ਘਰ ''ਚ ਇੱਕਲੀ ''ਮਹਿਲਾ'', ਅੰਦਰ ਵੜ੍ਹ ਗੁਆਂਢੀਆਂ ਨੇ ਸੱਦ ਲਈ ਪੁਲਸ, ਬਾਥਰੂਮ ''ਚ....

Saturday, Aug 08, 2026 - 04:11 PM (IST)

ਘਰ ''ਚ ਇੱਕਲੀ ''ਮਹਿਲਾ'', ਅੰਦਰ ਵੜ੍ਹ ਗੁਆਂਢੀਆਂ ਨੇ ਸੱਦ ਲਈ ਪੁਲਸ, ਬਾਥਰੂਮ ''ਚ....

ਬੈਂਗਲੁਰੂ (ਏਜੰਸੀ)- ਕਰਨਾਟਕ 'ਚ ਬੈਂਗਲੁਰੂ ਦੇ ਬਾਗਲਗੁੰਟੇ ਪੁਲਸ ਥਾਣਾ ਖੇਤਰ ਦੇ ਅਧੀਨ ਹਵਾਨੂਰ ਲੇਆਊਟ 'ਚ ਬੰਦ ਘਰ ਦੇ ਅੰਦਰ ਇਕ ਔਰਤ ਦਾ ਪਿੰਜਰ ਮਿਲਿਆ ਹੈ, ਜਿਸ ਦੀ ਲਗਭਗ ਇਕ ਸਾਲ ਪਹਿਲਾਂ ਮੌਤ ਹੋਣ ਦਾ ਖ਼ਦਸ਼ਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕਾ ਦੀ ਪਛਾਣ ਦਕਿਸ਼ਾਯਿਨੀ (52) ਵਜੋਂ ਹੋਈ ਹੈ, ਜੋ ਲਗਭਗ 10 ਸਾਲ ਪਹਿਲਾਂ ਆਪਣੇ ਪਤੀ ਉਮੇਸ਼ ਦੀ ਮੌਤ ਅਤੇ ਉਸ ਤੋਂ ਬਾਅਦ ਕੈਂਸਰ ਕਾਰਨ ਆਪਣੇ ਪੁੱਤ ਦੀ ਮੌਤ ਤੋਂ ਬਾਅਦ ਇਕੱਲੀ ਰਹਿ ਰਹੀ ਸੀ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਦਕਿਸ਼ਾਯਿਨੀ ਕਰੀਬ ਇਕ ਸਾਲ ਤੋਂ ਆਪਣੇ ਰਿਸ਼ਤੇਦਾਰਾਂ ਦੇ ਸੰਪਰਕ 'ਚ ਨਹੀਂ ਸੀ। ਗੁਆਂਢੀਆਂ ਨੇ ਘਰ ਦਾ ਦਰਵਾਜ਼ਾ, ਜੋ ਲਗਭਗ ਇਕ ਸਾਲ ਤੋਂ ਬੰਦ ਸੀ, ਸ਼ੁੱਕਰਵਾਰ ਰਾਤ 8 ਵਜੇ ਖੁੱਲ੍ਹਾ ਵੇਖਿਆ ਤਾਂ ਸੰਭਾਵਿਤ ਚੋਰੀ ਦਾ ਖ਼ਦਸ਼ਾ ਜਤਾਉਂਦੇ ਹੋਏ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਘਰ ਪਹੁੰਚ ਕੇ ਤਲਾਸ਼ੀ ਲਈ ਤਾਂ ਬਾਥਰੂਮ 'ਚ ਪਿੰਜਰ ਮਿਲਿਆ। ਪਿੰਜਰ ਨੂੰ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ ਭੇਜ ਦਿੱਤਾ ਗਿਆ ਹੈ। ਪੁਲਸ ਨੇ ਉਸ ਦੀ ਮੌਤ ਦੀ ਸਥਿਤੀ ਅਤੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News