ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ ਹਾਰਟ ਅਟੈਕ

Tuesday, Aug 04, 2026 - 04:40 PM (IST)

ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ ਹਾਰਟ ਅਟੈਕ

ਐਂਟਰਟੇਨਮੈਂਟ ਡੈਸਕ - ਕੁੱਝ ਆਵਾਜ਼ਾਂ ਕਿਸੇ ਖਾਸ ਦੌਰ ਦੀ ਪਛਾਣ ਹੁੰਦੀਆਂ ਹਨ ਅਤੇ ਕੁੱਝ ਆਵਾਜ਼ਾਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਹਮੇਸ਼ਾ ਲਈ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ ਹਨ। ਕਿਸ਼ੋਰ ਕੁਮਾਰ ਦੀ ਆਵਾਜ਼ ਵੀ ਉਨ੍ਹਾਂ ਖਾਸ ਆਵਾਜ਼ਾਂ ਵਿਚੋਂ ਇਕ ਹੈ। ਭਾਵੇਂ ਕਿਸ਼ੋਰ ਕੁਮਾਰ ਨੂੰ ਇਸ ਦੁਨੀਆ ਤੋਂ ਗਏ ਨੂੰ ਦਹਾਕੇ ਬੀਤ ਚੁੱਕੇ ਹਨ ਪਰ ਉਨ੍ਹਾਂ ਦੀ ਸੁਰੀਲੀ ਆਵਾਜ਼ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦੀ ਹੈ। 

ਇਹ ਵੀ ਪੜ੍ਹੋ: ਡੇਢ ਮਹੀਨੇ ’ਚ ਅੱਧੀ ਰਹਿ ਗਈ ਐਲਨ ਮਸਕ ਦੀ ਦੌਲਤ, 600 ਅਰਬ ਡਾਲਰ ਦਾ ਝਟਕਾ

PunjabKesari

ਕਿਸ਼ੋਰ ਕੁਮਾਰ ਦਾ ਜਨਮ 4 ਅਗਸਤ 1929 ਨੂੰ ਖੰਡਵਾ (ਮੱਧ ਪ੍ਰਦੇਸ਼) ਵਿੱਚ ਹੋਇਆ ਸੀ ਅਤੇ ਦਿਹਾਂਤ 13 ਅਕਤੂਬਰ 1987 ਨੂੰ ਮੁੰਬਈ ਵਿਚ ਉਨ੍ਹਾਂ ਦੇ ਘਰ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੀ। ਉਨ੍ਹਾਂ ਦੇ ਪੁੱਤਰ ਅਮਿਤ ਕੁਮਾਰ ਨੇ ਇਕ ਵਾਰ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਪਹਿਲਾਂ ਹੀ ਆਪਣੀ ਮੌਤ ਦਾ ਅਹਿਸਾਸ ਹੋ ਗਿਆ ਸੀ। ਅਮਿਤ ਨੇ ਇਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸ ਦਿਨ ਉਨ੍ਹਾਂ ਦੇ ਪਿਤਾ ਕੁੱਝ ਜ਼ਿਆਦਾ ਹੀ ਬੈਚੇਨ ਲੱਗ ਰਹੇ ਹਨ। ਉਨ੍ਹਾਂ ਨੇ ਸੁਮਿਤ (ਅਮਿਤ ਦੇ ਸੌਤੇਲੇ ਭਰਾ) ਨੂੰ ਸਵੀਮਿੰਗ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਹ ਮੇਰੀ ਦੀ ਕੈਨੇਡਾ ਤੋਂ ਆਉਣ ਵਾਲੀ ਫਲਾਈਟ ਨੂੰ ਲੈ ਕੇ ਵੀ ਚਿੰਤਤ ਸਨ।

ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਘਟਾਇਆ 16 ਕਿੱਲੋ ਭਾਰ, ਅਦਾਕਾਰ ਨੇ ਹੈਲਥ ਨੂੰ ਲੈ ਕੇ ਦਿੱਤੀ ਅਪਡੇਟ

PunjabKesari

ਅਮਿਤ ਮੁਤਾਬਕ ਉਨ੍ਹਾਂ ਦੇ ਪਿਤਾ ਕਿਸ਼ੋਰ ਕੁਮਾਰ ਨੂੰ ਹਾਰਟ ਅਟੈਕ ਦੇ ਲੱਛਣ ਮਹਿਸੂਸ ਹੋਣ ਲੱਗੇ ਸਨ ਪਰ ਉਨ੍ਹਾਂ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਜੇਕਰ ਤੁਸੀਂ ਡਾਕਟਰ ਨੂੰ ਬੁਲਾਇਆ ਤਾਂ ਮੈਨੂੰ ਹਾਰਟ ਅਟੈਕ ਆ ਜਾਵੇਗਾ। ਇਸ ਦੌਰਾਨ ਉਹ ਆਪਣੀ ਪਤਨੀ ਲੀਨਾ ਚੰਦਾਵਰਕਰ ਨਾਲ ਹਾਸਾ-ਮਜ਼ਾਕ ਕਰ ਰਹੇ ਸਨ ਅਤੇ ਫਿਰ ਅਗਲੇ ਹੀ ਪਲ ਉਹ ਅਚਾਨਕ ਉਹ ਹੇਠਾਂ ਡਿੱਗ ਪਏ। ਲੀਨਾ ਨੂੰ ਪਹਿਲਾਂ ਲੱਗਾ ਕਿ ਉਹ ਮਜ਼ਾਕ ਕਰ ਰਹੇ ਹਨ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਨੂੰ ਸੱਚਮੁੱਚ ਹਾਰਟ ਅਟੈਕ ਆਇਆ ਹੈ। ਇਸ ਤਰ੍ਹਾਂ ਕਿਸ਼ੋਰ ਕੁਮਾਰ 58 ਸਾਲ ਦੀ ਉਮਰ ਵਿੱਚ ਅਚਾਨਕ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਏ।

