ਲਾਇਬ੍ਰੇਰੀ ਦੇ ਬਾਥਰੂਮ ''ਚ ਆ ਗਿਆ ਕਰੰਟ ! ਵਿਦਿਆਰਥਣ ਦੀ ਹੋਈ ਦਰਦਨਾਕ ਮੌਤ
Tuesday, Aug 18, 2026 - 11:58 AM (IST)
ਭਦੋਹੀ (ਏਜੰਸੀ)- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ 'ਚ ਇਕ ਲਾਇਬ੍ਰੇਰੀ ਦੇ ਟਾਇਲਟ 'ਚ ਜ਼ਮੀਨ 'ਤੇ ਪਈ ਬਿਜਲੀ ਦੀ ਤਾਰ ਦੇ ਸੰਪਰਕ 'ਚ ਆਉਣ ਤੋਂ ਬਾਅਦ ਇਕ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਪੁਲਸ ਨੇ ਕਿਹਾ ਕਿ ਇਸ ਸਬੰਧ 'ਚ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਸਰਕਲ ਅਫਸਰ ਸੁਮਿਤ ਤ੍ਰਿਪਾਠੀ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਸੂਰੀਆਵਾਨ ਥਾਣਾ ਖੇਤਰ ਦੇ ਬੈਰੀ ਪਰਵਾ 'ਚ ਸਥਿਤ ਇਕ ਲਾਇਬ੍ਰੇਰੀ ਦੇ ਟਾਇਲਟ 'ਚ ਜ਼ਮੀਨ 'ਤੇ ਪਈ ਬਿਜਲੀ ਦੀ ਤਾਰ ਦੇ ਸੰਪਰਕ 'ਚ ਆਉਣ ਤੋਂ ਬਾਅਦ ਕਾਜਲ ਬਿੰਦ (18) ਨਾਮੀ ਇਕ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਵਿਦਿਆਰਥਣ ਦੇ ਪਿਤਾ ਅਵਧੇਸ਼ ਕੁਮਾਰ ਬਿੰਦ ਦੀ ਸ਼ਿਕਾਇਤ 'ਤੇ ਲਾਇਬ੍ਰੇਰੀ ਦੇ ਸੰਚਾਲਕ ਨਾਗੇਂਦਰ ਕੁਮਾਰ ਬਿੰਦ ਵਿਰੁੱਧ ਸੋਮਵਾਰ ਰਾਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ, ਵਿਦਿਆਰਥੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਬਿਨਾਂ ਰਜਿਸਟਰੇਸ਼ਨ ਦੇ ਚੱਲ ਰਹੀ ਲਾਇਬ੍ਰੇਰੀ ਦੇ ਟਾਇਲਟ 'ਚ ਬਿਜਲੀ ਦੀਆਂ ਤਾਰਾਂ ਲਾਪਰਵਾਹੀ ਨਾਲ ਫੈਲੀਆਂ ਹੋਈਆਂ ਸਨ, ਜਿਨ੍ਹਾਂ 'ਚ ਕਰੰਟ ਆਉਣ ਕਾਰਨ ਉਨ੍ਹਾਂ ਦੀ ਧੀ ਦੀ ਮੌਤ ਹੋਈ। ਪੁਲਸ ਖੇਤਰ ਅਧਿਾਕਰੀ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾਇਆ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਕਾਜਲ ਬਿੰਦ ਦੀ ਮੌਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
