ਬੰਦੇ ਨੇ ਪਹਿਲਾਂ ਮਾਰੀ ਘਰਵਾਲੀ, ਫ਼ਿਰ ਆਪਣਾ ਪੁੱਤ, ਮਗਰੋਂ ਖ਼ੁਦ ਵੀ...

Thursday, Oct 15, 2026 - 11:19 AM (IST)

ਬੰਦੇ ਨੇ ਪਹਿਲਾਂ ਮਾਰੀ ਘਰਵਾਲੀ, ਫ਼ਿਰ ਆਪਣਾ ਪੁੱਤ, ਮਗਰੋਂ ਖ਼ੁਦ ਵੀ...

ਤ੍ਰਿਸ਼ੂਰ (ਏਜੰਸੀ)- ਕੇਰਲ ਦੇ ਤ੍ਰਿਸ਼ੂਰ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਚਾਰ ਸਾਲ ਦੇ ਪੁੱਤਰ ਦਾ ਕਤਲ ਕਰਨ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ ਨਾਤਿਕਾ ਨਿਵਾਸੀ ਵਿਸਮਿਆ (24) ਅਤੇ ਉਸ ਦੇ ਪੁੱਤਰ ਦਕਸ਼ਿਨ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਕਰੀਬ 12:30 ਵਜੇ ਵਲੱਪੜ ਬੀਚ ਨੇੜੇ ਵਿਸਮਿਆ ਦੇ ਘਰ ਵਾਪਰੀ। ਐੱਫਆਈਆਰ ਦੇ ਅਨੁਸਾਰ, ਵਿਜੀਸ਼ (44) ਨੇ ਵਿਸਮਿਆ ਦੇ ਕਿਸੇ ਹੋਰ ਆਦਮੀ ਨਾਲ ਪ੍ਰੇਮ ਸਬੰਧ ਹੋਣ ਦਾ ਸ਼ੱਕ ਕਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਐੱਫਆਈਆਰ 'ਚ ਕਿਹਾ ਗਿਆ ਹੈ ਕਿ ਦੋਸ਼ੀ, ਵਿਸਮਿਆ ਦੇ ਕਤਲ ਦੇ ਇਰਾਦੇ ਨਾਲ 15 ਅਕਤੂਬਰ ਨੂੰ ਦੇਰ ਰਾਤ ਕਰੀਬ 12.30 ਵਜੇ ਬੈੱਡਰੂਮ 'ਚ ਗਿਆ ਅਤੇ ਸਰਜਰੀ 'ਚ ਇਸਤੇਮਾਲ ਹੋਣ ਵਾਲੇ ਬਲੇਡ ਵਰਗੇ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਉਸ ਨੇ ਆਪਣੀ ਪਤਨੀ ਤੇ ਬੇਟੇ ਦਾ ਕਤਲ ਕਰ ਦਿੱਤਾ।

ਇਸ ਤੋਂ ਬਾਅਦ ਵਿਜੀਸ਼ ਨੇ ਖੁਦ ਨੂੰ ਸੱਟ ਪਹੁੰਚਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਕਿਹਾ ਕਿ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ 'ਚ ਤ੍ਰਿਸ਼ੂਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਪੁਲਸ ਦੇ ਅਨੁਸਾਰ, ਵਿਜੀਸ਼ ਇਕ ਟਰੱਕ ਡਰਾਈਵਰ ਹੈ ਅਤੇ ਹਫ਼ਤੇ 'ਚ ਇਕ ਜਾਂ ਦੋ ਵਾਰ ਆਪਣੀ ਪਤਨੀ ਨੂੰ ਮਿਲਣ ਆਉਂਦਾ ਸੀ। ਪੁਲਸ ਨੇ ਕਿਹਾ ਕਿ ਜੋੜੇ ਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ। ਵਲਪਾੜ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਦੋਵੇਂ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News