4 ਸਾਲਾ ਮਾਸੂਮ ਨਾਲ ਜਬਰ ਜ਼ਿਨਾਹ, ਕੋਰਟ ਨੇ ਦੋਸ਼ੀ ਨੂੰ ਸੁਣਾਈ ਉਮਰ ਕੈਦ
Monday, Sep 02, 2024 - 04:33 PM (IST)
ਸੋਨਭੱਦਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਸੋਨਭੱਦਰ ਜ਼ਿਲ੍ਹੇ ਦੀ ਇਕ ਅਦਾਲਤ ਨੇ ਚਾਰ ਸਾਲਾ ਮਾਸੂਮ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਨੂੰ ਉਮਰ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਸੈਸ਼ਨ ਜੱਜ/ਵਿਸ਼ੇਸ਼ ਜੱਜ ਪੋਕਸੋ ਐਕਟ ਅਮਿਤ ਵੀਰ ਸਿੰਘ ਦੀ ਅਦਾਲਤ ਨੇ ਸੁਣਵਾਈ ਕਰਦੇ ਹੋਏ ਦੋਸ਼ ਸਾਬਿਤ ਹੋਣ 'ਤੇ ਦੋਸ਼ੀ ਨਾਰ ਸਿੰਘ ਪਟੇਲ ਨੂੰ ਉਮਰ ਕੈਦ ਅਤੇ ਇਕ ਲੱਖ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਨਾ ਦੇਣ 'ਤੇ ਤਿੰਨ ਮਹੀਨੇ ਦੀ ਵਾਧੂ ਕੈਦ ਭੁਗਤਣੀ ਹੋਵੇਗੀ। ਜੁਰਮਾਨੇ ਦੀ ਰਾਸ਼ੀ 'ਚੋਂ 80 ਹਜ਼ਾਰ ਰੁਪਏ ਪੀੜਤਾ ਨੂੰ ਮਿਲੇਗੀ। ਇਸਤਗਾਸਾ ਪੱਖ ਅਨੁਸਾਰ ਪਨੂਗੰਜ ਥਾਣਾ ਖੇਤਰ ਦੇ ਇਕ ਪਿੰਡ ਵਾਸੀ ਪੀੜਤਾ ਦੇ ਪਿਤਾ ਨੇ ਥਾਣੇ 'ਚ ਸ਼ਿਕਾਇਤ 'ਚ ਜਾਣੂ ਕਰਵਾਇਆ ਕਿ ਉਸ ਦੀ ਚਾਰ ਸਾਲਾ ਮਾਸੂਮ ਧੀ 13 ਮਾਰਚ 2018 ਦੀ ਸ਼ਾਮ 4 ਵਜੇ ਖੇਡ ਰਹੀ ਸੀ ਕਿ ਰਸਤੇ 'ਚ ਨਾਰ ਸਿੰਘ ਪਟੇਲ ਉਸ ਦੀ ਬੱਚੀ ਨੂੰ ਆਪਣੇ ਘਰ ਲੈ ਗਿਆ ਅਤੇ ਜਬਰ ਜ਼ਿਨਾਹ ਕੀਤਾ।
ਧੀ ਨੇ ਘਰ ਆ ਕੇ ਆਪਣੀ ਮਾਂ ਨੂੰ ਘਟਨਾ ਦੀ ਸਾਰੀ ਗੱਲ ਦੱਸੀ। ਪੁਲਸ ਨੇ ਜਬਰ ਜ਼ਿਨਾਹ ਅਤੇ ਪੋਕਸੋ ਐਕਟ 'ਚ ਐੱਫ.ਆਈ.ਆਰ. ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਜਾਂਚ ਦੌਰਾਨ ਬਿਆਨ ਲੈਣ ਤੋਂ ਬਾਅਦ ਪੂਰੇ ਸਬੂਤ ਮਿਲਣ 'ਤੇ ਕੋਰਟ 'ਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਦੋਹਾਂ ਪੱਖਾਂ ਦੇ ਐਡਵੋਕੇਟਾਂ ਦੇ ਤਰਕ ਸੁਣਨ, ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ ਸਾਬਿਤ ਹੋਣ 'ਤੇ ਦੋਸ਼ੀ ਨਾਰ ਸਿੰਘ ਪਟੇਲ ਨੂੰ ਉਮਰ ਕੈਦ ਅਤੇ ਇਕ ਲੱਖ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਨਾ ਦੇਣ 'ਤੇ ਤਿੰਨ ਮਹੀਨੇ ਦੀ ਵਾਧੂ ਕੈਦ ਭੁਗਤਣੀ ਹੋਵੇਗੀ। ਉੱਥੇ ਹੀ ਜੁਰਮਾਨੇ ਦੀ ਰਾਸ਼ੀ 'ਚੋਂ 80 ਹਜ਼ਾਰ ਰੁਪਏ ਪੀੜਤਾ ਨੂੰ ਮਿਲਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8