ਲੋਕ ਸਭਾ ਚੋਣਾਂ : ਰਮੇਸ਼ ਸ਼ਰਮਾ ਹਨ ਸਭ ਤੋਂ ਅਮੀਰ ਉਮੀਦਵਾਰ, 1107 ਕਰੋੜ ਦੀ ਜਾਇਦਾਦ

05/16/2019 12:43:19 PM

ਨਵੀਂ ਦਿੱਲੀ— ਚੋਣਾਂ ਦੌਰਾਨ ਕਈ ਉਮੀਦਵਾਰ ਵੱਖ-ਵੱਖ ਕਾਰਨਾਂ ਕਰ ਕੇ ਚਰਚਾ 'ਚ ਰਹਿੰਦੇ ਹਨ। ਕੁਝ ਆਪਣੇ ਵਿਅਕਤੀਤੱਵ ਨੂੰ ਲੈ ਕੇ ਅਤੇ ਕੁਝ ਆਪਣੇ ਬਿਆਨਾਂ ਕਾਰਨ। ਅਜਿਹੇ ਹੀ ਇਕ ਉਮੀਦਵਾਰ ਹਨ ਰਮੇਸ਼ ਕੁਮਾਰ ਸ਼ਰਮਾ। ਜੋ 1,107 ਕਰੋੜ ਰੁਪਏ ਤੋਂ ਉੱਪਰ ਦੀ ਐਲਾਨ ਜਾਇਦਾਦ ਨਾਲ ਲੋਕ ਸਭਾ ਚੋਣਾਂ 'ਚ ਸਭ ਤੋਂ ਅਮੀਰ ਉਮੀਦਵਾਰ ਬਣ ਗਏ ਹਨ। ਰਮੇਸ਼ ਬਿਹਾਰ ਦੀ ਪਾਟਲਿਪੁੱਤਰ ਸੀਟ ਤੋਂ ਆਜ਼ਾਦ ਚੋਣ ਲੜ ਰਹੇ ਹਨ। ਉਨ੍ਹਾਂ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਮ ਕ੍ਰਿਪਾਲ ਯਾਦਵ ਅਤੇ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਮੀਸਾ ਭਾਰਤੀ ਹੈ।
 

ਮੇਰੀ ਲੜਾਈ ਮੋਦੀ ਤੇ ਉਨ੍ਹਾਂ ਦੇ ਝੂਠੇ ਵਾਅਦਿਆਂ ਨਾਲ 
ਸਭ ਤੋਂ ਅਮੀਰ ਉਮੀਦਵਾਰ ਸ਼ਰਮਾ ਕਹਿੰਦੇ ਹਨ ਕਿ ਉਨ੍ਹਾਂ ਦੀ ਸਿੱਧੀ ਲੜਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਝੂਠੇ ਵਾਅਦਿਆਂ ਨਾਲ ਹੈ। ਉਹ ਆਪਣੀ ਜਿੱਤ ਨੂੰ ਪੱਕਾ ਮੰਨਦੇ ਹੋਏ ਕਹਿੰਦੇ ਹਨ ਕਿ ਜੇਕਰ ਸਾਹਮਣੇ ਅਮਿਤ ਸ਼ਾਹ ਵੀ ਹੋਣਗੇ ਤਾਂ ਹਾਰ ਜਾਣਗੇ। ਆਪਣੀਆਂ ਰੈਲੀਆਂ 'ਚ ਮੋਦੀ 'ਤੇ ਹਮਲਾ ਬੋਲਦੇ ਹੋਏ ਉਹ ਕਹਿੰਦੇ ਹਨ,''ਨੋਟਬੰਦੀ ਨਾਲ ਮੋਦੀ ਨੇ ਲੋਕਾਂ ਦਾ ਪੈਸਾ ਉਨ੍ਹਾਂ ਤੋਂ ਖੋਹ ਲਿਆ। ਦੇਸ਼ ਭਰ 'ਚ ਕ੍ਰਾਈਮ ਹੋ ਰਿਹਾ ਹੈ ਅਤੇ ਇਹ ਲੋਕ ਦੇਸ਼ ਨੂੰ ਲੁੱਟਣ 'ਚ ਲੱਗੇ ਹਨ।  ਮੈਂ ਇਹ ਚੋਣ ਮੋਦੀ ਜੁਮਲੇਬਾਜ਼ ਵਿਰੁੱਧ ਲੜ ਰਿਹਾ ਹਾਂ।''
 

