ਫਰਾਂਸ ''ਚ ਬੇਕਾਬੂ ਹੋਏ ਹਾਲਾਤ ! ਸੜਕਾਂ ''ਤੇ ਉਤਰੇ 5.5 ਲੱਖ ਲੋਕ, 19ਵੀਂ ਸਦੀ ਦੇ ਸਿਟੀ ਹਾਲ ਨੂੰ ਲਾ''ਤੀ ਅੱਗ

Monday, Oct 19, 2026 - 08:48 AM (IST)

ਫਰਾਂਸ ''ਚ ਬੇਕਾਬੂ ਹੋਏ ਹਾਲਾਤ ! ਸੜਕਾਂ ''ਤੇ ਉਤਰੇ 5.5 ਲੱਖ ਲੋਕ, 19ਵੀਂ ਸਦੀ ਦੇ ਸਿਟੀ ਹਾਲ ਨੂੰ ਲਾ''ਤੀ ਅੱਗ

ਇੰਟਰਨੈਸ਼ਨਲ ਡੈਸਕ- ਫਰਾਂਸ 'ਚ ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ ਅਤੇ ਸਕੂਲਾਂ ਦੀ ਮਾੜੀ ਹਾਲਤ ਦੇ ਵਿਰੋਧ ’ਚ ਸ਼ਨੀਵਾਰ ਨੂੰ ਵੱਡੇ ਪੱਧਰ ’ਤੇ ਹੋਏ ਦੇਸ਼ਵਿਆਪੀ ਵਿਰੋਧ-ਪ੍ਰਦਰਸ਼ਨਾਂ ਦੌਰਾਨ ਪੁਲਸ ਕਰਮਚਾਰੀਆਂ ਨਾਲ ਹਿੰਸਕ ਝੜਪਾਂ, ਲੁੱਟ-ਖੋਹ ਅਤੇ ਸਾੜ-ਫੂਕ ਦੀਆਂ ਘਟਨਾਵਾਂ ਦੇ ਸਿਲਸਿਲੇ ਵਿਚ ਘੱਟੋ-ਘੱਟ 1,800 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਕਈ ਸ਼ਹਿਰਾਂ ਵਿਚ ਸਿਟੀ ਹਾਲ ਸਮੇਤ ਸਰਕਾਰੀ ਇਮਾਰਤਾਂ ’ਤੇ ਹਮਲਾ ਕੀਤਾ ਅਤੇ ਉੱਥੇ ਅੱਗ ਲਗਾ ਦਿੱਤੀ।

ਮੱਧ ਫਰਾਂਸ ਦੇ ਲਿਮੋਜ਼ ਸ਼ਹਿਰ ’ਚ ਪ੍ਰਦਰਸ਼ਨਕਾਰੀਆਂ ਨੇ 19ਵੀਂ ਸਦੀ ਦੇ ਸਿਟੀ ਹਾਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਨਾਲ ਉਸ ਦੀ ਛੱਤ ਡਿੱਗ ਗਈ। ਹਾਟ-ਵੀਏਨ ਦੇ ਪ੍ਰੀਫੈਕਟ ਮੌਰਿਸ ਬਾਰਾਟੇ ਨੇ ‘ਐੱਲ. ਸੀ. ਆਈ. ਟੈਲੀਵਿਜ਼ਨ’ ਨੂੰ ਦੱਸਿਆ ਕਿ ਅੱਗ ਜਾਣਬੁੱਝ ਕੇ ਲਾਈ ਗਈ ਸੀ, ਜਿਸ ਨਾਲ ਇਮਾਰਤ ਲੱਗਭਗ ਪੂਰੀ ਤਰ੍ਹਾਂ ਤਬਾਹ ਹੋ ਗਈ। ਸ਼ਹਿਰ ਦੇ ਕੇਂਦਰ ਵਿਚ ਕੁਝ ਹੋਰ ਸੈਰ-ਸਪਾਟਾ ਅਤੇ ਖਰੀਦਦਾਰੀ ਵਾਲੇ ਇਲਾਕਿਆਂ ’ਚ ਲੁੱਟ-ਖੋਹ ਅਤੇ ਭੰਨ-ਤੋੜ ਦੀਆਂ ਖ਼ਬਰਾਂ ਸਾਹਮਣੇ ਆਈਆਂ।

