ਲੋਕ ਸਭਾ ਚੋਣ 2019 : ਤੀਜੇ ਪੜਾਅ ਤਕ 302 ਸੀਟਾਂ 'ਤੇ ਵੋਟਿੰਗ ਖਤਮ

04/23/2019 7:17:15 PM

ਨਵੀਂ ਦਿੱਲੀ— ਲੋਕ ਸਭਾ ਚੋਣ ਦੇ ਤੀਜੇ ਪੜਾਅ ਦੇ ਤਹਿਤ ਮੰਗਲਵਾਰ  ਨੂੰ 15 ਸੂਬਿਆਂ ਦੀ 116 ਲੋਕ ਸਭਾ ਸੀਟਾਂ 'ਤੇ ਵੋਟਾਂ ਹੋਈਆਂ। ਅੱਜ ਗੁਜਰਾਤ ਦੀਆਂ ਸਾਰੀਆਂ 26, ਕੇਰਲ ਦੀਆਂ 20, ਯੂ.ਪੀ. ਦੀ 10, ਮਹਾਰਾਸ਼ਟਰ ਤੇ ਕਰਨਾਟਕ 'ਚ 14-14, ਅਸਮ 'ਚ 4, ਬਿਹਾਰ 'ਚ 5 ਛੱਤੀਸਗੜ੍ਹ 'ਚ 7, ਓਡੀਸ਼ਾ 'ਚ 6, ਪੱਛਮੀ ਬੰਗਾਲ 'ਚ 5, ਗੋਆ 'ਚ ਸਾਰੀਆਂ 2 ਸੀਟਾਂ, ਦਾਦਰ ਨਗਰ ਹਵੇਲੀ, ਦਮਨ ਦੀਵ ਤੇ ਤ੍ਰਿਪੁਰਾ ਦੀ ਇਕ ਸੀਟ 'ਤੇ ਵੋਟਿੰਗ ਹੋਈ। ਉਥੇ ਹੀ ਤਾਮਿਲਨਾਡੂ ਦੀ ਵੇੱਲੌਰ ਸੀਟ 'ਤੇ ਵੀ ਅੱਜ ਵੋਟਿੰਗ ਹੋਈ। ਇਸ ਸੀਟ 'ਤੇ ਦੂਜੇ ਪੜਾਅ 'ਚ ਵੋਟਿੰਗ ਹੋਣੀ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਟਾਲ ਦਿੱਤਾ ਗਿਆ।

302 ਸੀਟਾਂ 'ਤੇ ਵੋਟਿੰਗ ਖਤਮ
ਲੋਕ ਸਭਾ ਚੋਣ ਦੇ ਚੋਣ ਦੇ ਤੀਜੇ ਪੜਾਅ 'ਚ 117 ਲੋਕ ਸਭਾ ਸੀਟਾਂ 'ਤੇ 5 ਵਜੇ ਤਕ 61.31 ਫੀਸਦੀ ਵੋਟਿੰਗ ਹੋਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਲੋਕ ਸਭਾ ਚੋਣ ਦੇ ਪਹਿਲੇ ਪੜਾਅ 'ਚ 91 ਸੀਟਾਂ 'ਤੇ ਕਰੀਬ 69.5 ਫੀਸਦੀ ਵੋਟਿੰਗ ਹੋਈ ਸੀ। ਦੂਜੇ ਪੜਾਅ 'ਚ ਦੇਸ਼ ਭਰ ਦੇ 12 ਸੂਬਿਆਂ 'ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 95 ਲੋਕ ਸਭਾ ਸੀਟਾਂ 'ਤੇ 69.44 ਫੀਸਦੀ ਵੋਟਿੰਗ ਹੋਈ।


Inder Prajapati

Content Editor

Related News