1100 ਕਰੋੜ ਦੀ ਜਾਇਦਾਦ ਸਮੇਤ 9 ਗੱਡੀਆਂ
63 ਸਾਲ ਦੇ ਰਮੇਸ਼ ਚਾਰਟਰਡ ਇੰਜੀਨੀਅਰ ਹਨ। ਦਾਖਲ ਹਫਲਨਾਮੇ ਅਨੁਸਾਰ, ਉਨ੍ਹਾਂ ਕੋਲ 9 ਗੱਡੀਆਂ ਹਨ। ਇਸ 'ਚ ਵਾਕਸਵੈਗਨ, ਹੋਂਡਾ ਆਦਿ ਦੀਆਂ ਕਾਰਾਂ ਸ਼ਾਮਲ ਹਨ। ਸ਼ਰਮਾ ਕੋਲ 1100 ਕਰੋੜ ਦੀ ਜਾਇਦਾਦ ਹੈ, ਜਿਨ੍ਹਾਂ 'ਚੋਂ 7.08 ਕਰੋੜ ਦੀ ਚੱਲ ਜਾਇਦਾਦ ਸ਼ਾਮਲ ਹੈ।
 

ਕਾਂਗਰਸ ਦੇ ਇਹ ਚਾਰ ਉਮੀਦਵਾਰ ਵੀ ਹਨ ਅਮੀਰ
ਲੋਕ ਸਭਾ ਚੋਣਾਂ 2019 ਦੇ ਟਾਪ 5 ਅਮੀਰ ਉਮੀਦਵਾਰਾਂ 'ਚ ਸ਼ਾਮਲ ਇਕੱਲੇ ਆਜ਼ਾਦ ਹਨ। ਬਾਕੀ ਚਾਰ ਅਮੀਰ ਉਮੀਦਵਾਰ ਕਾਂਗਰਸ ਪਾਰਟੀ ਦੇ ਹਨ। ਉਨ੍ਹਾਂ ਦੇ ਨਾਂ ਕੋਂਡਾ ਵਿਸ਼ਵੇਸ਼ਵਰ ਰੈੱਡੀ, ਨਕੁਲ ਨਾਥ, ਵਸੰਤ ਕੁਮਾਰ ਐੱਚ, ਜੋਤੀਰਾਦਿੱਤਿਯ ਸਿੰਧੀਆ ਸ਼ਾਮਲ ਹਨ।
 

ਦੂਜੇ ਨੰਬਰ 'ਤੇ ਹਨ ਇਹ ਉਮੀਦਵਾਰ
ਦੂਜੇ ਨੰਬਰ 'ਤੇ ਕੋਂਡਾ ਵਿਸ਼ਵੇਸ਼ਵਰ ਰੈੱਡੀ ਹਨ। ਉਹ ਤੇਲੰਗਾਨਾ ਦੀ ਚੇਵੇਲਾ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਕੋਲ ਕੁੱਲ 895 ਕਰੋੜ ਦੀ ਜਾਇਦਾਦ ਹੈ। ਇਸ 'ਚ 8,56,38,18,770 ਦੀ ਚੱਲ ਅਤੇ 38,63,60,400 ਦੀ ਅਚੱਲ ਜਾਇਦਾਦ ਸ਼ਾਮਲ ਹੈ।


DIsha

Content Editor

Related News