PNB ਨੇ AI ਨਾਲ ਹੋਣ ਵਾਲੀ ਸਾਈਬਰ ਧੋਖਾਦੇਹੀ ਨੂੰ ਲੈ ਕੇ ਗਾਹਕਾਂ ਨੂੰ ਕੀਤਾ ਚੌਕਸ

Tuesday, Oct 20, 2026 - 06:16 PM (IST)

PNB ਨੇ AI ਨਾਲ ਹੋਣ ਵਾਲੀ ਸਾਈਬਰ ਧੋਖਾਦੇਹੀ ਨੂੰ ਲੈ ਕੇ ਗਾਹਕਾਂ ਨੂੰ ਕੀਤਾ ਚੌਕਸ

ਬਿਜ਼ਨੈੱਸ ਡੈਸਕ - ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਆਵਾਜ਼ ਦੀ ਨਕਲ, ‘ਡੀਪਫੇਕ’ ਅਤੇ ‘ਫਿਸ਼ਿੰਗ’ (ਫ਼ਰਜ਼ੀ ਸੁਨੇਹਿਆਂ ਰਾਹੀਂ ਗੁਪਤ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼) ਵਰਗੇ ਸਾਈਬਰ ਧੋਖਾਦੇਹੀ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਗਾਹਕਾਂ ਨੂੰ ਚੌਕਸ ਕੀਤਾ ਹੈ। ਬੈਂਕ ਨੇ ਉਨ੍ਹਾਂ ਨੂੰ ਅਜਿਹੇ ਮਾਮਲਿਆਂ ’ਚ ਸਾਵਧਾਨੀ ਵਰਤਣ ਅਤੇ ਕਿਸੇ ਵੀ ਸੁਨੇਹੇ ਜਾਂ ਕਾਲ ’ਤੇ ਬਿਨਾਂ ਪੁਸ਼ਟੀ ਦੇ ਭਰੋਸਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : Elon Musk ਦਾ ਵੱਡਾ ਐਲਾਨ: ਅਮਰੀਕਾ ਦਾ ਹਰ ਬੱਚਾ ਬਣੇਗਾ SpaceX  ਦਾ ਹਿੱਸੇਦਾਰ; ਜਾਣੋ ਕਿਵੇਂ

ਇਹ ਵੀ ਪੜ੍ਹੋ : Nepal ਦਾ ਵੱਡਾ ਝਟਕਾ : ਭਾਰਤੀ ਕੰਪਨੀ ਦੇ Biscuit ਦੇ ਆਯਾਤ-ਵਿਕਰੀ 'ਤੇ ਲਗਾਈ ਪਾਬੰਦੀ

ਬੈਂਕ ਨੇ ਗਾਹਕਾਂ ਨੂੰ ਦੱਸਿਆ ਕਿ ਹਰ ਸਾਲ ਅਕਤੂਬਰ ਨੂੰ ਰਾਸ਼ਟਰੀ ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਪੀ. ਐੱਨ. ਬੀ. ਨੇ ਕਿਹਾ ਕਿ ਧੋਖਾਦੇਹੀ ਕਰਨ ਵਾਲੇ ਲੋਕ ਹੁਣ ਅਜਿਹੀ ਅਤਿ-ਆਧੁਨਿਕ ਟੈਕਨਾਲੋਜੀ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਝਾਂਸੇ ਅਸਲੀ ਲੱਗਦੇ ਹਨ।

ਇਹ ਵੀ ਪੜ੍ਹੋ : FSSAI ਦੀ ਕਾਰਵਾਈ ਤੋਂ ਬਾਅਦ 'Old Monk' Rum ਨੂੰ ਝਟਕਾ; CSD ਨੇ ਕੈਂਸਲ ਕੀਤੇ 3 ਵੇਰੀਐਂਟ ਦੇ ਆਰਡਰ

ਇਹ ਵੀ ਪੜ੍ਹੋ : ਖਰਾਬ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਨੂੰ ਲੈ ਕੇ ਸਰਕਾਰ ਦੀ ਸਖਤੀ, FSSAI ਨੇ ਜਾਰੀ ਕੀਤੇ ਨਿਰਦੇਸ਼

ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਸ਼ੋਕ ਚੰਦਰਾ ਨੇ ਗਾਹਕਾਂ ਨੂੰ ਦਿੱਤੇ ਸੁਨੇਹੇ ’ਚ ਕਿਹਾ, ‘‘ਅੱਜ-ਕੱਲ ਸਾਈਬਰ ਧੋਖਾਦੇਹੀ ਦੇ ਕਈ ਮਾਮਲਿਆਂ ’ਚ ਲੋਕਾਂ ਦੇ ਵਿਵਹਾਰ, ਖਾਸ ਕਰ ਕੇ ਭਰੋਸੇ, ਡਰ, ਜਲਦਬਾਜ਼ੀ ਅਤੇ ਰੋਜ਼ਾਨਾ ਵਰਤੋਂ ਦੀਆਂ ਡਿਜੀਟਲ ਆਦਤਾਂ ਦਾ ਫਾਇਦਾ ਉਠਾਇਆ ਜਾਂਦਾ ਹੈ। ਧੋਖਾਦੇਹੀ ਕਰਨ ਵਾਲੇ ਤੁਹਾਡੇ ਪਰਿਵਾਰ ਦੇ ਮੈਂਬਰਾਂ, ਦੋਸਤਾਂ ਜਾਂ ਭਰੋਸੇਮੰਦ ਲੋਕਾਂ ਦੀ ਆਵਾਜ਼ ਜਾਂ ਚਿਹਰਾ ਤੱਕ ਨਕਲ ਕਰ ਸਕਦੇ ਹਨ ਅਤੇ ਪੈਸੇ ਤੁਰੰਤ ਭੇਜਣ ਲਈ ਕਿਸੇ ਐਮਰਜੈਂਸੀ ਸਥਿਤੀ ਦਾ ਝੂਠਾ ਦਾਅਵਾ ਕਰ ਸਕਦੇ ਹਨ।’’

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਫ਼ਰਜ਼ੀ ਈ-ਮੇਲ, ਐੱਸ. ਐੱਮ. ਐੱਸ. ਜਾਂ ਸੁਨੇਹੇ ਬਹੁਤ ਨਿੱਜੀ ਅਤੇ ਬੈਂਕ ਦੇ ਅਸਲ ਸੁਨੇਹਿਆਂ ਵਰਗੇ ਦਿਖ ਸਕਦੇ ਹਨ। ਇਸ ਨਾਲ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਸੁਨੇਹੇ ਘਬਰਾਹਟ ਪੈਦਾ ਕਰਦੇ ਹਨ ਅਤੇ ਗਾਹਕ ਬਿਨਾਂ ਪੁਸ਼ਟੀ ਕੀਤੇ ਕਾਰਵਾਈ ਕਰ ਬੈਠਦੇ ਹਨ।

ਇਹ ਵੀ ਪੜ੍ਹੋ :  ਅਗਲੇ 10 ਸਾਲਾਂ 'ਚ ਦੁਨੀਆ 'ਚ ਹੋਣਗੇ 80 ਕਰੋੜ ਬੇਰੁਜ਼ਗਾਰ; ਅਜੇ ਬੰਗਾ ਨੇ ਜਾਰੀ ਕੀਤੀ ਇਹ ਚਿਤਾਵਨੀ

ਇਹ ਵੀ ਪੜ੍ਹੋ :  ਰੇਲਵੇ ਵਿਭਾਗ ਦੀ ਵੱਡੀ ਕਾਰਵਾਈ : ਯਾਤਰਾ ਦੌਰਾਨ ਕੀਤੀ ਇਹ ਗਲਤੀ ਤਾਂ ਜ਼ਬਤ ਹੋ ਸਕਦੀ ਹੈ ਟਿਕਟ ਤੇ 6 ਮਹੀਨੇ ਦੀ ਕੈਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Harinder Kaur

Content Editor

Related News