ਅਯੁੱਧਿਆ ''ਚ ਇਸ ਵਾਰ ਦੀਵਾਲੀ ਹੋਵੇਗੀ ਖ਼ਾਸ, ਲੱਖਾਂ ਦੀਵਿਆਂ ਨਾਲ ਸਜ ਰਹੀ ਹੈ ''ਰਾਮ ਕੀ ਪੈੜੀ''

11/12/2020 5:12:28 PM

ਅਯੁੱਧਿਆ— ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀਰਾਮ ਦੀ ਨਗਰੀ ਅਯੁੱਧਿਆ ਵਿਚ ਰਾਮ ਕੀ ਪੈੜੀ 'ਤੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਘਾਟਾਂ 'ਤੇ ਦੀਵੇ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਡਾ. ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਦੇ ਕੁਲਪਤੀ ਪ੍ਰੋ. ਰਵੀਸ਼ੰਕਰ ਸਿੰਘ ਨੇ ਘਾਟਾਂ ਦਾ ਨਿਰੀਖਣ ਕਰ ਕੇ ਵਿਵਸਥਾ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਸਵੈ-ਸੇਵਕਾਂ ਵਲੋਂ 24ਘਾਟਾਂ 'ਤੇ ਦੀਵੇ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਯੁੱਧਿਆ ਦੇ ਰਾਮ ਕੀ ਪੈੜੀ 'ਤੇ ਦੀਵੇ ਲਾਉਣ ਦੇ ਕੰਮ ਵਿਚ ਸਵੈ-ਸੇਵਕਾਂ ਵਿਚ ਖ਼ਾਸਾ ਉਤਸ਼ਾਹ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: 492 ਸਾਲਾਂ ਬਾਅਦ ਸ਼੍ਰੀਰਾਮ ਜਨਮ ਭੂਮੀ 'ਤੇ ਇਸ ਵਾਰ ਜਗਣਗੇ 'ਖੁਸ਼ੀਆਂ' ਦੇ ਦੀਵੇ

PunjabKesari

ਇਕ ਹੀ ਤਰਜ਼ 'ਤੇ ਲੱਗਣ ਵਾਲੇ ਦੀਵਿਆਂ ਦਾ ਮਾਪਦੰਡ ਤੈਅ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੂਰ-ਦੁਰਾਡੇ ਤੋਂ ਹਿੱਸਾ ਲੈਣ ਆਏ ਸਵੈ-ਸੇਵਕਾਂ ਨੂੰ ਕੋਵਿਡ-19 ਦੇ ਮਾਪਦੰਡਾਂ ਮੁਤਾਬਕ ਮਾਸਕ ਪਹਿਨ ਕੇ ਦੀਵਿਆਂ ਵਾਲੀ ਥਾਂ 'ਤੇ ਜਾਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇੱਥੇ ਬਿਨਾਂ ਐਂਟਰੀ ਪਾਸ ਦੇ ਕਿਸੇ ਦੇ ਵੀ ਆਉਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

PunjabKesari

ਇਸ ਵਾਰ ਕਰੀਬ 6 ਲੱਖ ਦੀਵੇ ਸਜਾਉਣ ਦਾ ਟੀਚਾ ਰੱਖਿਆ ਗਿਆ ਹੈ। 5 ਲੱਖ 50 ਹਜ਼ਾਰ ਤੋਂ ਵਧੇਰੇ ਦੀਵੇ ਸਵੈ-ਸੇਵਕ ਵਲੋਂ ਜਗਾਏ ਜਾਣਗੇ, ਜਿਸ 'ਚੋਂ ਲੱਗਭਗ 3 ਲੱਖ ਦੀਵੇ ਲਾਏ ਜਾ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਘਾਟਾਂ 'ਤੇ ਦੀਵੇ ਲਾਏ ਜਾ ਰਹੇ ਹਨ, ਉਸ 'ਚ ਲਕਸ਼ਮਣ ਘਾਟ 48 ਹਜ਼ਾਰ ਦੀਵੇ, ਵੈਦੇਹੀ ਘਾਟ 22 ਹਜ਼ਾਰ ਦੀਵੇ, ਸ਼੍ਰੀਰਾਮ ਘਾਟ 30 ਹਜ਼ਾਰ ਦੀਵੇ, ਦਸ਼ਰਥ ਘਾਟ 'ਤੇ 39 ਹਜ਼ਾਰ ਦੀਵੇ, ਭਰਤ ਘਾਟ 'ਤੇ 17 ਹਜ਼ਾਰ ਦੀਵੇ, ਸ਼ਤਰੂਹਨ ਘਾਟ 'ਤੇ 17 ਹਜ਼ਾਰ ਦੀਵੇ, ਮਾਂਡਵੀ ਉਮਾ ਨਾਗੇਸ਼ਵਰ ਘਾਟ 'ਤੇ 52 ਹਜ਼ਾਰ ਦੀਵੇ, ਸ਼ਰੂਤੀ ਕਿਰਤੀ, ਕੈਕੇਈ ਘਾਟ, ਕੌਸ਼ਲਿਆ ਘਾਟ, ਸਮਿਤਰਾ ਘਾਟ, ਉਰਮਿਲਾ ਘਾਟ 'ਤੇ 40-40 ਹਜ਼ਾਰ, ਕੁੱਲ ਮਿਲਾ ਕੇ 24 ਘਾਟਾਂ 'ਤੇ ਦੀਵੇ ਜਗਾਉਣ ਦਾ ਕੰਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਦੀਵਾਲੀ 'ਤੇ 'ਲਾੜੀ' ਵਾਂਗ ਸਜੇਗੀ ਅਯੁੱਧਿਆ, ਰਾਮਲਲਾ ਦਾ ਦਰਬਾਰ ਦੀਵਿਆਂ ਨਾਲ ਹੋਵੇਗਾ ਜਗਮਗ

PunjabKesari

ਦੱਸ ਦੇਈਏ ਕਿ ਰਾਮ ਕੀ ਪੈੜੀ 'ਤੇ ਆਯੋਜਿਤ ਦੀਵਿਆਂ ਦੇ ਉਤਸਵ 'ਚ ਜਗਾਏ ਜਾਣ ਵਾਲੇ ਦੀਵੇ 'ਚ ਭਗਵਾਨ ਦੇ 14 ਸਾਲ ਦੇ ਬਨਵਾਸ ਸਮੇਂ ਸੀਮਾ ਨੂੰ ਪਿਰੋਯਾ ਗਿਆ ਹੈ। ਭਗਵਾਨ ਸ਼੍ਰੀਰਾਮ ਨੇ 14 ਸਾਲ ਬਨਵਾਸ ਕੱਟਿਆ ਸੀ।


Tanu

Content Editor

Related News