ਇਹ ਵੀ ਪੜ੍ਹੋ- ਛੁੱਟੀ ਕੱਟਣ ਘਰ ਜਾਂਦੇ 20 ਪੁਲਸ ਟ੍ਰੇਨੀਆਂ ਨੂੰ ਅੱਤਵਾਦੀਆਂ ਨੇ ਕਰ ਲਿਆ ਕਿਡਨੈਪ ! ਮਸਤੁੰਗ ਨੇੜੇ ਬੱਸ ਰੁਕਵਾ ਕੇ...

ਪ੍ਰਦਰਸ਼ਨਾਂ ’ਚ ਲੱਗਭਗ 5,50,000 ਲੋਕਾਂ ਨੇ ਲਿਆ ਹਿੱਸਾ
ਪੈਰਿਸ ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਇਕੱਲੀ ਰਾਜਧਾਨੀ ’ਚ 855 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੂਰੇ ਫਰਾਂਸ ਵਿਚ ਵਿਰੋਧ-ਪ੍ਰਦਰਸ਼ਨਾਂ ’ਚ ਲੱਗਭਗ 5,50,000 ਲੋਕਾਂ ਨੇ ਹਿੱਸਾ ਲਿਆ, ਜਦਕਿ ਪ੍ਰਬੰਧਕਾਂ ਮੁਤਾਬਕ ਇਹ ਗਿਣਤੀ ਲੱਗਭਗ 8,00,000 ਸੀ। 

ਫਰਾਂਸ ਦੇ ਗ੍ਰਹਿ ਮੰਤਰੀ ਨੂਨੇਜ਼ ਨੇ ਦੱਸਿਆ ਕਿ ਵਿਰੋਧ-ਪ੍ਰਦਰਸ਼ਨਾਂ ਦੌਰਾਨ 500 ਤੋਂ ਵੱਧ ਪੁਲਸ ਅਧਿਕਾਰੀ, ਪੈਰਾ ਮਿਲਟਰੀ ਫੋਰਸ ਦੇ ਜਵਾਨ ਅਤੇ ਫਾਇਰ ਬ੍ਰਿਗੇਡ ਕਰਮਚਾਰੀ ਜ਼ਖ਼ਮੀ ਹੋ ਗਏ। ਪੈਰਿਸ ਪੁਲਸ ਨੇ ਇਕ ਬਿਆਨ ’ਚ ਦੱਸਿਆ ਕਿ ਵਿਰੋਧ-ਪ੍ਰਦਰਸ਼ਨ ਦੌਰਾਨ ਇਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਹਾਲਾਂਕਿ, ਉਸ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਫਰਾਂਸ ਦੇ ਸਰਕਾਰੀ ਵਕੀਲ ਦਫ਼ਤਰ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਿਹਾ ਹੈ। ਐਤਵਾਰ ਸਵੇਰੇ ਪੈਰਿਸ ਦੇ ‘ਪਲੇਸ ਡੇ ਲਾ ਰਿਪਬਲਿਕ’ ਦੇ ਆਲੇ-ਦੁਆਲੇ ਉੱਖੜੇ ਹੋਏ ਪੱਥਰ, ਟੁੱਟੀਆਂ ਹੋਈਆਂ ਦੁਕਾਨਾਂ ਅਤੇ ਕੱਚ ਦੇ ਖਿੱਲਰੇ ਹੋਏ ਟੁਕੜੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ- 'ਗੱਲਬਾਤ ਲਈ ਤਿਆਰ ਹਾਂ..!' ਇਰਾਨੀ ਵਿਦੇਸ਼ ਮੰਤਰੀ ਨੇ ਅਮਰੀਕਾ ਨਾਲ ਜੰਗ ਖ਼ਤਮ ਕਰਨ 'ਤੇ ਦਿੱਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News