ਤਾਲਾਬੰਦੀ ''ਚ ਕੋਰੋਨਾ ਮਰੀਜ਼ਾਂ ਦਾ ਤਣਾਅ ਕਿਤਾਬਾਂ ਨੇ ਕੀਤਾ ਦੂਰ

05/30/2020 9:50:04 AM

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਦੌਰਾਨ ਕੁਆਰੰਟੀਨ ਸੈਂਟਰ 'ਚ ਲੋਕ ਰਾਸ਼ਟਰੀ ਪੁਸਤਕ ਨਿਆਸ ਦੀਆਂ ਕਿਤਾਬਾਂ ਪੜ੍ਹ ਕੇ ਆਪਣਾ ਤਣਾਅ ਦੂਰ ਕਰ ਰਹੇ ਹਨ। ਰਾਸ਼ਟਰੀ ਪੁਸਤਕ ਨਿਆਸ ਨੇ ਕਿਤਾਬਾਂ ਦੇ ਮਾਧਿਅਮ ਨਾਲ ਇਸ ਤਣਾਅ ਨੂੰ ਦੂਰ ਕਰਨ ਦੀ ਇਸ ਅਨੋਖੀ ਯੋਜਨਾ ਨੂੰ ਪਹਿਲੀ ਵਾਰ ਗਾਜ਼ੀਆਬਾਦ 'ਚ ਲਾਗੂ ਕੀਤਾ ਹੈ, ਜਿੱਥੇ 250 ਲੋਕ ਕੋਰੋਨਾ ਸ਼ੱਕੀ ਕੁਆਰੰਟੀਨ 'ਚ ਹਨ। ਦੇਸ਼ 'ਚ ਪਹਿਲੀ ਵਾਰ ਇਹ ਅਨੋਖਾ ਪ੍ਰਯੋਗ ਕੀਤਾ ਗਿਆ ਹੈ। ਰਾਸ਼ਟਰੀ ਪੁਸਤਕ ਨਿਆਸ ਦੇ ਡਾਇਰੈਕਟਰ ਯੁਵਰਾਜ ਮਲਿਕ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਜ਼ਿਲ੍ਹਾ ਅਧਿਕਾਰੀ ਅਜੇ ਸ਼ੰਕਰ ਪਾਂਡੇ ਦੇ ਸਹਿਯੋਗ ਨਾਲ ਇਹ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।

ਉਨ੍ਹਾਂ ਕਿਹਾ ਕਿ ਪੁਸਤਕ ਨਿਆਸ ਨੇ ਕੁਆਰੰਟੀਨ ਕੀਤੇ ਗਏ ਸ਼ੱਕੀ ਮਰੀਜ਼ਾਂ ਨੂੰ 200 ਕਿਤਾਬਾਂ ਵੰਡੀਆਂ, ਜਿਨ੍ਹਾਂ 'ਚ ਜ਼ਿਆਦਾਤਰ ਬਾਲ ਸਾਹਿਤ ਨਾਲ ਜੁੜੀਆਂ ਕਿਤਾਬਾਂ ਸਨ। ਇਸ ਤੋਂ ਇਲਾਵਾ ਨਿਆਸ ਦੀ ਮੈਗਜ਼ੀਨ ਕਿਤਾਬ ਸੰਸਕ੍ਰਿਤੀ ਵੀ ਵੰਡੀ ਗਈ। ਇਨ੍ਹਾਂ ਮਰੀਜ਼ਾਂ ਨੇ ਖਾਲੀ ਸਮੇਂ 'ਚ ਇਨ੍ਹਾਂ ਕਿਤਾਬਾਂ ਦਾ ਆਨੰਦ ਚੁੱਕਿਆ ਅਤੇ ਆਪਣਾ ਮਾਨਸਿਕ ਤਣਾਅ ਦੂਰ ਕੀਤਾ। ਸ਼੍ਰੀ ਮਲਿਕ ਨੇ ਕਿਹਾ ਕਿ ਇਸ ਯੋਜਨਾ ਦੀ ਸਫਲਤਾ ਨੂੰ ਦੇਖਦੇ ਹੋਏ ਉਹ ਜਲਦ ਹੀ ਦਿੱਲੀ ਦੇ ਇਲਾਕਿਆਂ 'ਚ ਵੀ ਇਸ ਨੂੰ ਲਾਗੂ ਕਰਨ ਜਾ ਰਹੇ ਹਨ।

ਗਾਜ਼ੀਆਬਾਦ ਦੇ ਜ਼ਿਲ੍ਹਾ ਅਧਿਕਾਰੀ ਸ਼੍ਰੀ ਪਾਂਡੇ ਨੇ ਰਾਸ਼ਟਰੀ ਕਿਤਾਬ ਨਿਆਸ ਨੇ ਆਪਣੀ ਇਸ ਸੁੰਦਰ ਮੁਹਿੰਮ ਨਾਲ ਕੋਰੋਨਾ ਤੋਂ ਪਰੇਸ਼ਾਨ ਲੋਕਾਂ ਨੂੰ ਸ਼ਾਂਤੀ ਅਤੇ ਮਾਨਸਿਕ ਰਾਹਤ ਦਿੱਤੀ ਹੈ। ਲੋਕਾਂ ਨੇ ਖਾਲੀ ਸਮੇਂ ਦੀ ਸਹੀ ਵਰਤੋਂ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕੁਆਰੰਟੀਨ ਕੰਪਲੈਕਸ 'ਚ ਕਰੀਬ 250 ਲੋਕ ਸਨ, ਜਿਨ੍ਹਾਂ 'ਚੋਂ 65 ਜਨਾਨੀਆਂ ਸਨ ਅਤੇ ਸਾਰਿਆਂ ਨੇ ਪੂਰੇ ਮਨ ਨਾਲ ਇਨ੍ਹਾਂ ਕਿਤਾਬਾਂ ਦਾ ਅਧਿਐਨ ਕੀਤਾ। ਇਸ ਤਾਲਾਬੰਦੀ ਦੇ ਸਮੇਂ ਮਨੁੱਖ ਦੀ ਸਭਤੋਂ ਚੰਗੀ ਦੋਸਤ ਕਿਤਾਬਾਂ ਹੋ ਸਕਦੀਆਂ ਹਨ ਅਤੇ ਇਨ੍ਹਾਂ ਕਿਤਾਬਾਂ ਨਾਲ ਅਸੀਂ ਗੱਲ ਵੀ ਕਰਦੇ ਹਾਂ। ਦਿੱਲੀ ਨਾਲ ਲੱਗਦਾ ਗਾਜ਼ੀਆਬਾਦ ਓਰੇਂਜ ਜ਼ੋਨ 'ਚ ਹੈ।


DIsha

Content Editor

Related News