ਖੁਰਾਕੀ ਵਸਤਾਂ ਦੇ ਮਹਿੰਗੀਆਂ ਹੋਣ ਨਾਲ ਪ੍ਰਚੂਨ ਮਹਿੰਗਾਈ ਵਧ ਕੇ 5.54 ਫੀਸਦੀ ’ਤੇ ਪਹੁੰਚੀ

Tuesday, Oct 13, 2026 - 03:10 PM (IST)

ਖੁਰਾਕੀ ਵਸਤਾਂ ਦੇ ਮਹਿੰਗੀਆਂ ਹੋਣ ਨਾਲ ਪ੍ਰਚੂਨ ਮਹਿੰਗਾਈ ਵਧ ਕੇ 5.54 ਫੀਸਦੀ ’ਤੇ ਪਹੁੰਚੀ

ਬਿਜ਼ਨੈੱਸ ਡੈਸਕ - ਪਿਆਜ਼ ਅਤੇ ਹੋਰ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ਪ੍ਰਚੂਨ ਮਹਿੰਗਾਈ ਸਤੰਬਰ ’ਚ ਵਧ ਕੇ 5.54 ਫੀਸਦੀ ਹੋ ਗਈ। ਹਾਲਾਂਕਿ, ਇਹ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਲਈ ਨਿਰਧਾਰਿਤ ਸੰਤੋਸ਼ਜਨਕ ਹੱਦ ਦੇ ਅੰਦਰ ਹੈ।

ਇਹ ਵੀ ਪੜ੍ਹੋ :  ਸ਼ਾਹਰੁਖ਼ ਖਾਨ ਦੇ ਨਾਂ 'ਤੇ Dubai 'ਚ ਬਣੇਗਾ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ, ਜਾਣੋ ਕਿੰਨੀ ਹੋਵੇਗੀ ਕੀਮਤ
ਇਹ ਵੀ ਪੜ੍ਹੋ : Kamal Haasan ਨੇ ਸੈਟੇਲਾਈਟ ਇੰਟਰਨੈੱਟ ਨੀਤੀ 'ਤੇ Elon Musk ਨੂੰ ਦਿੱਤਾ ਠੋਕਵਾਂ ਜਵਾਬ

ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ’ਤੇ ਆਧਾਰਿਤ ਪ੍ਰਚੂਨ ਮਹਿੰਗਾਈ ਅਗਸਤ ’ਚ 4.83 ਫੀਸਦੀ ਸੀ। ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਦੇ ਅੰਕੜਿਆਂ ਅਨੁਸਾਰ, ਖੁਰਾਕ ਮਹਿੰਗਾਈ ਸਤੰਬਰ ’ਚ ਵਧ ਕੇ 7.74 ਫੀਸਦੀ ਹੋ ਗਈ, ਜੋ ਅਗਸਤ ’ਚ 5.97 ਫੀਸਦੀ ਸੀ। ਸਾਲ 2024 ਨੂੰ ਆਧਾਰ ਸਾਲ ਮੰਨ ਕੇ ਤਿਆਰ ਕੀਤੇ ਗਏ ਕੁੱਲ ਭਾਰਤੀ ਖਪਤਕਾਰ ਮੁੱਲ ਸੂਚਕ ਅੰਕ ਦੇ ਆਧਾਰ ’ਤੇ ਮਹਿੰਗਾਈ 5.54 ਫੀਸਦੀ ਰਹੀ। ਜਨਵਰੀ ’ਚ ਸਾਲ 2024 ਨੂੰ ਆਧਾਰ ਸਾਲ ਮੰਨ ਕੇ ਨਵੀਂ ਲੜੀ ਸ਼ੁਰੂ ਹੋਣ ਤੋਂ ਬਾਅਦ ਸਤੰਬਰ ’ਚ ਪ੍ਰਚੂਨ ਮਹਿੰਗਾਈ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਪਿਛਲੇ ਹਫ਼ਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਆਪਣੀ ਮੁੱਖ ਨੀਤੀਗਤ ਦਰ ਰੈਪੋ ’ਚ 0.25 ਫੀਸਦੀ ਦਾ ਵਾਧਾ ਕਰ ਕੇ ਇਸ ਨੂੰ 5.50 ਫੀਸਦੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ : Tiktok 'ਤੇ NY 'ਚ ਲੱਗੇ ਗੰਭੀਰ ਦੋਸ਼, ਬੱਚਿਆਂ ਦੀ ਸੁਰੱਖਿਆ ਨਾਲ ਕੀਤਾ ਖਿਲਵਾੜ
ਇਹ ਵੀ ਪੜ੍ਹੋ :  ਰੁਪਏ ਦੀ ਮਜ਼ਬੂਤੀ ਕਾਰਨ ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਚਾਂਦੀ ਦੇ ਭਾਅ ਵੀ ਟੁੱਟੇ

