਰਸ਼ਕ ਗੈਲਰੀ ਵਿਚ ਬੈਠੇ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਅੁਨਭਵ ਹੁੰਦਾ ਹੋਵੇਗਾ ਕਿ ਤੁਹਾਡੇ ਪਾਸਪੋਰਟ ਦੀ ਤਾਕਤ ਵਧੀ ਹੈ ਜਾਂ ਨਹੀਂ।
ਉਨ੍ਹਾਂ ਨੇ ਸਵਾਲੀਆ ਲਹਿਜੇ ਵਿਚ ਕਿਹਾ ਕਿ ਵਿਦੇਸ਼ ਵਿਚ ਲੋਕਾਂ ਦਾ ਭਾਰਤ ਦੇ ਲੋਕਾਂ ਨੂੰ ਦੇਖਣ ਦਾ ਨਜ਼ਰੀਆ ਬਦਲਿਆ ਹੈ ਜਾਂ ਨਹੀਂ। ਹਿੰਦੁਸਤਾਨ ਤਾਂ ਉਹੀ ਹੈ, ਤੁਸੀਂ ਵੀ ਸੀ, ਦੁਨੀਆ ਵੀ ਸੀ ਪਰ ਅੱਜ ਜੋ ਬਦਲਾਅ ਹੋਇਆ ਹੈ ਉਹ ਹਿੰਦੁਸਤਾਨ ਨੇ ਕਰ ਕੇ ਦਿਖਾਇਆ ਹੈ। ਸਿਰਫ ਸਵਾ ਸੌ ਕਰੋੜ ਦਾ ਦੇਸ਼ ਜਾਂ ਵੱਡਾ ਬਾਜ਼ਾਰ ਹੋਣ ਦੀ ਵਜ੍ਹਾ ਨਾਲ ਨਹੀਂ, ਸਗੋਂ ਆਪਣੀ ਸੰਤੁਲਿਤ ਨੀਤੀ ਕਾਰਨ ਅਜਿਹਾ ਕੀਤਾ ਹੈ। ਜੋ ਸੱਚ ਹੈ, ਉਹ ਡੰਕਾ ਵਜਾ ਕੇ ਬੋਲਣਾ, ਦ੍ਰਿੜਤਾ ਨਾਲ ਉਸ ਉੱਤੇ ਚੱਲਣ ਦੀ ਹਿੰਮਤ ਅਸੀਂ ਦਿਖਾਈ ਹੈ।
'Bharat Ki Baat Sabke Saath' was a lively programme, where we exchanged thoughts on the land we all admire- India, it's vibrancy and it's role in this century. You can watch the complete programme here. #BharatBaat https://t.co/KjpIzUGkHg pic.twitter.com/RYuqf3KmXN
— Narendra Modi (@narendramodi) April 18, 2018
ਮੋਦੀ ਨੇ ਕਿਹਾ ਕਿ ਆਜ਼ਾਦੀ ਦੇ 70 ਸਾਲ ਤੱਕ ਭਾਰਤ ਦਾ ਪੀ.ਐਮ ਇਜ਼ਰਾਇਲ ਨਾ ਜਾਵੇ, ਕਿਹੜਾ ਅਜਿਹਾ ਦਬਾਅ ਸੀ? ਭਾਰਤ ਦੇ ਪੀ.ਐਮ ਵਿਚ ਦਮ ਹੋਣਾ ਚਾਹੀਦਾ ਹੈ ਕਿ ਉਹ ਹਿੰਮਤ ਨਾਲ ਕਹੇ ਕਿ ਮੈਂ ਇਜ਼ਰਾਇਲ ਵੀ ਜਾਵਾਂਗਾ ਅਤੇ ਜਿਸ ਦਿਨ ਫਿਲਿਸਤੀਨ ਜਾਣਾ ਹੋਵੇਗਾ, ਉੱਥੇ ਵੀ ਜਾਵਾਂਗਾ। ਮੈਂ ਸਊਦੀ ਅਰਬ ਵੀ ਜਾਵਾਂਗਾ ਅਤੇ ਉਨ੍ਹਾਂ ਦਾ ਸਰਬਉੱਚ ਸਨਮਾਨ ਵੀ ਲਵਾਂਗਾ ਅਤੇ ਦੇਸ਼ ਦੀ ਊਰਜਾ ਜਰੂਰਤਾਂ ਲਈ ਈਰਾਨ ਵੀ ਜਾਵਾਂਗਾ।
