ਖੇਤੀਬਾੜੀ ਬਿੱਲ ਦੇ ਵਿਰੋਧ ਵਿਚਾਲੇ ਅੱਜ ਸ਼ਾਮ 6 ਵਜੇ ਸ਼ੁਰੂ ਹੋਵੇਗੀ ਲੋਕਸਭਾ
Wednesday, Sep 23, 2020 - 02:14 AM (IST)
ਨਵੀਂ ਦਿੱਲੀ - ਕਿਸਾਨ ਬਿੱਲ ਅਤੇ ਸੰਸਦ ਮੈਂਬਰਾਂ ਦੇ ਮੁਅੱਤਲ ਨੂੰ ਲੈ ਕੇ ਜਾਰੀ ਵਿਰੋਧ ਵਿਚਾਲੇ ਹੁਣ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਬੁੱਧਵਾਰ ਨੂੰ ਲੋਕਸਭਾ ਦੀ ਕਾਰਵਾਈ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗੀ। ਜਦੋਂ ਕਿ ਰਾਜ ਸਭਾ ਦੁਪਹਿਰ (ਬੁੱਧਵਾਰ) ਇੱਕ ਵਜੇ ਤੋਂ ਬਾਅਦ ਵੀ ਦੇਰ ਤੱਕ ਚੱਲੇਗੀ।
ਅੱਜ ਜਿਹੜੇ ਬਿੱਲ ਲੋਕਸਭਾ 'ਚ ਪਾਸ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਅੱਜ ਰਾਜ ਸਭਾ ਸਵੇਰੇ ਕਲੀਅਰ ਕਰੇਗੀ ਇਸ ਲਈ ਉਹ 1 ਵਜੇ ਤੋਂ ਜ਼ਿਆਦਾ ਦੇਰ ਤੱਕ ਚੱਲੇਗੀ। ਇਸ ਲਈ ਲੋਕਸਭਾ ਦੀ ਕਾਰਵਾਈ 6 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਕੱਲ ਹੀ ਇਸ ਦੇ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ਦੀ ਪੂਰੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਖੇਤੀਬਾੜੀ ਨਾਲ ਜੁੜੇ ਬਿੱਲ ਨੂੰ ਵਾਪਸ ਲਏ ਜਾਣ 'ਤੇ ਆਪਣੀ ਮੰਗ ਰੱਖਦੇ ਹੋਏ ਡੀ.ਐੱਮ.ਕੇ., ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਵਰਗੇ ਵਿਰੋਧੀ ਦਲਾਂ ਨੇ ਮੰਗਲਵਾਰ ਨੂੰ ਲੋਕਸਭਾ ਦੀ ਕਾਰਵਾਈ ਦਾ ਬਾਈਕਾਟ ਕੀਤਾ ਅਤੇ ਸਦਨ ਤੋਂ ਵਾਕਆਉਟ ਕਰ ਗਏ।
ਸਦਨ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸਰਕਾਰ ਤੋਂ ਉਨ੍ਹਾਂ ਦੋ ਖੇਤੀਬਾੜੀ ਬਿੱਲਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ, ਜਿਸ ਨੂੰ ਵਿਰੋਧੀ ਧਿਰ ਵੱਲੋਂ ਇਤਰਾਜ਼ ਜ਼ਾਹਿਰ ਕੀਤੇ ਜਾਣ ਦੇ ਬਾਵਜੂਦ ਐਤਵਾਰ ਨੂੰ ਰਾਜ ਸਭਾ 'ਚ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰ ਵਲੋਂ ਚੁੱਕੇ ਗਏ ਇਸ ਮੁੱਦੇ 'ਤੇ ਇੱਕ ਘੰਟਾ ਪਿੱਛੇ ਪਾਉਣ ਤੋਂ ਬਾਅਦ ਸ਼ਾਮ 4.14 ਵਜੇ ਸਦਨ ਦੇ ਮੁੜ ਸ਼ੁਰੂ ਹੋਣ ਤੋਂ ਬਾਅਦ ਅਧੀਰ ਚੌਧਰੀ ਨੇ ਆਪਣੀ ਇਹ ਬੇਨਤੀ ਰੱਖਿਆ।