ਵਿਦੇਸ਼ੀ ਪੂੰਜੀ ਦੀ ਨਿਕਾਸੀ ਨਾਲ ਸੈਂਸੈਕਸ 547.65 ਅੰਕ ਟੁੱਟਿਆ

ਕੱਚੇ ਤੇਲ ਦੇ ਭਾਅ ’ਚ ਤੇਜ਼ੀ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਬਿਕਵਾਲੀ ਦੇ ਦਬਾਅ ਨਾਲ ਘਰੇਲੂ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਨੁਕਸਾਨ ’ਚ ਰਹੇ। ਬੀ. ਐੱਸ. ਈ. ਦਾ ਮਿਆਰੀ ਸੂਚਕ ਅੰਕ ਸੈਂਸੈਕਸ ਲੱਗਭਗ 547.65 ਅੰਕ ਟੁੱਟ ਗਿਆ, ਜਦਕਿ ਐੱਨ. ਐੱਸ. ਈ. ਦੇ ਮਿਆਰੀ ਸੂਚਕ ਅੰਕ ਨਿਫ਼ਟੀ ’ਚ 157.10 ਅੰਕ ਦੀ ਗਿਰਾਵਟ ਆਈ।

ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼

ਵਿਸ਼ਲੇਸ਼ਕਾਂ ਅਨੁਸਾਰ, ਅਮਰੀਕਾ ’ਚ ਬਾਂਡ ਪ੍ਰਤੀਫਲ ’ਚ ਵਾਧੇ ਨਾਲ ਵੀ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ। ਸੈਂਸੈਕਸ 547.65 ਅੰਕ ਭਾਵ 0.76 ਫੀਸਦੀ ਦੀ ਗਿਰਾਵਟ ਨਾਲ 71,924.68 ਅੰਕ ’ਤੇ ਬੰਦ ਹੋਇਆ।

ਡਾਲਰ ਦੇ ਮੁਕਾਬਲੇ ਰੁਪਇਆ 93 ਪੈਸੇ ਮਜ਼ਬੂਤ

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਘਰੇਲੂ ਕਰੰਸੀ ਨੂੰ ਮਜ਼ਬੂਤੀ ਦੇਣ ਲਈ ਹਫਤੇ ਦੇ ਅੰਤ ’ਚ ਕਈ ਕਦਮ ਚੁੱਕੇ ਜਾਣ ਤੋਂ ਬਾਅਦ ਰੁਪਇਆ ਸੋਮਵਾਰ ਨੂੰ ਅਮਰੀਕੀ ਕਰੰਸੀ ਦੇ ਮੁਕਾਬਲੇ 93 ਪੈਸੇ ਮਜ਼ਬੂਤ ਹੋ ਕੇ 95.78 ਪ੍ਰਤੀ ਡਾਲਰ ’ਤੇ ਬੰਦ ਹੋਇਆ। 6 ਮਹੀਨਿਆਂ ਤੋਂ ਵੱਧ ਸਮੇਂ ’ਚ ਰੁਪਏ ਦਾ ਇਹ ਇਕ ਦਿਨਾ ਸਭ ਤੋਂ ਵੱਡਾ ਵਾਧਾ ਹੈ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News