ਪੀ.ਐਮ ਨੇ ਕਿਹਾ ਕਿ ਇਕ ਸਮੇਂ 'ਤੇ ਮੇਰੀ ਆਲੋਚਨਾ ਹੁੰਦੀ ਸੀ ਕਿ ਚਾਹ ਵੇਚਣ ਵਾਲਾ ਦੇਸ਼ ਜਾਂ ਵਿਦੇਸ਼ ਨੀਤੀ ਨੂੰ ਨਹੀਂ ਸੱਮਝ ਪਾਵੇਗਾ। ਅੱਜ ਚਾਰ ਸਾਲ ਬਾਅਦ ਕੋਈ ਇਹ ਸਵਾਲ ਨਹੀਂ ਚੁੱਕ ਸਕਦਾ ਹੈ। ਉਸ ਦਾ ਕਾਰਨ ਮੋਦੀ ਨਹੀਂ ਹੈ। ਮੋਦੀ ਨੂੰ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਤਾਕਤ ਉੱਤੇ ਭਰੋਸਾ ਹੈ, ਭਾਰਤ ਦੇ ਇਤਹਾਸ, ਸੱਭਿਆਚਾਰ, ਜੀਵਨ ਦੇ ਪ੍ਰਤੀ ਸ਼ਰਧਾ ਹੈ।
ਉਨ੍ਹਾਂ ਕਿਹਾ ਮਿਆਂਮਾਰ ਵਿਚ ਰੋਹਿੰਗਿਆ ਦੀ ਸਮੱਸਿਆ ਹੋਈ ਤਾਂ ਅਸੀਂ ਸਟੀਮਰ ਵਿਚ ਚਾਵਲ ਭਰ ਕੇ ਬੰਗਲਾਦੇਸ਼ ਭੇਜੇ ਤਾਂ ਕਿ ਰੋਹਿੰਗਿਆ ਭੁੱਖੇ ਨਾ ਮਰਨ। ਨੇਪਾਲ ਵਿਚ ਭੂਚਾਲ ਆਇਆ ਤਾਂ ਭਾਰਤ ਸਭ ਤੋਂ ਪਹਿਲਾਂ ਉੱਥੇ ਰਾਹਤ ਸਾਮਗਰੀ ਲੈ ਕੇ ਪਹੁੰਚਿਆ। ਭਾਰਤ ਨੇ ਦੁਨੀਆ ਦੀਆਂ ਸਾਰੀਆਂ ਤਾਕਤਾਂ ਨਾਲ ਬਰਾਬਰੀ ਦਾ ਵਿਵਹਾਰ ਕੀਤਾ ਹੈ। ਮੈਂ ਵਿਦੇਸ਼ੀ ਮੀਡੀਆ ਨੂੰ ਕਿਹਾ ਸੀ ਕਿ ਅਸੀਂ ਨਾ ਤਾਂ ਕਿਸੇ ਨਾਲ ਅੱਖ ਝੁਕਾ ਕੇ ਗੱਲ ਕਰਾਂਗੇ ਅਤੇ ਨਾ ਅੱਖ ਚੁੱਕ ਕੇ ਗੱਲ ਕਰਾਂਗੇ, ਅਸੀਂ ਅੱਖ ਮਿਲਾ ਕੇ ਗੱਲ ਕਰਾਂਗੇ।
ਮੋਦੀ ਨੇ ਕਿਹਾ ਕਿ ਅੱਜ ਭਾਰਤ ਗਲੋਬਲ ਵਾਰਮਿੰਗ ਦੀ ਚਿੰਤਾ ਲਈ ਸੋਲਰ ਐਨਰਜੀ ਦਾ ਪ੍ਰੋਗਰਾਮ ਲੈ ਕੇ ਆਇਆ ਹੈ। ਅੱਤਵਾਦ ਖਿਲਾਫ ਮਨੁੱਖਤਾਵਾਦੀ ਸ਼ਕਤੀਆਂ ਨੂੰ ਇਕ ਕਰ ਰਿਹਾ ਹੈ। ਜੀ-20 ਸਮਿਟ ਵਿਚ ਬਲੈਕਮਨੀ ਉੱਤੇ ਜਾਣਕਾਰੀ ਦੇਣ ਲਈ ਭਾਰਤ ਨੇ ਅਹਿਮ ਕਦਮ ਚੁੱਕੇ ਹਨ। ਅੱਜ ਭਾਰਤ ਟ੍ਰੇਂਡ ਸੈਂਟਰ ਬਣ ਰਿਹਾ ਹੈ।
