ਗੁੜਗਾਓਂ ''ਚ ਲੀਬੀਆ ਦੀ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ
Friday, Jun 21, 2019 - 01:38 AM (IST)

ਨਵੀਂ ਦਿੱਲੀ— ਸਾਈਬਰ ਸਿਟੀ 'ਚ ਇਕ ਵਾਰ ਫਿਰ ਵਿਦੇਸ਼ੀ ਔਰਤ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਅਜੇ ਕੁਝ ਰਿਡ ਪਹਿਲਾਂ ਇੰਟਰਸ਼ਿਪ ਲਈ ਗੁੜਗਾਓਂ ਆਈ ਸਪੇਨ ਦੀ ਇਕ ਲੜਕੀ ਨਾਲ ਜਬਰ-ਜ਼ਨਾਹ ਦੀ ਘਟਨਾ ਹੋਈ ਸੀ। ਨਵਾਂ ਮਾਮਲਾ ਗੁੜਗਾਓਂ ਦੇ ਨਿਊ ਕਾਲੋਨੀ ਇਲਾਕੇ ਦਾ ਹੈ। ਪੀੜਤਾ ਲੀਬੀਆ ਦ ਰਹਿਣ ਵਾਲੀ ਹੈ ਅਤੇ ਉਥੋਂ ਹੀ ਐੱਮ. ਬੀ. ਬੀ. ਐੱਸ. ਕੀਤੀ ਹੈ। ਪੀੜਤਾ ਨੇ ਇਕ ਡਾਕਟਰ 'ਤੇ ਵਿਆਹ ਦਾ ਝਾਂਸਾ ਦੇ ਕੇ ਉਸ 'ਤੇ ਜਬਰ-ਜ਼ਨਾਹ ਦਾ ਦੋਸ਼ ਲਾਇਆ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਡਾ. ਪਰਮਾਰ ਭਿਵਾਨੀ ਦਾ ਰਹਿਣ ਵਾਲਾ ਹੈ।