ਇਹ ਵੀ ਪੜ੍ਹੋ: 'ਮੈਨੂੰ ਬਚਾਓ...'; ਮੌਤ ਤੋਂ 24 ਘੰਟੇ ਪਹਿਲਾਂ ਦਿਵਿਆ ਭਾਰਤੀ ਨੇ ਲਗਾਈ ਸੀ ਗੁਹਾਰ

PunjabKesari

ਦੱਸ ਦੇਈਏ ਕਿ ਗਾਇਕ ਦਾ ਅਸਲੀ ਨਾਂ ਆਭਾਸ ਕੁਮਾਰ ਗਾਂਗੁਲੀ ਸੀ। ਉਹ ਗਾਇਕੀ ਤੋਂ ਇਲਾਵਾ ਅਦਾਕਾਰ, ਗੀਤਕਾਰ, ਸੰਗੀਤਕਾਰ, ਨਿਰਮਾਤਾ ਅਤੇ ਨਿਰਦੇਸ਼ਕ ਵੀ ਸਨ। ਉਨ੍ਹਾਂ ਨੇ ਕੁੱਲ 4 ਵਿਆਹ ਕੀਤੇ ਸਨ। ਕਿਸ਼ੋਰ ਦਾ ਪਹਿਲਾ ਵਿਆਹ 1950 ਵਿੱਚ ਰੂਮਾ ਗੁਹਾ ਠਾਕੁਰਤਾ ਨਾਲ ਹੋਇਆ ਸੀ, ਪਰ ਉਨ੍ਹਾਂ ਦਾ ਵਿਆਹ ਅੱ8ਠ ਸਾਲਾਂ ਬਾਅਦ ਖਤਮ ਹੋ ਗਿਆ ਕਿਉਂਕਿ ਉਹ ਚਾਹੁੰਦੇ ਸਨ ਕਿ ਉਹ ਇੱਕ ਘਰੇਲੂ ਔਰਤ ਬਣ ਕੇ ਰਹੇ, ਜਦੋਂ ਕਿ ਉਹ ਇੱਕ ਕਰੀਅਰ ਚਾਹੁੰਦੀ ਸੀ। ਦਿਲੀਪ ਕੁਮਾਰ ਨਾਲ ਬ੍ਰੇਕਅੱਪ ਤੋਂ ਬਾਅਦ, ਮਧੂਬਾਲਾ ਨੇ ਉਨ੍ਹਾਂ ਨੂੰ "ਚਲਤੀ ਕਾ ਨਾਮ ਗੱਡੀ" ਦੀ ਸ਼ੂਟਿੰਗ ਦੌਰਾਨ ਕਿਸ਼ੋਰ ਕੁਮਾਰ ਨੂੰ ਪ੍ਰਪੋਜ਼ ਕੀਤਾ ਅਤੇ ਫਿਰ 1960 ਵਿੱਚ ਦੋਹਾਂ ਨੇ ਵਿਆਹ ਕਰਵਾ ਲਿਆ ਪਰ ਮਧੂਬਾਲਾ ਦੀ ਮੌਤ ਤੋਂ ਬਾਅਦ, ਕਿਸ਼ੋਰ ਡਿਪਰੈਸ਼ਨ ਵਿੱਚ ਚਲੇ ਗਏ ਸਨ। ਇਸ ਦੌਰਾਨ ਯੋਗਿਤਾ ਬਾਲੀ ਨੇ ਉਨ੍ਹਾਂ ਨੂੰ ਦੁੱਖ ਵਿਚੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ, ਅਤੇ ਫਿਰ ਉਨ੍ਹਾਂ ਨੇ ਯੋਗਿਤਾ ਨਾਲ ਵਿਆਹ ਕਰਵਾ ਲਿਆ ਪਰ ਉਨ੍ਹਾਂ ਦਾ ਰਿਸ਼ਤਾ ਵੀ ਜ਼ਿਆਦਾ ਦੇਰ ਨਹੀਂ ਚੱਲਿਆ ਅਤੇ 2 ਸਾਲ ਬਾਅਦ ਖਤਮ ਹੋ ਗਿਆ। ਇਸ ਤੋਂ ਬਾਅਦ ਕਿਸ਼ੋਰ ਕੁਮਾਰ ਨੇ 1980 ਵਿੱਚ ਲੀਨਾ ਚੰਦਾਵਰਕਰ ਨਾਲ ਵਿਆਹ ਕਰਵਾ ਲਿਆ। ਲੀਨਾ ਕਿਸ਼ੋਰ ਤੋਂ 20 ਸਾਲ ਛੋਟੀ ਸੀ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ 20 ਸਾਲ ਦੀ ਉਮਰ 'ਚ ਛੱਡੀ ਦੁਨੀਆ, ਥਾਈ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News